Shaheed Bhagat Singh State University Ferozepur, Punjab, India

Shaheed Bhagat Singh State University  Ferozepur, Punjab, India Shaheed Bhagat Singh State University situated at Ferozepur, Punjab, India. It is established by Pu

19/08/2026
https://youtu.be/Rgt1UG9w22A
14/08/2026

https://youtu.be/Rgt1UG9w22A

"मैं अपने सभी विभागाध्यक्षों, फैकल्टी मेंबर्स और समस्त स्टाफ का आभा...

11/08/2026
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ 'ਗੁਣਵੱਤਾ ਸੁਧਾਰ ਅਤੇ ਨੈਕ (NAAC) ਐਕਰੇਡਿਟੇਸ਼ਨ' ’ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨਪ੍ਰੋ. (ਡਾ.)...
21/07/2026

ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ 'ਗੁਣਵੱਤਾ ਸੁਧਾਰ ਅਤੇ ਨੈਕ (NAAC) ਐਕਰੇਡਿਟੇਸ਼ਨ' ’ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ

ਪ੍ਰੋ. (ਡਾ.) ਸੰਦੀਪ ਗਰੋਵਰ ਨੇ ਨੈਕ (NAAC) ਦੇ ਬਾਈਨਰੀ ਐਕਰੇਡਿਟੇਸ਼ਨ ਫ੍ਰੇਮਵਰਕ ਅਤੇ ਸੰਸਥਾਗਤ ਉੱਤਮਤਾ 'ਤੇ ਸਾਂਝੇ ਕੀਤੇ ਮਹੱਤਵਪੂਰਨ ਵਿਚਾਰ

ਫਿਰੋਜ਼ਪੁਰ: ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ (SBSSU), ਫਿਰੋਜ਼ਪੁਰ ਦੇ ਇੰਟਰਨਲ ਕਲਾਉਿਟੀ ਅਸ਼ੋਰੈਂਸ ਸੈੱਲ (IQAC) ਵੱਲੋਂ "ਗੁਣਵੱਤਾ ਸੁਧਾਰ ਅਤੇ ਨੈਕ (NAAC) ਐਕਰੇਡਿਟੇਸ਼ਨ" ਵਿਸ਼ੇ 'ਤੇ ਇੱਕ ਰੋਜ਼ਾ ਵਿਸ਼ੇਸ਼ ਵਰਕਸ਼ਾਪ ਦਾ ਸਫਲ ਆਯੋਜਨ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਡਾ. ਪੰਕਜ ਕਾਲੜਾ ਦੇ ਜੀ ਆਇਆਂ ਦੇ ਸ਼ਬਦਾਂ ਨਾਲ ਹੋਈ। ਮੁੱਖ ਵਕਤਾ ਪ੍ਰੋ. (ਡਾ.) ਸੰਦੀਪ ਗਰੋਵਰ (ਸੇਵਾਮੁਕਤ), ਸਾਬਕਾ ਕਾਰਜਕਾਰੀ ਵਾਈਸ ਚਾਂਸਲਰ, ਜੇ.ਸੀ. ਬੋਸ ਯੂਨੀਵਰਸਿਟੀ (ਵਾਈ.ਐਮ.ਸੀ.ਏ., ਫਰੀਦਾਬਾਦ) ਨੇ "IQAC ਰਾਹੀਂ ਉੱਚ ਸਿੱਖਿਆ ਸੰਸਥਾਵਾਂ ਵਿੱਚ ਗੁਣਵੱਤਾ ਸੁਧਾਰ" ਅਤੇ "ਨੈਕ (NAAC) ਐਕਰੇਡਿਟੇਸ਼ਨ ਲਈ ਰਣਨੀਤੀਆਂ" ਵਿਸ਼ਿਆਂ 'ਤੇ ਦੋ ਤਕਨੀਕੀ ਸੈਸ਼ਨਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਿੱਖਿਆ ਵਿੱਚ ਗੁਣਵੱਤਾ ਇੱਕ ਨਿਰੰਤਰ ਪ੍ਰਕਿਰਿਆ ਹੈ, ਜੋ ਨਵੀਨਤਾਕਾਰੀ ਸੋਚ ਅਤੇ ਸਮੂਹਿਕ ਵਚਨਬੱਧਤਾ ਨਾਲ ਹੀ ਸੰਭਵ ਹੈ। IQAC ਨੂੰ ਸੰਸਥਾਗਤ ਉੱਤਮਤਾ ਦਾ ਪ੍ਰੇਰਕ ਦੱਸਦਿਆਂ ਪ੍ਰੋ. ਗਰੋਵਰ ਨੇ ਨੈਕ (NAAC) ਦੇ ਪ੍ਰਸਤਾਵਿਤ ਬਾਈਨਰੀ ਐਕਰੇਡਿਟੇਸ਼ਨ ਫ੍ਰੇਮਵਰਕ, ਇਸ ਦੇ ਦਸ ਪ੍ਰਮੁੱਖ ਪਹਿਲੂਆਂ, ਪ੍ਰਮਾਣਿਤ ਡਿਜੀਟਲ ਡਾਟਾ, ਨਤੀਜਾ-ਮੁਖੀ ਸਿੱਖਿਆ, ਖੋਜ, ਨਿਰੰਤਰਤਾ ਅਤੇ ਮਾਪਣਯੋਗ ਨਤੀਜਿਆਂ ਦੀ ਵਧਦੀ ਅਹਿਮੀਅਤ 'ਤੇ ਵਿਸਥਾਰਪੂਰਵਕ ਚਾਨਣਾ ਪਾਇਆ।

ਮਾਨਯੋਗ ਵਾਈਸ ਚਾਂਸਲਰ ਪ੍ਰੋ. (ਡਾ.) ਸੁਰੇਸ਼ ਕੁਮਾਰ ਸ਼ਰਮਾ ਨੇ ਸਮੂਹ ਫੈਕਲਟੀ ਅਤੇ ਸਟਾਫ਼ ਨੂੰ ਅਕਾਦਮਿਕ ਉੱਤਮਤਾ ਅਤੇ ਵਿਦਿਆਰਥੀ-ਕੇਂਦਰਿਤ ਮਾਹੌਲ ਸਿਰਜਣ ਲਈ ਇੱਕਜੁੱਟ ਹੋ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ। ਰਜਿਸਟਰਾਰ ਡਾ. ਰਾਜੀਵ ਅਰੋੜਾ ਨੇ ਵਰਕਸ਼ਾਪ ਦੇ ਸਫਲ ਆਯੋਜਨ ਲਈ IQAC ਸੈੱਲ ਦੇ ਯਤਨਾਂ ਦੀ ਸ਼ਲਾਘਾ ਕੀਤੀ, ਜਦਕਿ ਡਾਇਰੈਕਟਰ IQAC ਡਾ. ਗਜ਼ਲਪ੍ਰੀਤ ਸਿੰਘ ਨੇ ਆਏ ਹੋਏ ਮੁੱਖ ਵਕਤਾ ਦਾ ਧੰਨਵਾਦ ਕੀਤਾ। ਵਰਕਸ਼ਾਪ ਦੇ ਅੰਤ ਵਿੱਚ ਪ੍ਰੋ. ਗਰੋਵਰ ਅਤੇ ਕੋਰ ਕਮੇਟੀ ਦੇ ਮੈਂਬਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਭਾਗ ਲੈਣ ਵਾਲੇ ਫੈਕਲਟੀ ਮੈਂਬਰਾਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਗਏ।

Address

Moga Road, NH-5, Ferozepur-152004
Firozpur
152004

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm

Telephone

+918288012050

Website

Alerts

Be the first to know and let us send you an email when Shaheed Bhagat Singh State University Ferozepur, Punjab, India posts news and promotions. Your email address will not be used for any other purpose, and you can unsubscribe at any time.

Contact The University

Send a message to Shaheed Bhagat Singh State University Ferozepur, Punjab, India:

Shortcuts

Share