Baharan Punjab Diyan Dance Academy

Baharan Punjab Diyan Dance Academy Contact information, map and directions, contact form, opening hours, services, ratings, photos, videos and announcements from Baharan Punjab Diyan Dance Academy, 30 Merrick Road (Above Papa Joes), Southall.

30/10/2022
24/02/2020

ਜੀ ਕਰਦਾ ਗਮਾਂ ਦੇ ਹਓੁਕੇ,
ਹਾਵਾਂ,ਤੰਗੀਆ,ਮਜਬੂਰੀਆ,
ਖੁਸ਼ੀਆ ਵੀ ਨਾਲ ਲਿਖ ਦਿਆਂ ,
ਲਿਖ ਦਿਆਂ ਤੈਨੂੰ ਸਾਰੀ ਦੀ ਸਾਰੀ
ਇੱਕੋ ਵਾਰ ਲਿਖ ਦਿਆਂ ॥

ਮੁਕਾ ਦਿਆਂ ਸਭ ਝਗੜੇ ਝੇੜੇ ,ਨਿੱਤ ਨਿੱਤ ਦਾ ਰੋਣਾ ,
ਕਵਿਤਾ ਦਾ ਸਿਰਲੇਖ, ਤੇਰੇ ਵਰਗਾ ਡੂੰਘਾ ਹੀ ਹੋਣਾ,
ਕਰ ਨਹੀ ਸਕਿਆ ਕੋਈ ਵੀ ਗਿਣਤੀ,
ਫਿਰ ਮੈ ਕਿਵੇ ਹਜ਼ਾਰ ਲਿਖ ਦਿਆਂ ,

ਮੱਲ ਅੈਸਾ ਟਿਕਾਣਾ , ਦਿਲ ਦੀ ਧੜਕਣ ਬਣ ਗਈ ਤੂੰ ,
ਸਾਥ ਤਾਂ ਨਿਭਾਏ ਪਰ,ਅੰਗਾਂ ਦੀ ਰੜਕਣ ਬਣ ਗਈ ਤੂੰ ,
ਹੁਣ ਤਾਂ ਆਦੀ ਹੋ ਗਿਆ ਹਰ ਦੁੱਖ ਸੁੱਖ ਜ਼ਰਨ ਲਈ
ਫਿਰ ਕਿਵੇਂ ਮੈ ਤੈਨੂੰ ਭਾਰ ਲਿਖ ਦਿਆ,
ਸੁਖਵੀਰ ਸੋਢੀ

31/10/2018

ਗੱਲਾਂ ਤੇ ਗੱਲਾਂ ਨੇ
ਇਹ ਮਿੱਠੀਆ ਹੋ ਸਕਦੀਆ ?
ਇਹ ਖੱਟੀਆ ਹੋ ਸਕਦੀਆ ?
ਇਹ ਝੂਠੀਆ ਹੋ ਸਕਦੀਆ ?
ਇਹ ਸੱਚੀਆ ਹੋ ਸਕਦੀਆ ?
ਮਿੱਠੀਆ ਗੱਲਾਂ:)ਬੜੀ ਛੇਤੀ ਮੋਹ ਲੈਦੀਆ,ਇੱਕ ਦੂਜੇ ਦਾ ਹੋ ਬਹਿੰਦੀਆ,ਜਿੱਥੇ ਵੀ ਇਹ ਜੁੜ ਜਾਵਣ ਵਾਂਗ ਪਤਾਸੇ ਖੁਰ ਜਾਵਣ ॥
ਕਾਫੀ ਮਾਤਰਾ ਚ' ਸੁਣਨ ਨੂੰ ਮਿਲਦੀਆ!
ਆਸ਼ਿਕ ਲੋਕ ਕਰਦੇ ਨੇ,
ਮਿੱਠੀਆ ਮਿੱਠੀਆ ਗੱਲਾਂ ਕਰੀਏ ਮੈ ਤੇ ਤੂੰ,
ਨੀਹ ਪਿਆਰ ਦੀ ਰਲਮਿਲ ਧਰੀਏ ਮੈ ਤੂੰ॥

ਖੱਟੀਆ ਗੱਲਾਂ:) ਇੰਨਾ ਦਾ ਤਾਂ ਅਸਰ ਹੀ ਘੱਟ ਹੈ ,ਇੱਕ ਬਸ ਜਿਗਰ ਤੇ ਫੱਟ ਹੈ ,ਜਿੱਥੇ ਇਹ ਜੁੜ ਜਾਵਣ ਵਾਂਗ ਪਾਣੀ ਦੇ ਰੁੜ ਜਾਵਣ॥
ਘੱਟ ਮਾਤਰਾ ਚ' ਸੁਣਨ ਨੂੰ ਮਿਲਦੀਆ!
ਫੁਕਰੇ ਲੋਕ ਕਰਦੇ ਨੇ,
ਗੱਲਾਂ ਮਿੱਠੀਆ ਦੇ ਗਾਹਕ ਵਥੇਰੇ
ਖੱਟੀਆ ਨੁੰ ਕੋਈ ਨੱਕ ਨਾ ਕਰੇ ॥

ਝੂਠੀਆ ਗੱਲਾਂ:)ਜਿੰਨੀ ਛੇਤੀ ਜੰਮਦੀਆ ,ਉੱਨੀ ਛੇਤੀ ਹੀ ਮਰਦੀਆ,ਬੱਦਲੀ ਬਣਕੇ ਜਿੱਥੇ ਵਰਦੀਆ ,ਜਿੱਤੀਆ ਬਾਜ਼ੀਆ ਵੇਖੀਆ ਹਰਦੀਆ॥
ਬਹੁਤ ਮਾਤਰਾ ਚ' ਸੁਣਨ ਨੂੰ ਮਿਲਦੀਆ!
ਨਿਕੱਮੇ ਲੋਕ ਕਰ ਕਰਦੇ ਨੇ,
ਉਹ ਵਾਅਦੇ,ਕੌਲ ਕਰਾਰ ਭੁਲਾਕੇ
ਕਿਸੇ ਦੀ ਬੁੱਕਲ, ਹੁਣ ਬੈਠੇ ਜਾ ਕੇ॥

ਸੱਚੀਆ ਗੱਲਾਂ:) ਇਹ ਬਚਪਨ ਹੰਡਾਉਦੀਆ ਨੇ,ਸੂਲੀ ਤੇ ਲਟਕਾਉਦੀਆ ਨੇ,ਜਿਸ ਦੇ ਭਾਗੀ ਲਿਖੀਆ ਨੇ ,ਨਾ ਲਾਲਚ ਪਿੱਛੇ ਵਿੱਕੀਆ ਨੇ,
ਘੱਟ ਮਾਤਰਾ ਚ' ਸੁਣਨ ਨੂੰ ਲ਼ਮਿਲਦੀਆ!
ਭਗਤ ਲੋਕ ਕਰਦੇ ਨੇ,
ਖੁਸ਼ੀ ਜਿੱਤ ਦੀ ਹੁੰਦੀ ਏ ,ਨਹੀਉ ਹਾਰਦੀ
ਚੰਗੀ ਸੋਚ ਹੀ ਬੰਦੇ ਨੰੂ ਸਦਾ ਤਾਰਦੀ ॥

ਗੱਲਾਂ ਤੇ ਗੱਲਾਂ ਨੇ
ਇਹ ਮਿੱਠੀਆ ਹੋ ਸਕਦੀਆ ?
ਇਹ ਖੱਟੀਆ ਹੋ ਸਕਦੀਆ ?
ਇਹ ਝੂਠੀਆ ਹੋ ਸਕਦੀਆ ?
ਇਹ ਸੱਚੀਆ ਹੋ ਸਕਦੀਆ ?
ਸੁਖਵੀਰ ਸੋਢੀ ਸੁੰਨੜੇਵਾਲਾ

13/10/2018

ਗੱਲਾਂ ਮੂੰਹ ਤੇ ਕਰਦੇ ਬਈ,ਸੱਚ ਸੁਣਨ ਦੇ ਆਦੀ ਹਾਂ
ਬਸ ਮਾਲਿਕ ਤੋ ਡਰਦੇ ਹਾ ਸਭ ਲਈ ਫਰਿਆਦੀ ਹਾ
ਪਿਆਰ ਜਿਤਾਓੁਣ ਲਈ ਭਾਂਬੜ ਬਣ ਮੱਚੇ ਨਹੀ
ਕੰਨਾਂ ਦੇ ਕੱਚੇ ਨਹੀ, ਸੱਜਣਾ ਅਸੀ ਬੱਚੇ ਨਹੀ॥

ਮਨਮਰਜੀ ਦੇ ਮਾਲਿਕ ਸੱਜਣਾ ਸਭਨੂੰ ਹੀ ਸੁਣਦੇ ਹਾਂ
ਤਾਣਾ ਓੁਹਦੇ ਇੱਕ ਨਾਮ ਵਾਲਾ ਪਲ ਪਲ ਬੁਣਦੇ ਹਾ
ਖੁਸ਼ ਹਾ ਓੁਸਦੀ ਰਜ਼ਾ ਚ' ਹਰਇੱਕ ਨੂੰ ਜੱਚੇ ਨਹੀਂ
ਕੰਨਾਂ ਦੇ-----------------------------------॥

ਪਿਆਰ ਮੁਹੱਬਤ ਦਿਆਂ ਰੰਗਾਂ ਵਿੱਚ ਰਹਿੰਦੇ ਹਾਂ
ਖੁਦ ਨੂੰ ਹੀ ਕੋਸਦੇ ਪਏ ਪਰ ਖੂਬ ਨਜ਼ਾਰੇ ਲੈਂਦੇ ਹਾਂ
ਝੂਠ ਤੇ ਡੁੱਲਦੇ ਨਹੀ ਮਿੱਤਰਾ ਇੰਨੇ ਵੀ ਸੱਚੇ ਨਹੀ
ਕੰਨਾਂ ਦੇ-----------------------------------॥

ਜੀਵਨ ਦੀ ਜਾਚ ਲਈ ਮੈ ਜਿਓਣਾ ਸਿੱਖਦਾ ਹਾਂ
ਲਿਖਦਾ ਹਾਂ,ਕੌਡੀਆ ਪਿੱਛੇ ਨਹੀ ਵਿਕਦਾ ਹਾਂ
ਭੰਗੜੇ ਦੇ ਰਾਜੇ ਸੋਢੀ ਇਸ਼ਾਰਿਆ ਤੇ ਨੱਚੇ ਨਹੀਂ
ਕੰਨਾਂ ਦੇ-----------------------------------॥
ਸੁਖਵੀਰ ਸੋਢੀ ਸੁੰਨੜੇਵਾਲਾ 12/10/2018

08/10/2018

ਕੀਹਦੇ ਨਾਲ ਕਰਾ ਵੇ,ਗੱਲ ਦਿਲ ਤੇ ਅੜੀ
ਸੁੱਖ ਦੇ ਗਏ ਜਬਾਬ, ਜਾਨ ਦੁਖਾ ਨੇ ਫੜੀ

ਤੇਰਾ ਪਿਆਰ ਸੋਹਣਿਆ ਵੇ ਮੇਰੀ ਜਾਨ ਤੋ ਪਿਆਰਾ
ਤੂੰ ਸਮਝੇ ਨਾ ਸਮਝੇ ਤੂੰਹੀਓੁ ਮੇਰੇ ਜਿਓੁਣ ਦਾ ਸਹਾਰਾ
ਘਟਾ ਸਾਓੁਣ ਦੀ ਵਰੇ ਨਾ , ਕਿਓੁ ਅੰਬਰੀ ਚੜੀ

ਸਭ ਕੁਝ ਜਾਣਦਾ ਵੀ ਤੂੰ ਹੋਇਆ ਫਿਰੇ ਅਣਜਾਣ
ਇਨ੍ਹਾਂ ਹੁਸਨ ਦਾ ਵੀ ਸੋਹਣਿਆ ਨਾ ਕਰ ਤੂੰ ਗੁਮਾਨ
ਤੇਰੇ ਹੱਥ ਮੇਰੀ ਜਾਨ ਕਰਿਆ ਹਾਏ ਕਰ ਨਾ ਤੜੀ

ਸੁਖਵੀਰ ਸੋਢੀ ਸੁੰਨੜੇਵਾਲਾ

Address

30 Merrick Road (Above Papa Joes)
Southall
UB24AQ

Telephone

+447951951001

Website

Alerts

Be the first to know and let us send you an email when Baharan Punjab Diyan Dance Academy posts news and promotions. Your email address will not be used for any other purpose, and you can unsubscribe at any time.

Share