MIMIT Malout

MIMIT Malout Malout Institute of Management and Information Technology (Punjab Government Engineering & Management

⚡ B.Tech in Electronics & Communication Engineering (ECE)💡 Powering the Future of Communication. Step into the world of ...
20/05/2026

⚡ B.Tech in Electronics & Communication Engineering (ECE)
💡 Powering the Future of Communication. Step into the world of electronics, smart technologies, embedded systems, communication networks, and innovation with MIMIT (Govt. Engineering & Management College), Malout.

📢 Admissions Open 2026

📚 Programs Offered:
• B.Tech: AI & ML, CSE, IT, ECE, ME
• MBA, M.Tech (CSE)
• B.Voc (Automobile Servicing), B.Com (Hons), B.Sc. (Non-Medical), BBA, BCA

✨ Why Choose MIMIT?
✔ Government Engineering & Management College
✔ Industry-Oriented Curriculum
✔ Modern Labs & Experienced Faculty
✔ Up to 100% Scholarship for Eligible Students
✔ PMSS for SC/ST Students
✔ Hostel Fee: Just ₹7300/- per year
✔ Eligible under Bihar Credit Card Scheme

🌐 Apply Now: https://mimitmalout.ac.in/ApplyNow.aspx
🔗 Website: https://mimitmalout.ac.in

📞 Contact Us:
+91-98759-50050
+91-98759-50060
01637-504312

🎯 Innovate. Connect. Transform.

🚀 Introducing B.Tech in Artificial Intelligence & Machine Learning (AI & ML)💡 Code the Future with AI. Step into the wor...
19/05/2026

🚀 Introducing B.Tech in Artificial Intelligence & Machine Learning (AI & ML)

💡 Code the Future with AI. Step into the world of intelligent technologies, data science, automation, and innovation with MIMIT (Govt. Engineering & Management College), Malout.

📢 Admissions Open 2026

📚 Programs Offered:• B.Tech: AI & ML, CSE, IT, ECE, ME• MBA, M.Tech (CSE)• B.Voc (Automobile Servicing), B.Com (Hons), B.Sc. (Non-Medical), BBA, BCA

✨ Why Choose MIMIT?✔ Government Engineering & Management College✔ Industry-Oriented Curriculum✔ Modern Labs & Experienced Faculty✔ Up to 100% Scholarship for Eligible Students✔ PMSS for SC/ST Students✔ Hostel Fee: Just ₹7300/- per year✔ Eligible under Bihar Credit Card Scheme

🌐 Apply Now: https://mimitmalout.ac.in/ApplyNow.aspx🔗 Website: https://mimitmalout.ac.in

📞 Contact Us:
+91-98759-50050
+91-98759-50060
01637-504312

🎯 Learn AI. Build the Future. Lead the Innovation.

BTechAI FutureReady GovtEngineeringCollege Malout Punjab TechEducation StudyInIndia

ਮਿਮਿਟ ਮਲੋਟ ਵਿਖੇ ਦਾਖਲਾ ਲੈਣ ਲਈ ਵਿਦਿਆਰਥੀਆਂ ਵਿੱਚ ਭਾਰੀ ਉਤਸਾਹਏ ਆਈ ਐਂਡ ਐਮ ਐਲ ਦੀ ਬੀ ਟੈਕ ਅਤੇ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਦੀ ਐਮ ...
18/05/2026

ਮਿਮਿਟ ਮਲੋਟ ਵਿਖੇ ਦਾਖਲਾ ਲੈਣ ਲਈ ਵਿਦਿਆਰਥੀਆਂ ਵਿੱਚ ਭਾਰੀ ਉਤਸਾਹ

ਏ ਆਈ ਐਂਡ ਐਮ ਐਲ ਦੀ ਬੀ ਟੈਕ ਅਤੇ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਦੀ ਐਮ ਟੈਕ ਵਿੱਚ ਵੀ ਰਜਿਸਟਰੇਸ਼ਨ ਸ਼ੁਰੂ

ਪੰਜਾਬ ਸਰਕਾਰ ਦੁਆਰਾ ਸਥਾਪਿਤ ਸੰਸਥਾ ਮਲੋਟ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਇਨਫੋਰਮੇਸ਼ਨ ਟੈਕਨੋਲੋਜੀ ( ਮਿਮਿਟ ) ਮਲੋਟ ਵਿਦਿਆਰਥੀਆਂ ਨੂੰ ਉਜਵਲ ਭਵਿੱਖ ਲਈ ਹਮੇਸ਼ਾ ਹੀ ਕਾਰਜ ਕਰਦੀ ਆਈ ਹੈ ਜਿਸ ਕਾਰਨ ਇੱਥੋਂ ਦੇ ਵਿਦਿਆਰਥੀ ਦੇਸ਼ ਵਿਦੇਸ਼ ਦੀਆਂ ਨਾਮੀ ਕੰਪਨੀਆਂ ਅਤੇ ਸਰਕਾਰ ਦੇ ਉੱਚ ਅਹੁਦਿਆਂ ਉੱਪਰ ਆਪਣੀਆਂ ਸੇਵਾਵਾਂ ਦੇ ਰਹੇ ਹਨ l ਅੱਜ ਇੱਕ ਸਾਂਝੀ ਵਾਰਤਾ ਦੌਰਾਨ ਸੰਸਥਾ ਦੇ ਡਾਇਰੈਕਟਰ ਪ੍ਰੋਫੈਸਰ ਡਾ. ਅਸ਼ਵਨੀ ਬਾਂਸਲ ਅਤੇ ਡੀਨ ਅਕੈਡਮਿਕ ਪ੍ਰੋਫੈਸਰ ਡਾ. ਹਰਮਿੰਦਰ ਸਿੰਘ ਬਿੰਦਰਾ ਨੇ ਦੱਸਿਆ ਕਿ ਮਿਮਿਟ ਵਿੱਚ ਦਾਖਲਾ ਲੈਣ ਲਈ ਰਜਿਸਟਰੇਸ਼ਨ ਸ਼ੁਰੂ ਹੋ ਚੁੱਕੀ ਹੈ। ਜਿੱਥੇ ਵਿਦਿਆਰਥੀ ਬੀ.ਟੈਕ,ਐਮਬੀਏ, ਬੀ. ਸੀ. ਏ, ਬੀ.ਬੀ.ਏ, ਬੀ.ਕੌਮ, ਬੀ.ਐਸ.ਸੀ (ਨਾਨ ਮੈਡੀਕਲ), ਪੀ.ਜੀ ਡੀ.ਸੀ.ਏ ਵਰਗੇ ਕੋਰਸਾਂ ਵਿੱਚ ਦਾਖਲਾ ਲੈ ਕੇ ਆਪਣਾ ਭਵਿੱਖ ਉਜਵਲ ਕਰ ਸਕਦੇ ਹਨ ਉਥੇ ਹੀ ਇਸ ਵਰੇ ਤੋਂ ਮਿਮਿਟ ਵਿੱਚ ਨਵੇਂ ਸ਼ੁਰੂ ਹੋ ਰਹੇ ਕੋਰਸਾਂ ਵਿੱਚ ਵੀ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ। ਮਿਮਿਟ ਮਲੋਟ ਵਿੱਚ ਇਸ ਵਾਰ ਬੀ.ਟੈਕ ਇਨ ਆਰਟੀਫਿਸ਼ਅਲ ਇੰਟੈਲੀਜਂਸੀ ਐਂਡ ਮਸ਼ੀਨ ਲਰਨਿੰਗ ਭਾਵ ਏ.ਆਈ ਦਾ ਕੋਰਸ ਵੀ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਲਈ ਰਜਿਸਟਰੇਸ਼ਨ ਸ਼ੁਰੂ ਹੋ ਚੁੱਕੀ ਹੈl ਇਸ ਦੇ ਨਾਲ ਹੀ ਮਿਮਿਟ ਵਿਖੇ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਸ਼ੇ ਵਿੱਚ ਐਮ.ਟੈਕ ਦਾ ਕੋਰਸ ਵੀ ਸ਼ੁਰੂ ਹੋ ਗਿਆ ਹੈl ਜਿਹੜੇ ਵਿਦਿਆਰਥੀ ਆਟੋ ਮੋਬਾਈਲ ਇੰਜੀਨੀਅਰਿੰਗ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹਨ ਉਹ ਵਿਦਿਆਰਥੀ ਬੀ ਵਾਕ ਇਨ ਆਟੋਮੋਬਾਈਲ ਐਂਡ ਸਰਵਸਿੰਗ ਵਿੱਚ ਦਾਖਲਾ ਲੈ ਕੇ ਆਪਣਾ ਭਵਿੱਖ ਉਜਵਲ ਬਣਾ ਸਕਦੇ ਹਨ l ਇੱਥੇ ਇਹ ਵਿਸ਼ੇਸ਼ ਹੈ ਕਿ ਮਿਮਿਟ ਵਿੱਚ ਜੋ ਆਲ ਇੰਡੀਆ ਕੌਂਸਲ ਆਫ ਟੈਕਨੀਕਲ ਐਜੂਕੇਸ਼ਨ ਵੱਲੋਂ ਨਵੇਂ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ ਉਹ ਨਵੇਂ ਕੋਰਸ ਮਲੋਟ ਅਤੇ ਇਸ ਦੇ ਨਾਲ ਲੱਗਦੇ ਹੋਏ ਇਲਾਕਿਆਂ ਵਿੱਚੋਂ ਸਿਰਫ ਔਰ ਸਿਰਫ ਮਿਮਿਟ ਵਿਖੇ ਪਹਿਲੀ ਵਾਰ ਸ਼ੁਰੂ ਹੋ ਰਹੇ ਹਨ l ਮਿਮਿਟ ਮਲੋਟ ਵਿਖੇ ਦਾਖਲਾ ਲੈਣ ਲਈ ਰਜਿਸਟਰੇਸ਼ਨ ਕਰਵਾਉਣ ਜਾਂ ਹੋਰ ਵਧੇਰੇ ਜਾਣਕਾਰੀ ਲੈਣ ਲਈ ਸੰਸਥਾ ਦੇ ਨੰਬਰ 98759-50050 ਜਾਂ 98759-50060 ਉੱਪਰ ਸੰਪਰਕ ਕਰ ਸਕਦੇ ਹਨ ਜਾਂ ਫਿਰ ਸੰਸਥਾ ਦੀ ਵੈਬਸਾਈਟ www.mimitmalout.ac. in ਤੇ ਵੀ ਫਾਰਮ ਭਰ ਸਕਦੇ ਹਨ l ਮਿਮਿਟ ਮਲੋਟ ਵਿੱਚ ਦਾਖਲਾ ਲੈਣ ਲਈ ਵਿਦਿਆਰਥੀਆਂ ਵਿੱਚ ਭਾਰੀ ਉਤਸਾਹ ਵੇਖਣ ਨੂੰ ਮਿਲ ਰਿਹਾ ਹੈ ਅਤੇ ਵਿਦਿਆਰਥੀਆਂ ਦੇ ਮਾਪੇ ਵੀ ਮਿਮਿਟ ਮਲੋਟ ਵਿੱਚ ਆਪਣੇ ਬੱਚਿਆਂ ਨੂੰ ਦਾਖਲ ਕਰਨ ਲਈ ਵਧੇਰੇ ਦਿਲਚਸਪੀ ਲੈ ਰਹੇ ਹਨ l

MALOUT INSTITUTE OF MANAGEMENT AND INFORMATION TECHNOLOGY, (Govt. Engineering & Management College), Malout!📢 Admissions...
18/05/2026

MALOUT INSTITUTE OF MANAGEMENT AND INFORMATION TECHNOLOGY,
(Govt. Engineering & Management College), Malout!
📢 Admissions Open at MIMIT 📢
Secure your future with MIMIT! We invite applications for admissions to our diverse range of programs.
📚 Courses Offered:
• B. Tech: AI & ML, CSE, IT, ECE, ME
• Post Graduate MBA, M. Tech (CSE)
• Undergraduate Degrees: B. Voc (Automobile Servicing), B. Com (Hons), B.Sc. (Non-Medical), BBA, BCA
✨ Why Choose MIMIT?
• PMSS for SC/ST STUDENTS
• Up to 100% Scholarship for all students
• Hostel Fee: Just ₹7300/- per year
• Institute is eligible under Bihar Credit Card Scheme
🔗 Apply Now: https://mimitmalout.ac.in/ApplyNow.aspx
🌐 Website: https://mimitmalout.ac.in
📞 Contact us for assistance: +91-98759-50050 +91-98759-50060, 01637-504312
Enroll today and build a bright future with MIMIT!

ਮਿਮਿਟ ਮਲੋਟ ਦੇ ਮਕੈਨੀਕਲ ਵਿਭਾਗ ਵੱਲੋਂ ਪੇਪਰ  ਬਨਾਉਣ ਦੀ ਪ੍ਰਕ੍ਰਿਆ  ਅਤੇ ਪੇਪਰ ਮਸ਼ੀਨਰੀ ਦੀ ਦੇਖਭਾਲ ਬਾਰੇ ਕਰਵਾਇਆ ਗਿਆ ਐਕਸਪਰਟ ਲੈਕਚਰ  ਪੰਜਾਬ...
29/04/2026

ਮਿਮਿਟ ਮਲੋਟ ਦੇ ਮਕੈਨੀਕਲ ਵਿਭਾਗ ਵੱਲੋਂ ਪੇਪਰ ਬਨਾਉਣ ਦੀ ਪ੍ਰਕ੍ਰਿਆ ਅਤੇ ਪੇਪਰ ਮਸ਼ੀਨਰੀ ਦੀ ਦੇਖਭਾਲ ਬਾਰੇ ਕਰਵਾਇਆ ਗਿਆ ਐਕਸਪਰਟ ਲੈਕਚਰ



ਪੰਜਾਬ ਸਰਕਾਰ ਦੁਆਰਾ ਸਥਾਪਿਤ ਸੰਸਥਾ ਮਲੋਟ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨੋਲੋਜੀ (ਮਿਮਿਟ) ਮਲੋਟ ਵਿਖੇ ਮਕੈਨੀਕਲ ਵਿਭਾਗ ਵੱਲੋਂ ਅਜੋਕੇ ਯੁੱਗ ਵਿੱਚ ਮਸ਼ੀਨਰੀ ਬਾਰੇ ਜਾਣਕਾਰੀ ਦੇਣ ਲਈ ਅਤੇ ਕਾਗਜ ਨੂੰ ਤਿਆਰ ਕਰਨ ਲਈ ਲੋੜੀਂਦੇ ਮਟੀਰੀਅਲ ਬਾਰੇ ਵਿਦਿਆਰਥੀਆਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦੇਣ ਲਈ ਇਕ ਐਕਸਪਰਟ ਲੈਕਚਰ ਕਰਵਾਇਆ ਗਿਆ। ਇਸ ਸੈਮੀਨਾਰ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਸੁਭਾਸ਼ ਅਹੁਜਾ ਨੇ ਦੱਸਿਆ ਕਿ ਸੰਸਥਾ ਦੇ ਪੁਰਾਣੇ ਵਿਦਿਆਰਥੀ ਇੰਜ.ਅਮਰੀਕਪਾਲ ਸਿੰਘ ਜੋ ਕਿ ਸੇਤੀਆ ਇੰਡਸਟਰੀਜ਼ ਲਿਮ: ਰੁਪਾਣਾ ਵਿਖੇ ਬਤੌਰ ਅਸਿਸਟੈਂਟ ਇੰਜੀਨੀਅਰ ਆਪਣੀਆਂ ਸੇਵਾਵਾਂ ਦੇ ਰਹੇ ਹਨ ਨੇ ਵਿਦਿਆਰਥੀਆਂ ਨੂੰ ਅੱਜ ਦੇ ਯੁੱਗ ਵਿੱਚ ਪੇਪਰ ਮੈਨੂਫੈਕਚਰਿੰਗ ਦੇ ਪੋ੍ਸੈਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਇੰਜ. ਅਮਰੀਕਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਪੇਪਰ ਬਨਾਉਣ ਦੀ ਸੰਪੂਰਨ ਪ੍ਰਕਿਰਿਆ ਜਿਸ ਵਿੱਚ ਰਾਅ ਮਟੀਰੀਅਲ ਤੋਂ ਲੈ ਕੇ ਪੇਪਰ ਦੀ ਫਿਨੀਸਿੰਗ ਤੱਕ ਦੇ ਸਾਰੇ ਪਹਿਲੂਆਂ ਨਾਲ ਜਾਣੂ ਕਰਵਾਇਆ ਅਤੇ ਨਾਲ ਹੀ ਪੇਪਰ ਬਨਾਉਣ ਵਾਲੀ ਮਸ਼ੀਨ ਦੀ ਰੋਜਾਨਾ ਦੇਖਭਾਲ ਅਤੇ ਇਸ ਨੂੰ ਸਹੀ ਢੰਗ ਨਾਲ ਚਲਾਉਣ ਦੇ ਤਰੀਕੀਆਂ ਬਾਰੇ ਵੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਤਾਂ ਜੋ ਮਸ਼ੀਨ ਦਾ ਡਾਊਨਟਾਈਮ ਘੱਟ ਤੋਂ ਘੱਟ ਹੋਵੇ। ਇਸ ਐਕਸਪਰਟ ਲੈਕਚਰ ਨਾਲ ਵਿਦਿਆਰਥੀਆਂ ਨੂੰ ਉਦਯੋਗਾਂ ਵਿੱਚ ਆਉਣ ਵਾਲੇ ਵੱਖ-ਵੱਖ ਚੁਣੌਤੀਆਂ ਅਤੇ ਉਹਨਾ ਦਾ ਸਾਹਮਣਾ ਕਰਨ ਲਈ ਤਿਆਰ ਬਰ ਤਿਆਰ ਰਹਿਣ ਲਈ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਇਸ ਮੌਕੇ ਮਕੈਨੀਕਲ ਵਿਭਾਗ ਦੇ ਵਿਦਿਆਰਥੀਆਂ ਨਾਲ ਇਲੈਕਟੋ੍ਨਿਕਸ ਅਤੇ ਕਮਨੀਕੇਸ਼ਨ ਇੰਜ., ਕੰਪਿਊਟਰ ਸਾਇੰਸ ਐਡ ਇੰਜ. ਅਤੇ ਇਨਫਰਮੇਸ਼ਨ ਟੈਕਨਾਲੋਜੀ ਵਿਭਾਗ ਦੇ ਵਿਦਿਆਰਥੀ ਵੀ ਸ਼ਾਮਲ ਹੋਏ। ਇਸ ਮੌਕੇ ਸੰਸਥਾ ਤੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਨੇ ਮਕੈਨੀਕਲ ਵਿਭਾਗ ਨੂੰ ਇਹ ਪੋ੍ਗਰਾਮ ਕਰਵਾਉਣ ਲਈ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਉਦਯੋਗਾਂ ਵਿੱਚ ਆਉਣ ਵਾਲੀਆਂ ਨੂੰ ਚੁਣੋਤੀਆਂ ਦਾ ਸਾਹਮਣਾ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮਕੈਨੀਕਲ ਵਿਭਾਗ ਦੇ ਕੋਆਰਡੀਨੇਟਰ ਡਾ. ਰਾਜੇਸ਼ ਚੌਧਰੀ, ਟੇ੍ਨਿੰਗ ਐਂਡ ਪਲੇਸਮੈਂਟ ਸੈਲ ਦੇ ਕੋਆਰਡੀਨੇਟਰ ਡਾ. ਰੁਤਾਸ਼ ਮਿੱਤਲ ਤੋਂ ਮਕੈਨੀਕਲ ਵਿਭਾਗ ਦੇ ਸਮੂਹ ਫੈਕਲਟੀ ਅਤੇ ਸਟਾਫ ਮੈਂਬਰ ਹਾਜਰ ਸਨ।

ਮਿਮਿਟ ਮਲੋਟ ਦੇ ਐੱਨ ਸੀ ਸੀ ਆਰਮੀ ਅਤੇ ਨੇਵਲ ਵਿੰਗ ਵਲੋਂ, ਵਿਸ਼ਵ ਕ੍ਰਿਏਟੀਵਿਟੀ ਅਤੇ ਇਨੋਵੇਸ਼ਨ ਦਿਵਸ ਮਨਾਇਆ ਗਿਆ।ਪੰਜਾਬ ਸਰਕਾਰ ਸਥਾਪਿਤ ਸੰਸਥਾ ...
27/04/2026

ਮਿਮਿਟ ਮਲੋਟ ਦੇ ਐੱਨ ਸੀ ਸੀ ਆਰਮੀ ਅਤੇ ਨੇਵਲ ਵਿੰਗ ਵਲੋਂ, ਵਿਸ਼ਵ ਕ੍ਰਿਏਟੀਵਿਟੀ ਅਤੇ ਇਨੋਵੇਸ਼ਨ ਦਿਵਸ ਮਨਾਇਆ ਗਿਆ।
ਪੰਜਾਬ ਸਰਕਾਰ ਸਥਾਪਿਤ ਸੰਸਥਾ ਮਿਮਿਟ ਮਲੋਟ ਦੇ ਐਨ ਸੀ ਸੀ ਆਰਮੀ ਅਤੇ ਨੇਵਲ ਵਿੰਗ ਵੱਲੋ, ਡਾਇਰੈਕਟਰ ਡਾ ਜਸਕਰਨ ਸਿੰਘ ਭੁੱਲਰ, 6 ਪੰਜਾਬ ਬਟਾਲੀਅਨ ਐੱਨ ਸੀ ਸੀ ਯੂਨਿਟ ਮਲੋਟ ਦੇ ਕਮਾਂਡਿੰਗ ਅਫ਼ਸਰ ਭੁਪਿੰਦਰ ਸਿੰਘ ਅਤੇ 3 ਪੰਜਾਬ ਨੇਵਲ ਐੱਨ ਸੀ ਸੀ ਯੂਨਿਟ ਬਠਿੰਡਾ ਦੇ ਕਮਾਂਡਿੰਗ ਅਫ਼ਸਰ ਕੈਪਟਨ ਇਸ਼ਰਾਜ ਸਿੰਘ ਦੇ ਦਿਸ਼ਾਂ ਨਿਰਦੇਸ਼ ਅਨੁਸਾਰ , ਮਿਮਿਟ ਮਲੋਟ ਵਿਖੇ ਵਿਸ਼ਵ ਕ੍ਰਿਏਟੀਵਿਟੀ ਅਤੇ ਇਨੋਵੇਸ਼ਨ ਦਿਵਸ ਮਨਾਇਆ ਗਿਆ ।ਇਸ ਮੌਕੇ ਆਰਮੀ ਐੱਨ ਸੀ ਸੀ ਵਿੰਗ ਦੇ ਕੈਡਿਟ ਵਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸਬੰਧ ਵਿੱਚ ਪੋਸਟਰ ਬਣਾਏ ਗਏ ਅਤੇ ਨਾਲ ਹੀ ਕੈਡਿਟ ਦੁਆਰਾ ਭਾਸ਼ਣ ਵੀ ਦਿੱਤੇ ਗਏ । ਇਸ ਮੌਕੇ ਵਿਸ਼ੇਸ਼ ਮਾਹਿਰ ਤੌਰ ਤੇ ਸੀਐਸਈ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ: ਕੁਲਵੀਰ ਸਿੰਘ ਵਲੋਂ ਆਰਟੀਫਿਸ਼ੀਅਲ ਇੰਟੈਲੀਜੈਂਸ ਵਿਸ਼ੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲੈਕਚਰ ਰਾਹੀ ਜਾਣਕਾਰੀ ਸਾਂਝੀ ਕੀਤੀ ਗਈ । ਇਸ ਮੌਕੇ ਡਾਇਰੈਕਟਰ ਡਾ ਜਸਕਰਨ ਸਿੰਘ ਭੁੱਲਰ ਵਲੋਂ ਵੀ ਐਨਸੀਸੀ ਕੈਡਿਟ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ ਨਾਲ ਹੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਆਪਣੇ ਨਿੱਜੀ ਜੀਵਨ ਵਿੱਚ ਕਿਸ ਤਰਾ ਕਰਨੀ ਹੈ, ਬਾਰੇ ਵੀ ਜਾਣਕਾਰੀ ਸਾਂਝੀ ਕੀਤੀ । ਇਸ ਮੌਕੇ ਸੰਸਥਾ ਦੇ ਡਾਇਰੈਕਟਰ ਡਾ ਜਸਕਰਨ ਸਿੰਘ ਭੁੱਲਰ, ਡਾ ਕੁਲਵੀਰ ਸਿੰਘ ਸੀ ਐਸ ਈ ਵਿਭਾਗ, ਨੇਵਲ ਵਿੰਗ ਸਬ ਲੈਫਟੀਨੈਂਟ ਸੁਰਿੰਦਰ ਕੁਮਾਰ ਐਸੋਸੀਏਟ ਐੱਨ ਸੀ ਸੀ ਅਫ਼ਸਰ,6 ਪੰਜਾਬ ਬਟਾਲੀਅਨ ਐੱਨ ਸੀ ਸੀ ਮਲੋਟ ਤੋ ਸੂਬੇਦਾਰ ਅਨਿਲ ਕੁਮਾਰ ਯਾਦਵ , ਹਵਲਦਾਰ ਕੌਸ਼ਲ ਸਿੰਘ, ਐਕਸ ਹਵਲਦਾਰ ਜਯ ਸਿੰਘ ਅਤੇ ਕਲਰਕ ਮੈਡਮ ਪ੍ਰੇਮਲਤਾ ਅਤੇ ਐੱਨ ਸੀ ਸੀ ਕੈਡਿਟਸ ਹਾਜ਼ਰ ਸਨ।

ਮਿਮਿਟ ਮਲੋਟ ਵੱਲੋਂ ਕੋਚ ਮਨਕੀਰਤ ਸਿੰਘ ਔਲਖ ਨੂੰ ਕੀਤਾ ਗਿਆ ਸਨਮਾਨਿਤ ਪੰਜਾਬ ਸਰਕਾਰ ਦੁਆਰਾ ਸਥਾਪਿਤ ਸੰਸਥਾ ਮਲੋਟ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ...
22/04/2026

ਮਿਮਿਟ ਮਲੋਟ ਵੱਲੋਂ ਕੋਚ ਮਨਕੀਰਤ ਸਿੰਘ ਔਲਖ ਨੂੰ ਕੀਤਾ ਗਿਆ ਸਨਮਾਨਿਤ

ਪੰਜਾਬ ਸਰਕਾਰ ਦੁਆਰਾ ਸਥਾਪਿਤ ਸੰਸਥਾ ਮਲੋਟ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨੋਲੋਜੀ (ਮਿਮਿਟ) ਮਲੋਟ ਦੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਨੇ ਇੱਕ ਮਿਲਣੀ ਦੌਰਾਨ ਦੱਸਿਆ ਕਿ ਸੰਸਥਾ ਦਾ ਹਰ ਅਧਿਕਾਰੀ ਕਰਮਚਾਰੀ ਆਪਣਾ ਕਾਰਜ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾ ਰਿਹਾ ਹੈ। ਇਸੇ ਕਾਰਨ ਮਿਮਿਟ ਮਲੋਟ ਸੰਸਥਾ ਦੇ ਵਿਦਿਆਰਥੀ ਹਰ ਖੇਤਰ ਵਿੱਚ ਮੱਲਾਂ ਮਾਰ ਰਹੇ ਹਨ। ਜਿੱਥੇ ਵਿਦਿਆਰਥੀਆਂ ਵਿੱਚ ਵਿੱਦਿਆ ਦੀ ਅਲਖ ਜਗਾਉਣੀ ਹਰ ਅਧਿਆਪਕ ਦਾ ਫਰਜ਼ ਹੈ ਉੱਥੇ ਹੀ ਵਿਦਿਆਰਥੀ ਦੇ ਸਰਬਪੱਖੀ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਉਸ ਵਿਦਿਆਰਥੀ ਦੇ ਹੁਨਰ ਨੂੰ ਪਹਿਚਾਣ ਕੇ ਸਹੀ ਮਾਰਗ ਦਰਸ਼ਕ ਬਣਨਾ ਹੀ ਚੰਗੇ ਅਧਿਆਪਕ ਦੀ ਨਿਸ਼ਾਨੀ ਹੁੰਦੀ ਹੈ l ਸੰਸਥਾ ਵਿੱਚ ਬਤੌਰ ਅਧਿਆਪਕ ਸੇਵਾਵਾਂ ਨਿਭਾ ਰਹੇ ਮਲੋਟ ਸ਼ਹਿਰ ਦੇ ਮਨਕੀਰਤ ਸਿੰਘ ਔਲਖ ਜੋ ਕਿ ਅਧਿਆਪਕ ਹੋਣ ਦੇ ਨਾਲ ਨਾਲ ਖੇਡਾਂ ਵਿੱਚ ਰੁਚੀ ਹੋਣ ਕਾਰਨ ਵਿਦਿਆਰਥੀਆਂ ਅਤੇ ਇਲਾਕੇ ਦੇ ਖਿਡਾਰੀਆਂ ਨੂੰ ਬਤੌਰ ਕੋਚ ਸਿਖਲਾਈ ਦੇ ਰਹੇ ਹਨ। ਮਨਕੀਰਤ ਸਿੰਘ ਔਲਖ ਦੀ ਖੇਡਾਂ ਪ੍ਰਤੀ ਸੰਜੀਦਗੀ ਅਤੇ ਖਿਡਾਰੀਆਂ ਦੀ ਮਿਹਨਤ ਦੇ ਸਦਕਾ ਮਿਮਿਟ ਮਲੋਟ ਦੇ ਖਿਡਾਰੀਆਂ ਨੇ ਸਾਲ 2026 ਦੀਆਂ ਪੀ ਟੀ ਯੂ ਜਲੰਧਰ ਦੀਆਂ ਯੂਨੀਵਰਸਿਟੀ ਪੱਧਰ ਦੀਆਂ ਖੇਡਾਂ ਵਿੱਚ 14 ਗੋਲਡ, ਸਿਲਵਰ ਅਤੇ ਕਾਸੀ ਦੇ ਤਗਮੇ ਹਾਸਿਲ ਕੀਤੇ l ਇਸੇ ਤਰ੍ਹਾਂ ਸਾਲ 2025 ਵਿੱਚ ਮਿਮਿਟ ਮਲੋਟ ਦੇ ਕਬੱਡੀ ਖਿਡਾਰੀਆਂ ਨੇ ਯੂਨੀਵਰਸਿਟੀ ਪੱਧਰ ਤੇ ਕਾਸੀ ਦੇ ਤਗਮੇ, ਕਰੋਸ ਕੰਟਰੀ ਵਿੱਚ ਸੋਨ ਤਗਮੇ ਅਤੇ ਅਥਲੈਟਿਕ ਮੀਟ 2025 ਵਿੱਚ 13 ਮੈਡਲ ਜਿੱਤ ਕੇ ਮਿਮਿਟ ਅਤੇ ਮਲੋਟ ਸ਼ਹਿਰ ਦਾ ਨਾਮ ਰੌਸ਼ਨ ਕੀਤਾl ਮਨਕੀਰਤ ਸਿੰਘ ਨੇ ਦੱਸਿਆ ਕਿ ਕਾਲਜ ਦੇ ਸਮੇਂ ਤੋਂ ਬਾਅਦ ਉਹ ਦਸਮੇਸ਼ ਬਾਸਕਿਟਬਾਲ ਨਾਮ ਦੀ ਅਕੈਡਮੀ ਵੀ ਚਲਾ ਰਹੇ ਹਨ, ਇਸ ਅਕੈਡਮੀ ਦੀਆਂ ਅੱਠ ਖਿਡਾਰਨਾਂ ਸਟੇਟ ਲੈਵਲ ਦੇ ਅੰਡਰ 17 ਟੀਮ ਵਿੱਚ ਸਲੈਕਟ ਹੋਈਆਂ ਹਨ ਅਤੇ ਦੋ ਖਿਡਾਰਨਾਂ ਨੈਸ਼ਨਲ ਲੈਵਲ ਅੰਡਰ 19 ਦਾ ਹਿੱਸਾ ਬਣੀਆਂ ਹਨ, ਇਸੇ ਤਰਾਂ ਅਕੈਡਮੀ ਦੇ ਲੜਕੇ ਅੰਡਰ 17 ਵਿੱਚ ਜ਼ਿਲ੍ਾ ਪੱਧਰ ਤੇ ਗੋਲਡ ਕੱਪ ਜਿੱਤ ਚੁੱਕੇ ਹਨ। ਮਿਮਿਟ ਮਲੋਟ ਵੱਲੋਂ ਮਨਕੀਰਤ ਸਿੰਘ ਔਲਖ ਨੂੰ ਮਿਮਿਟ ਅਤੇ ਮਲੋਟ ਸ਼ਹਿਰ ਦੇ ਖਿਡਾਰੀਆਂ ਨੂੰ ਸਹੀ ਸੇਧ ਦੇਣ ਕਾਰਨ ਅਤੇ ਬਤੌਰ ਕੋਚ ਚੰਗੀਆਂ ਸੇਵਾਵਾਂ ਦੇਣ ਕਾਰਨ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ l

ਮਿਮਿਟ ਮਲੋਟ ਦੇ ਬੀਸੀਏ ਵਿਭਾਗ ਵੱਲੋਂ ਕਰਵਾਇਆ ਗਿਆ ਕੰਪਿਊਟਰ ਪ੍ਰੋਗਰਾਮਿੰਗ ਮੁਕਾਬਲਾ  ਪੰਜਾਬ ਸਰਕਾਰ ਦੁਆਰਾ ਸਥਾਪਿਤ ਸੰਸਥਾ ਮਲੋਟ ਇੰਸਟੀਚਿਊਟ ਆਫ...
20/04/2026

ਮਿਮਿਟ ਮਲੋਟ ਦੇ ਬੀਸੀਏ ਵਿਭਾਗ ਵੱਲੋਂ ਕਰਵਾਇਆ ਗਿਆ ਕੰਪਿਊਟਰ ਪ੍ਰੋਗਰਾਮਿੰਗ ਮੁਕਾਬਲਾ



ਪੰਜਾਬ ਸਰਕਾਰ ਦੁਆਰਾ ਸਥਾਪਿਤ ਸੰਸਥਾ ਮਲੋਟ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨੋਲੋਜੀ ਮਿਮਿਟ ਮਲੋਟ ਵਿਖੇ ਵੱਖ ਵੱਖ ਵਿਭਾਗਾਂ ਦੇ ਚੱਲ ਰਹੇ ਪ੍ਰੋਗਰਾਮਾਂ ਦੀ ਲੜੀ ਦੌਰਾਨ ਬੀਸੀਏ ਵਿਭਾਗ ਵੱਲੋਂ ਵਿਦਿਆਰਥੀਆਂ ਵਿੱਚ ਪ੍ਰੋਗਰਾਮਿੰਗ ਕਰਨ ਨੂੰ ਉਤਸਾਹਿਤ ਕਰਨ ਲਈ ਇੱਕ ਪ੍ਰੋਗਰਾਮ ਕਰਵਾਇਆ ਗਿਆl ਇਸ ਪ੍ਰੋਗਰਾਮ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਪ੍ਰੋਗਰਾਮ ਕੋਆਰਡੀਨੇਟਰ ਡਾ. ਮਨੀਸ਼ ਬਾਂਸਲ ਨੇ ਦੱਸਿਆ ਕਿ ਬੀਸੀਏ ਵਿਭਾਗ ਵੱਲੋਂ ਵਿਦਿਆਰਥੀਆਂ ਵਿੱਚ ਕੋਡਿੰਗ ਕਰਨ ਦੀ ਰੁਚੀ ਨੂੰ ਉਤਸਾਹਿਤ ਕਰਨ ਲਈ ਬਰੇਨ ਵਾਈਟ ਕੁਇਜ਼ ਮੁਕਾਬਲਾ ਕਰਵਾਇਆ ਗਿਆ ਇਸ ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ਕੰਪਿਊਟਰ ਨਾਲ ਸੰਬੰਧਿਤ ਭਾਸ਼ਾਵਾਂ ਜਿਵੇਂ ਕਿ ਸੀ, ਸੀ ਪਲੱਸ ਪਲੱਸ ਨਾਲ ਸੰਬੰਧਿਤ ਵਿਦਿਆਰਥੀਆਂ ਤੋਂ ਸਵਾਲ ਪੁੱਛੇ ਗਏl ਇਸ ਉਪਰੰਤ ਜੋ ਵਿਦਿਆਰਥੀਆਂ ਨੇ ਭਾਸ਼ਾਵਾਂ ਦੇ ਸਬੰਧਤ ਸਹੀ ਉੱਤਰ ਦਿੱਤੇ ਉਹ ਵਿਦਿਆਰਥੀ ਅਗਲੇ ਪੜਾਅ ਵਿੱਚ ਪਹੁੰਚ ਗਏ, ਜਿੰਨਾ ਵਿੱਚੋਂ ਚੁਣੇ ਗਏ ਵਿਦਿਆਰਥੀਆਂ ਨੂੰ ਕੁਝ ਪ੍ਰੋਗਰਾਮ ਦਿੱਤੇ ਗਏ ਜਿੰਨਾ ਵਿੱਚੋਂ ਉਹਨਾਂ ਨੇ ਕੋਈ ਨਾ ਕੋਈ ਗਲਤੀ ਲੱਭ ਕੇ ਪ੍ਰੋਗਰਾਮ ਨੂੰ ਸਹੀ ਤਰਤੀਬ ਕਰਕੇ ਚਲਾਉਣਾ ਸੀ, ਜਿਸ ਵਿੱਚ ਵਿਦਿਆਰਥੀਆਂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਇਸ ਮੁਕਾਬਲੇ ਵਿੱਚ ਭਾਗ ਲਿਆl ਵੱਖ ਵੱਖ ਪੜਾਵਾਂ ਨੂੰ ਪਾਰ ਕਰਦੇ ਹੋਏ ਬੀ ਸੀ ਏ ਵਿਭਾਗ ਦੇ ਦੂਜੇ ਸਮੈਸਟਰ ਦੇ ਵਿਦਿਆਰਥੀ ਭੁਪਿੰਦਰ ਸਿੰਘ ਪਹਿਲਾਂ ਸਥਾਨ ਪ੍ਰਾਪਤ ਕੀਤਾ, ਲਵਲੀਨ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ ਅਤੇ ਪ੍ਰਿੰਸ ਤੀਜੇ ਸਥਾਨ ਤੇ ਰਹੇl ਇਹਨਾਂ ਜੇਤੂ ਵਿਦਿਆਰਥੀਆਂ ਨੂੰ ਪ੍ਰੋਗਰਾਮ ਮੁਕਾਬਲੇ ਵਿੱਚ ਜਿੱਤ ਪ੍ਰਾਪਤ ਕਰਨ ਕਾਰਨ ਸੰਸਥਾ ਦੇ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆl ਸੰਸਥਾ ਦੇ ਮਾਨਯੋਗ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਨੇ ਵਿਦਿਆਰਥੀਆਂ ਵਿੱਚ ਪ੍ਰੋਗਰਾਮਿੰਗ ਵਿਸ਼ੇ ਨੂੰ ਉਤਸ਼ਾਹਿਤ ਕਰਨ ਲਈ ਬੀ ਸੀ ਏ ਵਿਭਾਗ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਭਰਪੂਰ ਸਲਾਘਾ ਕੀਤੀl ਇਸ ਮੌਕੇ ਬੀਸੀਏ ਵਿਭਾਗ ਤੋਂ ਡਾ. ਸੁਖਵੀਰ ਕੌਰ ਡਾ. ਨਵਦੀਪ ਲਤਾ, ਮੈਡਮ ਪਲਕ, ਮੈਡਮ ਸ਼ਿਵਾਨੀ, ਮੈਡਮ ਰੂਹੀ, ਮੈਡਮ ਜਸਮੀਤ ਕੌਰ ਅਤੇ ਨਰਿੰਦਰ ਕੁਮਾਰ ਜੀ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ l

ਮਿਮਿਟ ਮਲੋਟ ਦੇ ਆਈਟੀ ਵਿਭਾਗ ਵੱਲੋਂ ਡਿਜੀਟਲ ਫੋਰੈਨਸਿਕ ਵਿਸ਼ੇ ਉੱਪਰ ਕਰਵਾਇਆ ਗਿਆ ਸੈਮੀਨਾਰ ਪੰਜਾਬ ਸਰਕਾਰ ਦੁਆਰਾ ਸਥਾਪਿਤ ਸੰਸਥਾ ਮਲੋਟ ਇਨਸਟੀਚਿ...
17/04/2026

ਮਿਮਿਟ ਮਲੋਟ ਦੇ ਆਈਟੀ ਵਿਭਾਗ ਵੱਲੋਂ ਡਿਜੀਟਲ ਫੋਰੈਨਸਿਕ ਵਿਸ਼ੇ ਉੱਪਰ ਕਰਵਾਇਆ ਗਿਆ ਸੈਮੀਨਾਰ

ਪੰਜਾਬ ਸਰਕਾਰ ਦੁਆਰਾ ਸਥਾਪਿਤ ਸੰਸਥਾ ਮਲੋਟ ਇਨਸਟੀਚਿਊਟ ਆਫ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨੋਲੋਜੀ ਮਿਮਿਟ ਮਲੋਟ ਵਿਖੇ ਵਿਦਿਆਰਥੀਆਂ ਨੂੰ ਅਜੋਕੇ ਦੌਰ ਵਿੱਚ ਚੱਲ ਰਹੇ ਕੰਪਿਊਟਰ ਵਿਸ਼ੇ ਨਾਲ ਸਬੰਧਤ ਤਕਨੀਕਾਂ ਤੋਂ ਜਾਣੂ ਕਰਾਉਣ ਲਈ ਵੱਖ ਵੱਖ ਸੈਮੀਨਾਰ ਵਰਕਸ਼ਾਪਾਂ ਦੀ ਲੜੀ ਚੱਲ ਰਹੀ ਹੈ। ਇਸੇ ਲੜੀ ਤਹਿਤ ਮਿਮਿਟ ਦੇ ਇਨਫਰਮੇਸ਼ਨ ਟੈਕਨੋਲੋਜੀ ਵਿਭਾਗ ਵੱਲੋਂ ਇੱਕ ਡਿਜਟਲ ਫਰੈਂਸੀਕ ਅਤੇ ਆਰਟੀਫਿਸ਼ਅਲ ਇੰਟੈਲੀਜਂਸੀ ਵਿਸ਼ੇ ਨਾਲ ਸੰਬੰਧਿਤ ਸੈਮੀਨਾਰ ਕਰਵਾਇਆ ਗਿਆ l ਇਸ ਸੈਮੀਨਾਰ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਇਨਫਰਮੇਸ਼ਨ ਟੈਕਨੋਲੋਜੀ ਵਿਭਾਗ ਦੇ ਮੁਖੀ ਡਾ. ਹਰਮਿੰਦਰ ਸਿੰਘ ਬਿੰਦਰਾ ਨੇ ਦੱਸਿਆ ਕਿ ਅੱਜ ਇੰਟਰਨੈਟ ਦੇ ਯੁੱਗ ਵਿੱਚ ਸਭ ਤੋਂ ਵੱਧ ਫੇਕ ਫੋਟੋਆਂ ਅਤੇ ਫੇਕ ਵੀਡੀਓਜ ਕਾਰਨ ਬਹੁਤ ਅਣਸੁਖਾਵੀਆਂ ਘਟਨਾਵਾਂ ਵਾਪਰ ਰਹੀਆਂ ਹਨ। ਅਣਸੁਖਾਵੀਆਂ ਘਟਨਾਵਾਂ ਤੋਂ ਬਚਾਅ ਲਈ ਵਿਦਿਆਰਥੀਆਂ ਨੂੰ ਜਿੰਨਾ ਟੂਲਸ ਅਤੇ ਤਕਨੀਕਾਂ ਦਾ ਪਤਾ ਹੋਣਾ ਚਾਹੀਦਾ ਹੈ, ਉਹਨਾਂ ਤਕਨੀਕਾਂ ਤੋਂ ਜਾਣੂ ਕਰਾਉਣ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੰਪਿਊਟਰ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ. ਨਵਦੀਪ ਕਵਲ ਵੱਲੋਂ ਇੱਕ ਸੈਮੀਨਾਰ ਦਿੱਤਾ ਗਿਆl ਸੈਮੀਨਾਰ ਵਿੱਚ ਡਾ. ਨਵਦੀਪ ਨੇ ਵਿਦਿਆਰਥੀਆਂ ਨੂੰ ਇਮੇਜ ਵੀਡੀਓ ਫੋਰਜਰੀ, ਡਿਜਿਟਲ ਫੋਰੈਂਸਿਕ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ l ਡਾ. ਨਵਦੀਪ ਕਵਲ ਨੇ ਵਿਦਿਆਰਥੀਆਂ ਨੂੰ ਡੀਪ ਫੇਕ ਵੀਡੀਓ ਬਾਰੇ ਵੀ ਵਿਸਥਾਰ ਨਾਲ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ l ਵਿਦਿਆਰਥੀਆਂ ਨੇ ਡਾ. ਨਵਦੀਪ ਤੋਂ ਇਸ ਤਰ੍ਹਾਂ ਦੀਆਂ ਵੀਡੀਓਜ ਵਿੱਚੋਂ ਫਰੇਮ ਐਡੀਟਿੰਗ ਕਰਨ ਬਾਰੇ ਅਤੇ ਉਹਨਾਂ ਨੂੰ ਸਹੀ ਅਤੇ ਗਲਤ ਵੀਡੀਓ ਦੀ ਜਾਂਚ ਕਰਨ ਲਈ ਫਰੈਂਸਿਕ ਟੂਲਾਂ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਹਾਸਿਲ ਕੀਤੀ ਇਸ ਮੌਕੇ ਸੰਸਥਾ ਤੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਨੇ ਇਹਨੂੰ ਇਨਫਰਮੇਸ਼ਨ ਟੈਕਨਾਲੋਜੀ ਵਿਭਾਗ ਵੱਲੋਂ ਕਰਵਾਏ ਗਏ ਇਸ ਅਤੀ ਆਧੁਨਿਕ ਸੈਮੀਨਾਰ ਲਈ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਅਜਿਹੇ ਅਤੀ ਆਧੁਨਿਕ ਵਿਸ਼ਿਆ ਉੱਪਰ ਵਧੇਰੇ ਧਿਆਨ ਕੇਂਦਰਿਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਆਈਟੀ ਵਿਭਾਗ ਦੇ ਡਾ. ਵਿਕਾਸ ਸਿੰਗਲਾ, ਡਾ. ਨਵਦੀਪ ਲਤਾ, ਇੰਜ ਗੁਰਪ੍ਰੀਤ ਸਿੰਘ ਸੋਨੀ ਅਤੇ ਵੱਖ ਵੱਖ ਵਿਦਿਆਰਥੀ ਸ਼ਾਮਿਲ ਹੋਏ l

ਮਿਮਿਟ, ਮਲੋਟ ਦੇ ਬੀ.ਬੀ.ਏ. ਅਤੇ ਬੀ.ਕਾਮ. ਵਿਭਾਗ ਵੱਲੋਂ ਕਰਵਾਇਆ ਗਿਆ ਨਸਿ਼ਆਂ ਵਿਰੁੱਧ ਸੈਮੀਨਾਰ ਪੰਜਾਬ ਸਰਕਾਰ ਦੁਆਰਾ ਨਸਿ਼ਆਂ ਵਿਰੁੱਧ ਚਲਾਈ ਗਈ...
16/04/2026

ਮਿਮਿਟ, ਮਲੋਟ ਦੇ ਬੀ.ਬੀ.ਏ. ਅਤੇ ਬੀ.ਕਾਮ. ਵਿਭਾਗ ਵੱਲੋਂ ਕਰਵਾਇਆ ਗਿਆ ਨਸਿ਼ਆਂ ਵਿਰੁੱਧ ਸੈਮੀਨਾਰ

ਪੰਜਾਬ ਸਰਕਾਰ ਦੁਆਰਾ ਨਸਿ਼ਆਂ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਮਲੋਟ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ (ਮਿਮਿਟ), ਮਲੋਟ ਦੇ ਬੀ. ਬੀ. ਏ ਅਤੇ ਬੀ.ਕਾਮ ਵਿਭਾਗ ਵੱਲੋਂ ਸਾਂਝੇ ਤੌਰ ਤੇ ਸੰਸਥਾ ਵਿਖੇ ਨਸ਼ਾ ਵਿਰੋਧੀ ਸੈਮੀਨਾਰ ਕਰਵਿਾਇਆ ਗਿਆ ਅਤੇ ਵਿਦਿਆਰਥੀਆਾਂ ਵੱਲੋਂ ਨਸ਼ਿਾਂ ਵਿਰੁੱਧ ਵੱਖ ਵੱਖ ਪੋਸਟਰ ਬਣਾਏ ਗਏ। ਇਸ ਪੋ੍ਗਰਾਮ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਸੰਸਥਾ ਦੇ ਬੀ.ਬੀ.ਏ./ਬੀ.ਕਾਮ ਵਿਭਾਗ ਦੇ ਮੁੱਖੀ ਡਾ. ਮਨੀਸ਼ ਬਾਂਸਲ ਨੇ ਦੱਸਿਆ ਕਿ ਸੰਸਥਾ ਵਿੱਚ ਵਿਦਿਆਰਥੀਆਂ ਨੂੰ ਨਸਿ਼ਆਂ ਤੋਂ ਦੂਰ ਰਹਿਣ ਅਤੇ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਸਟੀਕ ਜਾਣਕਾਰੀ ਪਹੁੰਚਾਉਣ ਦੇ ਉਪਰਾਲੇ ਤਹਿਤ ਬੀ. ਬੀ. ਏ ਅਤੇ ਬੀ.ਕਾਮ ਵਿਭਾਗ ਵੱਲੋਂ ਨਸ਼ੇ ਨੂੰ ਨਾਂਹ ਅਤੇ ਜਿੰਦਗੀ ਨੂੰ ਹਾਂ, ਮੁਹਿੰਮ ਤਹਿਤ ਇਕ ਪੋ੍ਗਰਾਮ ਕਰਵਾਇਆ ਗਿਆ, ਜਿਸ ਵਿੱਚ ਸੰਸਥਾ ਦੇ ਮੁੱਖੀ ਡਾ. ਜਸਕਰਨ ਸਿੰਘ ਭੁੱਲਰ ਨੇ ਵਿਦਿਆਰਥੀਆਂ ਨਸ਼ੇ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ। ਡਾ. ਭੁੱਲਰ ਵੱਲੋਂ ਵਿਦਿਆਰਥੀਆਂ ਨੂੰ ਨਸ਼ਾ ਕਰਨ ਨਾਲ ਹੋਣ ਵਾਲੇ ਜਾਨੀ ਮਾਲੀ ਨੁਕਸਾਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਨਾਲ ਹੀ ਨਸ਼ਾ ਮੁਕਤ ਜੀਵਨ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਇਸ ਮੌਕੇ ਬੀ.ਕਾਮ ਦੀ ਵਿਦਿਆਰਥਣ ਨਵਦੀਪ ਕੌਰ ਅਤੇ ਪਰਨੀਤ ਕੌਰ ਨੇ ਨਸ਼ਿਆ ਬਾਰੇ ਭਾਸ਼ਣ ਦਿੱਤਾ। ਇਸ ਉਪਰੰਤ ਸੰਸਥਾ ਦੇ ਵਿਦਿਆਰਥੀ ਓੁਂਕਾਰ ਸਿੰਘ ਨੇ ਨਸ਼ਿਆ ਵਿਰੁਧ ਗੀਤ ਗਾ ਕੇ ਨਸ਼ਿਆ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ। ਪੋ੍ਗਰਾਮ ਦੇ ਅੰਤ ਵਿੱਚ ਵਿਦਿਆਰਥੀਆਂ ਅਤੇ ਸਟਾਫ ਨੇ ਨਸ਼ਾ ਨਾ ਕਰਨ ਦਾ ਪ੍ਰਣ ਲਿਆ। ਇਸ ਮੌਕੇ ਵਿਭਾਗ ਦੇ ਡਿਪਟੀ ਡੀਨ ਡਾ. ਸੁਖਵੀਰ ਕੌਰ ਅਤੇ ਡਾ. ਨਵਦੀਪ ਲਤਾ ਅਤੇ ਫੈਕਲਟੀ ਮੈਂਬਰ ਰਸ਼ੀਮਾ, ਨਵਦੀਪ ਕੌਰ, ਪੂਜਾ ਖੁਰਾਣਾ ਅਤੇ ਮਨਪ੍ਰੀਤ ਕੌਰ ਅਤੇ ਯਾਦਵਿੰਦਰ ਸਿੰਘ ਵੀ ਹਾਜਰ ਸਨ।

Address

Nw Grain Market, Near Bus Stand, Puda Colony
Market
152107

Alerts

Be the first to know and let us send you an email when MIMIT Malout posts news and promotions. Your email address will not be used for any other purpose, and you can unsubscribe at any time.

Contact The University

Send a message to MIMIT Malout:

Share