Prof. Karamjeet Singh, Vice-Chancellor, GNDU, Amritsar

Prof. Karamjeet Singh, Vice-Chancellor, GNDU, Amritsar Contact information, map and directions, contact form, opening hours, services, ratings, photos, videos and announcements from Prof. Karamjeet Singh, Vice-Chancellor, GNDU, Amritsar, College & University, Amritsar.

Founder VC, Jagat Guru Nanak Dev Punjab State Open University, Patiala | Former VC, Punjabi University, Patiala | Former Registrar, Panjab University, Chandigarh

25/04/2026

ਖਾਲਸਾ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਨੈਸ਼ਨਲ ਕਾਨਫਰੰਸ ਵਿੱਚ ਮਾਣਯੋਗ ਗਵਰਨਰ ਪੰਜਾਬ, ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਅਤੇ ਵਾਈਸ ਚਾਂਸਲਰ ਪ੍ਰੋ.(ਡਾ.) ਕਰਮਜੀਤ ਸਿੰਘ ਜੀ ਦੀ ਵਿਸ਼ੇਸ਼ ਸ਼ਿਰਕਤ|

ਇਕ ਕਲਮ, ਇਕ ਪਲ, ਇਕ ਜ਼ਿੰਮੇਵਾਰੀ​​​​​​​​    ਜ਼ਿੰਦਗੀ ਵਿਚ ਕੁਝ ਅਜਿਹੇ ਪਲ/ਅਹਿਸਾਸ ਵਾਪਰਦੇ ਹਨ, ਜਿਨ੍ਹਾਂ ਦੀ ਗਹਿਰੀ ਛਾਪ ਸੀਨੇ ਵਿਚ ਉੱਕਰ ਜਾਂ...
16/03/2026

ਇਕ ਕਲਮ, ਇਕ ਪਲ, ਇਕ ਜ਼ਿੰਮੇਵਾਰੀ
​​​​​​​​
ਜ਼ਿੰਦਗੀ ਵਿਚ ਕੁਝ ਅਜਿਹੇ ਪਲ/ਅਹਿਸਾਸ ਵਾਪਰਦੇ ਹਨ, ਜਿਨ੍ਹਾਂ ਦੀ ਗਹਿਰੀ ਛਾਪ ਸੀਨੇ ਵਿਚ ਉੱਕਰ ਜਾਂਦੀ ਹੈ। ਇਹ ਪਲ ਸਿਰਫ ਖੁਸ਼ੀਆਂ ਮਨਾਉਣ ਜਾਂ ਮਾਨਣ੍ਹ ਵਾਲੇ ਨਹੀਂ ਹੁੰਦੇ ਸਗੋਂ ਇਕ ਵੱਡੀ ਜ਼ਿੰਮੇਵਾਰੀ ਨੂੰ ਜਨਮ ਦਿੰਦੇ ਹਨ। ਪਿਛਲੇ ਦਿਨੀਂ ਮੇਰੇ ਨਾਲ ਵੀ ਅਜਿਹਾ ਹੀ ਇਕ ਖਾਸ ਸਬੱਬ ਬਣਿਆ, ਜਦੋਂ 7 ਫਰਵਰੀ 2026 ਦਾ ਦਿਨ ਮੇਰੇ ਜੀਵਨ ਦੇ ਯਾਦਗਾਰੀ ਪਲਾਂ ਵਿਚ ਹਮੇਸ਼ਾ ਲਈ ਦਰਜ ਹੋ ਗਿਆ। ਇਸ ਦਿਨ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਚੜ੍ਹਦੀ ਕਲਾ ਲਈ ਸਮਰਪਿਤ ਸੰਸਥਾ ਪੰਜਾਬ ਕਲਾ ਪਰਿਸ਼ਦ ਵੱਲੋਂ ਮੈਨੂੰ ਸਭ ਤੋਂ ਵੱਕਾਰੀ ਐਵਾਰਡ ‘ਪੰਜਾਬ ਰਤਨ’ ਦੇ ਸਨਮਾਨ ਨਾਲ ਨਿਵਾਜਿਆ ਗਿਆ। ਇਸ ਸਨਮਾਨ ਵਿੱਚ ਪ੍ਰਸ਼ੰਸਾ-ਪੱਤਰ, 1,25,000/- ਰੁਪਏ ਨਕਦ ਰਾਸ਼ੀ, ਸੁੰਦਰ ਮੂਰਤੀ ਰੂਪ ਮੋਮੈਂਟੋ, ਸ਼ਾਲ ਅਤੇ ਕਲਮ ਸ਼ਾਮਿਲ ਸਨ।

‘ਪੰਜਾਬ ਰਤਨ’ ਸਨਮਾਨ ਮਿਲਣ ਤੋਂ ਪਹਿਲਾਂ ਅਤੇ ਸਨਮਾਨ ਮਿਲਣ ਸਮੇਂ ਜੋ ਇਤਿਹਾਸਕ ਦ੍ਰਿਸ਼ ਮੇਰੇ ਸਨਮੁੱਖ ਪ੍ਰਗਟ ਹੋਏ ਉਹ ਮੇਰੀ ਜਿੰਦਗੀ ਦੇ ਸਭ ਤੋਂ ਖੂਬਸੂਰਤ ਪਲਾਂ ਵਿਚੋਂ ਇਕ ਬਣ ਗਏ। ਹੋਇਆ ਇੰਞ ਕਿ ਸਨਮਾਨ ਸਮਾਰੋਹ ਤੋਂ ਪਹਿਲਾਂ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸ. ਸਵਰਨਜੀਤ ਸਿੰਘ ਸਵੀ ਨੇ ਦੱਸਿਆ ਕਿ ਆਲ ਇੰਡੀਆ ਕੌਂਸਿਲ ਦੇ ਮਾਡਲ ਉੱਪਰ ਅਸੀਂ ਇਹ ਫੈਸਲਾ ਕੀਤਾ ਹੈ ਕਿ ਸਨਮਾਨ ਪ੍ਰਾਪਤ ਕਰਨ ਵਾਲੀ ਸਖਸ਼ੀਅਤ ਆਪ ਇਹ ਨਿਰਧਾਰਤ ਕਰੇਗੀ ਕਿ ਉਸਨੂੰ ਇਹ ਸਮਨਮਾਨ ਕਿਸ ਮਾਣਯੋਗ ਵੱਡੀ ਹਸਤੀ ਦੇ ਹੱਥੋਂ ਪ੍ਰਾਪਤ ਕਰਨਾ ਹੈ। ਮੈਨੂੰ ਉਹਨਾਂ ਪੁੱਛਿਆ ਕਿ, ‘ਤੁਸੀਂ ਪੰਜਾਬ ਦੀ ਕਿਸ ਮਾਇਨਾਜ਼ ਹਸਤੀ ਦੇ ਹੱਥੋਂ ਐਵਾਰਡ ਪ੍ਰਾਪਤ ਕਰਨਾ ਚਾਹੋਗੇ।

ਜਦੋਂ ਸਵਰਨਜੀਤ ਸਵੀ ਨੇ ਇਹ ਸਾਰੀ ਗੱਲ ਮੇਰੇ ਨਾਲ ਸਾਂਝੀ ਕੀਤੀ ਤਾਂ ਮੈਨੂੰ ਹੈਰਾਨਗੀ ਹੋਈ ਅਤੇ ਇਹ ਵੀ ਅਹਿਸਾਸ ਹੋਇਆ ਕਿ ਪਰਮਾਤਮਾ ਤੁਹਾਡੇ ਅੰਦਰ ਦੇ ਸੰਸਾਰ ਦੀਆਂ ਗੱਲਾਂ ਸੁਣਦਾ ਹੈ ਅਤੇ ਜੋ ਗੱਲਾਂ ਪੂਰੀਆਂ ਕਰਨ ਯੋਗ ਹੁੰਦੀਆਂ ਹਨ, ਉਨ੍ਹਾਂ ਨੂੰ ਪੂਰਾ ਕਰਨ ਲਈ ਬਿਧ ਵੀ ਬਣਾ ਦਿੰਦਾ ਹੈ। ਥੋੜ੍ਹਾ ਜਿਹਾ ਪਿਛੋਕੜ੍ਹ ਦੀ ਗੱਲ ਕਰੀਏ ਤਾਂ ਇਸ ਸਨਮਾਨ ਦੇ ਐਲਾਨ ਤੋਂ ਬਾਅਦ ਮੇਰੇ ਮਨ ਵਿਚ ਇਹ ਵਲਵਲਾ ਉਸ ਦਿਨ ਤੋਂ ਹੀ ਚੱਲ ਰਿਹਾ ਸੀ ਕਿ ਇਹ ਸਨਮਾਨ ਜੇਕਰ ਮੇਰੇ ਆਦਰਸ਼ ਪਦਮ ਭੂਸ਼ਣ ਸ. ਸਰਦਾਰਾ ਸਿੰਘ ਜੌਹਲ ਹੱਥੋਂ ਮਿਲ ਜਾਵੇ ਤਾਂ ਇਹ ਮੇਰੀ ਜ਼ਿੰਦਗੀ ਦੀ ਇਕ ਪ੍ਰਾਪਤੀ ਹੋਵੇਗੀ। ਵਾਹਿਗੁਰੂ ਨੇ ਮੇਰੀ ਇਸ ਪੁਕਾਰ ਨੂੰ ਸੁਣਿਆ ਅਤੇ ਮੈਂ ਤੁਰੰਤ ਆਪਣੀ ਇੱਛਾ ਜ਼ਾਹਿਰ ਕੀਤੀ ਕਿ ਮੈਂ ਇਹ ਸਨਮਾਨ ਪਦਮ ਭੂਸ਼ਣ ਡਾ. ਸਰਦਾਰਾ ਸਿੰਘ ਜੌਹਲ ਜੀ ਦੇ ਹੱਥੋਂ ਲੈਣਾ ਚਾਹੁੰਦਾ ਹਾਂ।

ਸ. ਸਰਦਾਰਾ ਸਿੰਘ ਜੌਹਲ ਮੇਰੇ ਲਈ ਇਕ ਵਿਦਵਾਨ ਹੀ ਨਹੀਂ, ਸਗੋਂ ਇਕ ਪ੍ਰੇਰਣਾ ਹਨ। ਜੌਹਲ ਸਾਹਿਬ ਦੀ ਛਵੀ ਮੇਰੇ ਲਈ ਇਕ ਚਿੰਤਕ, ਉੱਤਮ ਅਧਿਆਪਕ, ਪ੍ਰਤਿਭਾਸ਼ਾਲੀ ਪ੍ਰਸ਼ਾਸਕ, ਵਿਸ਼ਵ ਪ੍ਰਸਿੱਧ ਖੇਤੀਬਾੜੀ ਅਰਥ-ਸ਼ਾਸਤਰੀ ਅਤੇ ਖੋਜ ਦੇ ਖੇਤਰ ਵਿਚ ਇਕ ਰੋਲ ਮਾਡਲ ਹਸਤੀ ਹੈ। ਇਸ ਸਨਮਾਨ ਸੰਬੰਧੀ ਜਦੋਂ ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਪਹਿਲਾਂ ਉਨ੍ਹਾਂ ਨੇ ਆਪਣੀ ਸਿਹਤ ਦਾ ਹਵਾਲਾ ਦਿੰਦਿਆਂ ਹੋਇਆਂ ਆਉਣ ਤੋਂ ਅਸਮਰੱਥਾ ਪ੍ਰਗਟ ਕੀਤੀ, ਪਰ ਅੱਧੇ ਘੰਟੇ ਬਾਅਦ ਹੀ ਉਨ੍ਹਾਂ ਕਿਹਾ ਕਿ, ਉਹ ਆਪਣੇ ਨਿੱਜੀ ਡਾਕਟਰ ਨਾਲ ਸਲਾਹ ਕਰਕੇ ਦੱਸਣਗੇ। ਸ਼ਾਮ ਨੂੰ ਸੁਨੇਹਾ ਮਿਲਿਆ, “ਜੇ ਕਰਮਜੀਤ ਸਿੰਘ ਦੀ ਇੱਛਾ ਹੈ, ਤਾਂ ਮੈਂ ਜ਼ਰੂਰ ਆਵਾਂਗਾ।” ਇਹ ਸਹਿਮਤੀ ਆਪਣੇ ਆਪ ਵਿੱਚ ਮੇਰੇ ਲਈ ਸਨਮਾਨ ਤੋਂ ਘੱਟ ਨਹੀਂ ਸੀ।

ਦਿਨ ਆਉਂਦਾ ਹੈ ਸਨਮਾਨ ਸਮਾਰੋਹ ਦਾ। ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਖੂਬਸੂਰਤ ਹਾਲ ਵਿਚ ਡਾ. ਸਰਦਾਰਾ ਸਿੰਘ ਜੌਹਲ ਦੀ ਅਗਵਾਈ ਹੇਠ ਸਨਮਾਨ ਸਮਾਰੋਹ ਦੀ ਰਸਮ ਸ਼ੁਰੂ ਹੁੰਦੀ ਹੈ। ਸਟੇਜ ਤੋਂ ਐਲਾਨ ਹੁੰਦਾ ਹੈ ਕਿ ਪ੍ਰੋ. ਕਰਮਜੀਤ ਸਿੰਘ ਨੂੰ ‘ਪੰਜਾਬ ਰਤਨ’ ਸਨਮਾਨ ਨਾਲ ਨਿਵਾਜਿਆ ਜਾਂਦਾ ਹੈ। ਉਸੇ ਸਮੇਂ ਇਕ ਦ੍ਰਿਸ਼ ਵਾਪਰਦਾ ਹੈ ਜੋ ਮੇਰੇ ਲਈ ਬਹੁਤ ਹੀ ਭਾਵੁਕਤਾ ਵਾਲਾ ਪਲ ਬਣ ਜਾਂਦਾ ਹੈ। ਸਨਮਾਨ ਬਖਸ਼ਣ ਵੇਲੇ ਸ. ਸਰਦਾਰਾ ਸਿੰਘ ਜੌਹਲ ਜੀ ਨੇ ਆਪਣੀ ਜੇਬ ਵਿਚੋਂ ਆਪਣੇ ਨਾਮ ਦਾ ਉਕਰਿਆ ਹੋਇਆ ਸੋਨੇ ਰੰਗਾ ਪੈੱਨ ਮੈਨੂੰ ਭੇਂਟ ਕਰਦਿਆਂ ਹੋਇਆਂ ਕਿਹਾ ਕਿ ਮੇਰੀ ਹੁਣ 98 ਸਾਲ ਦੀ ਉਮਰ ਹੋ ਚੁੱਕੀ ਹੈ ਅਤੇ ਮੈਂ ਸਮਝਦਾ ਹਾਂ ਕਿ ਤੂੰ ਇਸ ਪੈੱਨ ਨੂੰ ਬਾਖੂਬੀ ਇਸਤੇਮਾਲ ਕਰੇਗਾ। ਸ. ਸਰਦਾਰਾ ਸਿੰਘ ਜੌਹਲ ਵਰਗੀ ਵਿਸ਼ਵ ਪ੍ਰਸਿੱਧ ਸਖਸ਼ੀਅਤ ਤੋਂ ਇਹ ਸਨਮਾਨ ਮਿਲਣਾ ਇਕ ਅਜਿਹਾ ਮਾਹੌਲ ਸੀ, ਜਿਵੇਂ ਮੈਨੂੰ ਇਕੋ ਸਮੇਂ ਦੋ ਵੱਡੇ ਸਨਮਾਨ ਮਿਲ ਰਹੇ ਹੋਣ।

ਲੰਮੇ ਸਮੇਂ ਤੋਂ ਅਕਾਦਮਿਕ ਅਤੇ ਪ੍ਰਬੰਧਕੀ ਅਹੁਦਿਆਂ ਉੱਪਰ ਰਹਿਣ ਕਾਰਨ ਮੈਨੂੰ ਪੈੱਨ ਭਾਵ ਕਿ ਕਲਮ ਦੀ ਤਾਕਤ ਦਾ ਪੂਰਨ ਤੌਰ ਤੇ ਅੰਦਾਜ਼ਾ ਹੈ ਕਿ ਜਿੰਦਗੀ ਦੇ ਵਿਚ ਕਲਮ ਕਿੰਨੀ ਮਹੱਤਵਪੂਰਨ ਹੁੰਦੀ ਹੈ । ਜੌਹਲ ਸਾਹਿਬ ਦੁਆਰਾ ਮੈਨੂੰ ਕਲਮ ਰੂਪੀ ਪੈੱਨ ਪ੍ਰਦਾਨ ਕਰਨਾ ਮਹਿਜ ਕੋਈ ਸਮਾਗਮ ਵਿਚ ਮਾਣ ਰੱਖਣਾ ਨਹੀਂ ਸੀ ਸਗੋਂ ਇਕ ਸੰਕੇਤ ਸੀ, ਚੁੱਪ ਦੀ ਭਾਸ਼ਾ ਵਿਚ ਇਕ ਸਦੀ ਦੀ ਵਿਰਾਸਤ ਨੂੰ ਸੰਭਾਲਣ ਦਾ।

ਸੱਚੀਓਂ, ਜਦੋਂ ਮੈਂ ਉਸ ਸਮੇਂ ਆਪਣੇ ਦਿਲ ਉੱਪਰ ਹੱਥ ਧਰਿਆ ਤਾਂ ਮੈਂ ਅੰਦਰੋਂ ਇਹ ਮਹਿਸੂਸ ਕੀਤਾ ਕਿ ਇਸ ਵੱਡੀ ਹਸਤੀ ਨੇ ਆਪਣਾ ਅਨੁਭਵ, ਆਪਣੀ ਸੋਚ ਅਤੇ ਆਪਣੀ ਜ਼ਿੰਮੇਵਾਰੀ ਹੁਣ ਮੇਰੇ ਹਵਾਲੇ ਕਰ ਦਿੱਤੀ ਹੈ ਅਤੇ ਹੁਣ ਮੇਰੀ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਮੈਂ ਸਰਦਾਰ ਜੌਹਲ ਸਾਹਿਬ ਦੀ ਸੋਚ ਨੂੰ ਚਿਰ-ਸਦੀਵੀ ਜੀਵੰਤ ਰੱਖਣਾ ਹੈ।

ਕਲਮ ਸਦਾ ਤੋਂ ਗਿਆਨ, ਵਿਚਾਰ ਅਤੇ ਜ਼ਿੰਮੇਵਾਰੀ ਦੀ ਪ੍ਰਤੀਕ ਰਹੀ ਹੈ। ਕਲਮ ਸਿਰਫ਼ ਲਿਖਦੀ ਨਹੀਂ, ਦਿਸ਼ਾ ਪ੍ਰਦਾਨ ਕਰਦੀ ਹੋਈ ਨੀਤੀਆਂ ਬਣਾਉਂਦੀ, ਵਿਚਾਰਾਂ ਨੂੰ ਜਨਮ ਦਿੰਦੀ ਅਤੇ ਸਮਾਜ ਨੂੰ ਪ੍ਰਭਾਵਿਤ ਕਰਦੀ ਹੈ। ਡਾ. ਜੌਹਲ ਵੱਲੋਂ ਮਿਲੀ ਕਲਮ ਮੈਨੂੰ ਹਰ ਵੇਲੇ ਇਹ ਯਾਦ ਦਿਵਾਉਂਦੀ ਹੈ ਕਿ ਸਨਮਾਨ ਦਾ ਮਿਲਣਾ ਅਖੀਰ ਨਹੀਂ ਹੁੰਦਾ ਸਗੋਂ ਇੱਕ ਨਵੀਂ ਸ਼ੁਰੂਆਤ ਹੁੰਦੀ ਹੈ। ਸਨਮਾਨ ਮਨੁੱਖ ਨੂੰ ਉੱਚਾ ਹੀ ਨਹੀਂ ਕਰਦਾ ਸਗੋਂ ਨਵੀਆਂ ਉਮੀਦਾਂ ਨੂੰ ਜਨਮ ਦਿੰਦਾ ਹੈ।

ਅੱਜ ਜਦੋਂ ਮੈਂ ਉਸ ਕਲਮ ਨੂੰ ਦੇਖਦਾ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਇਹ ਮੇਰੇ ਲਈ ਇੱਕ ਨਿੱਜੀ ਯਾਦਗਾਰ ਨਹੀਂ, ਸਗੋਂ ਪ੍ਰੇਰਣਾ ਦਾ ਉਹ ਸ੍ਰੋਤ ਹੈ ਜੋ ਮੈਨੂੰ ਵਾਰ-ਵਾਰ ਯਾਦ ਦਿਵਾਉਂਦਾ ਹੈ ਕਿ ਸਿੱਖਿਆ, ਪ੍ਰਸ਼ਾਸਨ, ਖੋਜ ਅਤੇ ਲੀਡਰਸ਼ਿਪ ਸਾਰੇ ਖੇਤਰ ਸਮਾਜ ਦੀ ਭਲਾਈ ਲਈ ਹੀ ਹੋਣੇ ਚਾਹੀਦੇ ਹਨ ਕਿਉਂਕਿ ਅਸਲ ਮਾਨ-ਸਨਮਾਨ, ਸਮਾਰੋਹਾਂ ਦੇ ਨਾਲ-ਨਾਲ, ਸਮਾਜ ਵਿੱਚੋਂ ਪ੍ਰਗਟ ਹੁੰਦਾ ਹੈ ਅਤੇ ਕਈ ਵਾਰ, ਇੱਕ ਕਲਮ ਜੀਵਨ-ਦਰਸ਼ਨ ਬਣ ਜਾਂਦੀ ਹੈ ਜਿਵੇਂ ਮੇਰੇ ਜੀਵਨ ਵਿਚ ਮੇਰੇ ਲਈ ਬਣ ਚੁੱਕੀ ਹੈ। ਮੇਰੀ ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਮੈਂ ਉਨ੍ਹਾਂ ਦੇ ਆਸ਼ੇ ‘ਤੇ ਪੂਰਾ ਉਤਰਦੇ ਹੋਏ ਸਮਾਜ ਅਤੇ ਕੌਮ ਦੀ ਸੇਵਾ ਕਰਦਾ ਰਹਾਂ।

ਗੁਣੀ ਜਨਾਂ ਦੀ ਸੰਗਤ ਕਰਨਾ ਇਕ ਨਵੀਂ ਊਰਜਾ ਨੂੰ ਜਨਮ ਦੇਣ ਬਰਾਬਰ ਹੈ, ਜਿਸ ਨਾਲ ਮਨ ਅੰਦਰੋਂ ਸ਼ਕਤੀਸ਼ਾਲੀ ਬਣਦਾ ਹੈ। ਸਿੰਘ ਸਾਹਿਬ ਜਥੇਦਾਰ ਰਣਜੀਤ ...
14/03/2026

ਗੁਣੀ ਜਨਾਂ ਦੀ ਸੰਗਤ ਕਰਨਾ ਇਕ ਨਵੀਂ ਊਰਜਾ ਨੂੰ ਜਨਮ ਦੇਣ ਬਰਾਬਰ ਹੈ, ਜਿਸ ਨਾਲ ਮਨ ਅੰਦਰੋਂ ਸ਼ਕਤੀਸ਼ਾਲੀ ਬਣਦਾ ਹੈ।
ਸਿੰਘ ਸਾਹਿਬ ਜਥੇਦਾਰ ਰਣਜੀਤ ਸਿੰਘ ਜੀ ਗੌਹਰ-ਏ-ਮਸਕੀਨ ਜੀ ਆਪਣੀ ਕਥਾ ਰਾਹੀਂ ਪੁਰਾਤਨ ਪ੍ਰਸੰਗਾਂ, ਖ਼ਾਸ ਕਰ ਜਨਮਸਾਖੀਆਂ ਬਾਰੇ ਜਦੋਂ ਗੱਲ ਕਰਦੇ ਹਨ ਤਾਂ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਅਸੀਂ ਨਾਲ-ਨਾਲ ਤੁਰ ਰਹੇ ਹਾਂ। ਭਾਈ ਸਾਹਿਬ ਜੀ ਦੇ ਨਾਲ ਮੇਰੇ ਦਫ਼ਤਰ ਵਿਖੇ ਵਿਚਾਰਾਂ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਮੈਂ ਆਪਣੇ ਦੁਆਰਾ ਲਿਖੀ ਕਿਤਾਬ ਭਾਈ ਸਾਹਿਬ ਜੀ ਨੂੰ ਸਦੀਵੀ ਯਾਦ ਦੇ ਤੌਰ 'ਤੇ ਭੇਂਟ ਕੀਤੀ।

13/03/2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਵਜੋਂ ਸੇਵਾ ਨਿਭਾਉਂਦਿਆਂ ਹੋਇਆਂ ਮੇਰੀ ਇਹ ਪਹਿਲ ਰਹੀ ਹੈ ਕਿ ਪੰਜਾਬੀ ਮਾਂ ਬੋਲੀ ਪ੍ਰਤੀ ਸਤਿਕਾਰ ਪ੍ਰਗਟ ਕਰਦੇ ਹੋਏ ਕੁਝ ਨਵੇਂ ਮਾਪਦੰਡ ਸਿਰਜੇ ਜਾਣ। ਇਸੇ ਭਾਵਨਾ ਅਧੀਨ ਮੈਨੂੰ ਇਹ ਦਸਦਿਆਂ ਹੋਇਆਂ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਯੂਨੀਵਰਸਿਟੀ ਵਲੋਂ ਨਵੀਂ ਨੀਤੀ ਦਾ ਆਗਾਜ਼ ਕੀਤਾ ਗਿਆ ਹੈ, ਜਿਸ ਨੀਤੀ ਅਧੀਨ ਖੋਜ ਦੀ ਇਕ ਕਾਪੀ ਪੰਜਾਬੀ ਭਾਸ਼ਾ ਦੇ ਵਿਚ ਜਮਾਂ ਕਰਾਉਣੀ ਲਾਜ਼ਮੀ ਹੋਵੇਗੀ। ਪ੍ਰੋ. ਅਮਰਜੀਤ ਗਰੇਵਾਲ ਇਸ ਬਾਬਤ ਪ੍ਰਾਪਤੀ ਸਾਂਝਾ ਕਰਦੇ ਹੋਏ-

12/03/2026

ਅਨੰਦਾਂ ਦੀ ਪੁਰੀ ਅਨੰਦਪੁਰ ਸਾਹਿਬ ਵਿਖੇ ਬਣਨ ਜਾ ਰਹੀ ਨਵੀਂ ਯੂਨੀਵਰਸਿਟੀ ਦੇ ਚਾਂਸਲਰ ਵਿਸ਼ਵ ਪ੍ਰਸਿੱਧ ਸਮਾਜ ਸੇਵੀ ਸ. ਸੁਰਿੰਦਰ ਪਾਲ ਸਿੰਘ ਓਬਰਾਏ ਅਤੇ ਮੇਰੇ ਬਹੁਤ ਹੀ ਖਾਸ ਇਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ ਸਰਬਜਿੰਦਰ ਸਿੰਘ ਜੀ ਵੱਲੋਂ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਜੀਵਨ ਉੱਪਰ ਕਰਵਾਈ ਗਈ ਕਾਨਫਰੰਸ ਵਿੱਚ ਬਤੌਰ ਮੁੱਖ ਮਹਿਮਾਨ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ। ਕਾਨਫਰੰਸ ਦਾ ਵਿਸ਼ੇਸ਼ ਭਾਗ ਇਹ ਰਿਹਾ ਕਿ ਬਹੁਤ ਹੀ ਸਤਿਕਾਰਯੋਗ ਮਹਾਂਪੁਰਸ਼ ਬਾਬਾ ਸਤਨਾਮ ਸਿੰਘ ਜੀ ਜਿੰਨਾ ਨੇ ਗੜ੍ਹਸ਼ੰਕਰ ਤੋਂ ਅਨੰਦਪੁਰ ਸਾਹਿਬ ਆਉਣ ਵਾਲੀ ਸਾਰੀ ਸ਼ੜਕ ਦਾ ਨਿਰਮਾਣ ਸਮੂਹ ਸਿੱਖ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਜਿਸ ਕਾਰਨ ਬਾਬਾ ਜੀ ਨੂੰ ਸ.ਪ੍ਰੀਤਮ ਸਿੰਘ ਓਬਰਾਏ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

10/03/2026

ਮੇਰੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਸਿੱਖਿਆ ਅਤੇ ਸ਼ਹਾਦਤ ਨੂੰ ਸਮਰਪਿਤ ਮੇਰੇ ਦੁਆਰਾ ਲਿਖੀ ਕਿਤਾਬ ਨੂੰ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ,ਲੁਧਿਆਣਾ ਵਿਖੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ.ਸਤਬੀਰ ਸਿੰਘ ਗੋਸਲ ਜੀ ਦੀ ਸਰਪ੍ਰਸਤੀ ਹੇਠ ਮੇਰੇ ਬਹੁਤ ਹੀ ਸਤਿਕਾਰਯੋਗ ਅਤੇ ਮਾਰਗਦਰਸ਼ਕ ਪਦਮ ਭੂਸ਼ਣ ਸ. ਸਰਦਾਰਾ ਸਿੰਘ ਜੌਹਲ ਜੀ ਦੇ ਅਸ਼ੀਰਵਾਦ ਨਾਲ ਲੋਕ ਅਰਪਣ ਕੀਤਾ ਗਿਆ। ਇਹ ਕਿਤਾਬ ਇਕ ਵੱਖਰੀ ਵਿਧਾ ਨਾਲ ਤਿਆਰ ਕੀਤੀ ਗਈ ਹੈ ਜਿਸ ਵਿਚ ਤਕਨਾਲੋਜੀ ਦਾ ਸਹਾਰਾ ਲੈਂਦਿਆ ਹੋਇਆਂ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਓਸੇ ਰਾਗ ਵਿਚ ਗਾਇਣ ਕਰਾ ਕੇ ਕਿਤਾਬ ਵਿਚ ਸਕੈਨਰ ਦਿੱਤਾ ਗਿਆ ਹੈ ਤਾਂ ਕਿ ਪਾਠਕ ਕਿਤਾਬ ਪੜ੍ਹਦਿਆਂ ਹੋਇਆਂ ਕਿਸੇ ਵੀ ਸਮੇਂ ਗੁਰਬਾਣੀ ਸ਼ਬਦ ਦਾ ਕੀਰਤਨ ਰੂਪ ਵਿੱਚ ਆਨੰਦ ਮਾਣ ਸਕਦਾ ਹੈ।

ਨਵੇਂ ਸਾਲ ਦੀ ਸ਼ੁਰੂਆਤ ਮੌਕੇ ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਸਦਕਾ ਪੰਜਾਬ ਕਲਾ ਪਰਿਸ਼ਦ ਵੱਲੋਂ “ਪੰਜਾਬ ਰਤਨ” ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਇਸ...
06/01/2026

ਨਵੇਂ ਸਾਲ ਦੀ ਸ਼ੁਰੂਆਤ ਮੌਕੇ ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਸਦਕਾ ਪੰਜਾਬ ਕਲਾ ਪਰਿਸ਼ਦ ਵੱਲੋਂ “ਪੰਜਾਬ ਰਤਨ” ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਇਸ ਸਨਮਾਨ ਲਈ ਜਿੱਥੇ ਮੈਂ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਹਾਂ ਉੱਥੇ ਨਾਲ ਹੀ ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਪੰਜਾਬ, ਪੰਜਾਬੀਅਤ ਅਤੇ ਸਿੱਖਿਆ ਪ੍ਰਤੀ ਹਰ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ।
#

04/01/2026

Transformation within where the soul meets divine light. ✨

ਮੇਰਾ ਪਹਿਲਾ ਅਤੇ ਆਖਰੀ ਟੀਚਾ-ਨਵੇਂ ਸਾਲ 2026 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਨਵੀਆਂ ਉਚਾਈਆਂ 'ਤੇ ਲੈ ਕੇ ਜਾਣਾ। ਪ੍ਰੋ. (ਡਾ.) ਕਰਮਜੀਤ...
02/01/2026

ਮੇਰਾ ਪਹਿਲਾ ਅਤੇ ਆਖਰੀ ਟੀਚਾ-ਨਵੇਂ ਸਾਲ 2026 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਨਵੀਆਂ ਉਚਾਈਆਂ 'ਤੇ ਲੈ ਕੇ ਜਾਣਾ।
ਪ੍ਰੋ. (ਡਾ.) ਕਰਮਜੀਤ ਸਿੰਘ, ਵਾਈਸ-ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ

ਨਵੇਂ saal 2026 ਦਾ ਆਗਾਜ਼ ਹੋ ਚੁੱਕਾ ਹੈ ਜਿਸ ਦੇ ਲਈ ਮੈਂ ਸਾਰਿਆਂ ਨੂੰ ਤਹਿ ਦਿਲੋਂ ਮੁਬਾਰਕਬਾਦ ਅਤੇ ਸਤਿਕਾਰ ਪੇਸ਼ ਕਰਦਾਂ ਹਾਂ। ਇਸਦੇ ਨਾਲ ਹੀ ਮੈਂ ਸਾਲ 2025 ਨੂੰ ਗਹਿਰੀ ਸੰਤੁਸ਼ਟੀ ਅਤੇ ਸ਼ੁਕਰਗੁਜ਼ਾਰੀ ਨਾਲ ਦੇਖਦਾ ਹਾਂ। ਪਿਛਲੇ ਸਾਲ ਵਾਈਸ ਚਾਂਸਲਰ ਦਾ ਅਹੁਦਾ ਸੰਭਾਲਣ ਤੋਂ ਬਾਅਦ, ਯੂਨੀਵਰਸਿਟੀ ਦੇ ਅਧਿਆਪਕ ਵਰਗ, ਗੈਰ-ਅਧਿਆਪਨ ਸਟਾਫ਼, ਅਤੇ ਵਿਦਿਆਰਥੀਆਂ ਵਲੋਂ ਅਟੁੱਟ ਸਮਰਥਨ ਪ੍ਰਾਪਤ ਕਰਨ ਲਈ ਮੈਂ ਖੁਸ਼ਕਿਸਮਤ ਰਿਹਾ ਹਾਂ। ਸਾਰਿਆਂ ਦੀ ਸਮੂਹਿਕ ਵਚਨਬੱਧਤਾ ਨੇ 2025 ਨੂੰ ਇਕਜੁੱਟਤਾ, ਨਵੀਂ ਊਰਜਾ ਅਤੇ ਸਾਂਝੇ ਉਦੇਸ਼ ਦਾ ਇੱਕ ਸੰਪੂਰਨ ਸਾਲ ਬਣਾ ਦਿੱਤਾ ਜਿਸ ਲਈ ਮੈਂ ਸਾਰਿਆਂ ਦਾ ਰਿਣੀ ਰਹਾਂਗਾ।
2026 ਵਿੱਚ ਪ੍ਰਵੇਸ਼ ਕਰਦਿਆਂ, ਮੇਰਾ ਦ੍ਰਿਸ਼ਟੀਕੋਣ ਇਹ ਹੈ ਕਿ ਅਕਾਦਮਿਕ ਉੱਚਤਾ ਨੂੰ ਸਮਾਜਿਕ ਜ਼ਿੰਮੇਵਾਰੀ ਅਤੇ ਪੰਜਾਬ ਦੇ ਵਿਕਾਸ ਦੀਆਂ ਲੋੜਾਂ ਨਾਲ ਜੋੜਦਿਆਂ ਯੂਨੀਵਰਸਿਟੀ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਇਆ ਜਾਵੇ। ਜਿਸ ਦੇ ਲਈ ਮੈਂ ਸੱਤ ਨੁਕਾਤੀ ਏਜੰਡੇ ਨੂੰ ਤਰਜੀਹ ਦੇਵਾਂਗਾ ਜਿਸ ਦਾ ਵੇਰਵਾ ਇਸ ਤਰਾਂ ਹੈ -
ਪਹਿਲਾ, ਰੋਜ਼ਗਾਰ ਯੋਗਤਾ ਨੂੰ ਮਜ਼ਬੂਤ ਬਣਾਉਣ ਲਈ ਹੁਨਰ-ਆਧਾਰਿਤ ਸਿੱਖਿਆ ਨੂੰ ਹੋਰ ਪ੍ਰਭਾਵਸ਼ਾਲੀ ਕਰਨਾ, ਤਾਂ ਜੋ ਹਰ ਵਿਦਿਆਰਥੀ ਆਤਮ-ਵਿਸ਼ਵਾਸ ਦੇ ਨਾਲ ਰੋਜ਼ਗਾਰ ਜਗਤ ਨਾਲ ਸਾਂਝ ਪਾਉਣ ਯੋਗ ਬਣ ਕੇ ਯੂਨੀਵਰਸਿਟੀ ਤੋਂ ਬਾਹਰ ਨਿਕਲੇ।
ਦੂਜਾ, ਨਵੀਨਤਾ, ਸਵੈ-ਰੁਜ਼ਗਾਰ ਅਤੇ ਸਥਾਨਕ ਉੱਦਮ ਸਿਰਜਣਾ ਨੂੰ ਉਤਸ਼ਾਹਿਤ ਕਰਨ ਲਈ ਵਿਦਿਆਰਥੀਆਂ ਵਿੱਚ ਉੱਦਮੀ ਮਾਨਸਿਕਤਾ ਪੈਦਾ ਕਰਨਾ।
ਤੀਜਾ, ਖੇਡਾਂ, ਸੱਭਿਆਚਾਰਕ ਗਤੀਵਿਧੀਆਂ ਅਤੇ ਸਹਿ-ਪਾਠਕ੍ਰਮ ਸ਼ਮੂਲੀਅਤ ਰਾਹੀਂ ਨੌਜਵਾਨਾਂ ਦੇ ਸੰਪੂਰਨ ਵਿਕਾਸ ਨੂੰ ਉਤਸ਼ਾਹਿਤ ਕਰਨਾ।
ਚੌਥਾ, ਨਿਰੰਤਰ NSS ਦੀ ਅਗਵਾਈ ਹੇਠ ਲੋਕ-ਹਿਤੈਸ਼ੀ ਕਾਰਜਕ੍ਰਮਾਂ ਰਾਹੀਂ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਅੰਮ੍ਰਿਤਸਰ ਬਣਾਉਣ ਵਿੱਚ ਸਰਗਰਮ ਭੂਮਿਕਾ ਨਿਭਾਉਣਾ।
ਪੰਜਵਾਂ, ਪਿੰਡਾਂ ਨੂੰ ਗੋਦ ਲੈ ਕੇ ਜ਼ਮੀਨੀ ਪੱਧਰ ਦੀਆਂ ਸਮੱਸਿਆਵਾਂ ਨਾਲ ਸਿੱਧੀ ਸਾਂਝ ਬਣਾਉਂਦਿਆਂ ਯੂਨੀਵਰਸਿਟੀ ਦੀ ਪਹੁੰਚ ਨੂੰ ਹੋਰ ਵਿਸਤ੍ਰਿਤ ਕਰਨਾ।
ਛੇਵਾਂ, ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ—ਸਚਿਆਰਤਾ, ਸੰਤੋਖ ਅਤੇ ਨਾਮ-ਸਿਮਰਨ—ਨੂੰ ਹੋਰ ਗਹਿਰਾਈ ਨਾਲ ਅਪਣਾਉਂਦਿਆਂ, ਗੁਰਮਤਿ ਸੰਗੀਤ ਅਤੇ ਵਿਸ਼ਵ ਭਰ ਦੇ ਪੰਜਾਬੀ ਭਾਈਚਾਰੇ ਲਈ AI ਤੇ ਆਧਾਰਿਤ ਪੰਜਾਬੀ ਸਿੱਖਿਆ ਸੰਬੰਧੀ ਨਵੇਂ ਕੋਰਸ ਸ਼ੁਰੂ ਕਰਨਾ।
ਸੱਤਵਾਂ, ਪੰਜਾਬ ਦੇ ਸਰਬਪੱਖੀ ਵਿਕਾਸ ਲਈ ਤੱਥਾਂ ਅਤੇ ਪ੍ਰਮਾਣਾਂ ‘ਤੇ ਆਧਾਰਿਤ ਨੀਤੀ-ਦਸਤਾਵੇਜ਼ ਤਿਆਰ ਕਰਨਾ।
ਸਾਂਝੇ ਸੰਕਲਪ, ਦ੍ਰਿੜ ਨਿਸ਼ਚੈ ਅਤੇ ਸਾਰਿਆਂ ਦੇ ਸਹਿਯੋਗ ਨਾਲ, ਮੈਨੂੰ ਪੂਰਾ ਭਰੋਸਾ ਹੈ ਕਿ 2026 ਵਿੱਚ ਗੁਰੂ ਨਾਨਕ ਪਾਤਸ਼ਾਹ ਸਾਡੇ ਉੱਪਰ ਮੇਹਰ ਭਰਿਆ ਹੱਥ ਰੱਖਣਗੇ ਅਤੇ ਇਹ ਸਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪੰਜਾਬ ਲਈ,ਅਰਥਪੂਰਨ ਤਰੱਕੀ ਦਾ ਸਾਲ ਸਾਬਤ ਹੋਵੇਗਾ।

ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਉੱਪਰ ਅਧਾਰਿਤ ਲਿਖਿਤ ਕਿਤਾਬ “Meditation to Martyrdom: The Legacy of Sri Guru Tegh Bahad...
29/12/2025

ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਉੱਪਰ ਅਧਾਰਿਤ ਲਿਖਿਤ ਕਿਤਾਬ “Meditation to Martyrdom: The Legacy of Sri Guru Tegh Bahadur Ji” ਨੂੰ ਮਾਣਯੋਗ ਰਾਜਪਾਲ ਪੰਜਾਬ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਵੱਲੋਂ ਪੰਜਾਬ ਲੋਕ ਭਵਨ ਵਿੱਚ ਆਯੋਜਿਤ ਵਾਈਸ-ਚਾਂਸਲਰਜ਼ ਕਾਨਫਰੰਸ ਦੌਰਾਨ ਰਿਲੀਜ਼ ਕੀਤਾ ਗਿਆ।
QR ਕੋਡ ਰਾਹੀਂ ਸ਼ਬਦਾਂ ਦੀ ਪ੍ਰਮਾਣਿਕ ਰਿਕਾਰਡਿੰਗ ਇਸ ਪੁਸਤਕ ਨੂੰ ਇੱਕ ਨਵੀਨਤਮ “ਸਪੀਕਿੰਗ ਬੁੱਕ” ਬਣਾਉਂਦੀ ਹੈ।
“ਸਹਿਜ ਤੋਂ ਸ਼ਹੀਦੀ” ਅਧਿਆਇ ਰਾਹੀਂ ਇਹ ਰਚਨਾ ਆਤਮਿਕ ਸੰਤੁਲਨ ਤੋਂ ਸ਼ਹੀਦੀ ਤੱਕ ਦੀ ਯਾਤਰਾ ਨੂੰ ਦਾਰਸ਼ਨਿਕ ਗਹਿਰਾਈ ਨਾਲ ਪੇਸ਼ ਕਰਦੀ ਹੈ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਨੂੰ ਮਨੁੱਖੀ ਅਧਿਕਾਰਾਂ, ਧਾਰਮਿਕ ਆਜ਼ਾਦੀ ਅਤੇ ਨੈਤਿਕ ਅਗਵਾਈ ਦੇ ਪ੍ਰਤੀਕ ਵਜੋਂ ਉਜਾਗਰ ਕਰਦੀ ਹੈ।

Address

Amritsar

Website

Alerts

Be the first to know and let us send you an email when Prof. Karamjeet Singh, Vice-Chancellor, GNDU, Amritsar posts news and promotions. Your email address will not be used for any other purpose, and you can unsubscribe at any time.

Shortcuts

Share