Department of Education, Punjabi University Regional Centre, Bathinda

  • Home
  • India
  • Nagri
  • Department of Education, Punjabi University Regional Centre, Bathinda

Department of Education, Punjabi University Regional Centre, Bathinda COURSES
1. M.Ed. (2 Years) Student Intake : 50
Admission through University Entrance Test.

14/05/2026
ਪੰਜਾਬੀ ਯੂਨੀਵਰਸਿਟੀ ਦੇ ਰੀਜਨਲ ਸੈਂਟਰ ਬਠਿੰਡਾ ਵਿਖੇ ਐਜੂਕੇਸ਼ਨ ਵਿਭਾਗ ਵੱਲੋਂ ਮਿਤੀ: 21.03.2026 ਨੂੰ 25ਵੀਂ ਸਾਲਾਨਾ ਅਥਲੈਟਿਕ ਮੀਟ ਦਾ ਆਯੋਜਨ ...
21/03/2026

ਪੰਜਾਬੀ ਯੂਨੀਵਰਸਿਟੀ ਦੇ ਰੀਜਨਲ ਸੈਂਟਰ ਬਠਿੰਡਾ ਵਿਖੇ ਐਜੂਕੇਸ਼ਨ ਵਿਭਾਗ ਵੱਲੋਂ ਮਿਤੀ: 21.03.2026 ਨੂੰ 25ਵੀਂ ਸਾਲਾਨਾ ਅਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ। ਵਿਭਾਗ ਦੇ ਫਿਜ਼ੀਕਲ ਐਜੂਕੇਸ਼ਨ ਅਧਿਆਪਕ ਸ੍ਰ.ਅਮਰਵੀਰ ਸਿੰਘ ਗਰੇਵਾਲ ਅਤੇ ਵਿਭਾਗ ਮੁਖੀ ਡਾ. ਰਮਿੰਦਰ ਸਿੰਘ ਨੇ ਅਥਲੈਟਿਕ ਮੀਟ ਵਿੱਚ ਭਾਗ ਲੈ ਰਹੇ ਸਮੂਹ ਬੀ.ਐਡ. ਅਤੇ ਐਮ.ਐਡ ਦੇ ਵਿਦਿਆਰਥੀਆਂ ਨੂੰ ਖੇਡ ਭਾਵਨਾ ਨਾਲ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ। ਇਸ ਅਥਲੈਟਿਕ ਮੀਟ ਸਮਾਗਮ ਵਿੱਚ ਡਾ. ਬਲਵਿੰਦਰ ਕੌਰ ਸਿੱਧੂ ਡੀਨ ਭਾਸ਼ਾਵਾਂ ਅਤੇ ਡਾ. ਜੱਗਾ ਸਿੰਘ ਬਰਾੜ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਐਜੂਕੇਸ਼ਨ ਵਿਭਾਗ ਦੇ ਸਮੂਹ ਬੀ.ਐਡ. ਅਤੇ ਐਮ.ਐਡ. ਦੇ ਵਿਦਿਆਰਥੀਆਂ ਨੇ ਅਥਲੈਟਿਕ ਮੀਟ ਦੌਰਾਨ ਕਰਵਾਈਆਂ ਜਾ ਰਹੀਆਂ ਵੱਖ-ਵੱਖ ਆਈਟਮਾਂ ਜਿਵੇਂ ਕਿ 100 ਮੀਟਰ, 200 ਮੀਟਰ, 400 ਮੀਟਰ ਦੌੜਾਂ, ਗੋਲਾ ਸੁੱਟਣਾ, ਲੰਬੀ ਛਾਲ, ਡਿਸਕਸ ਥ੍ਰੋ, ਤਿੰਨ ਟੰਗੀ ਦੌੜ, ਚਾਟੀ ਦੌੜ, ਨਿੰਬੂ ਦੌੜ ਅਤੇ ਰੱਸਾ ਕਸ਼ੀ ਆਦਿ ਵਿੱਚ ਭਾਗ ਲਿਆ।
ਸ. ਜੱਗਾ ਸਿੰਘ ਬਰਾੜ , ਡਾ. ਬਲਵਿੰਦਰ ਕੌਰ ਸਿੱਧੂ, ਵਿਭਾਗ ਮੁਖੀ ਅਤੇ ਸਮੂਹ ਸਟਾਫ ਮੈਂਬਰਾਂ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ।
ਡਾ. ਰਮਿੰਦਰ ਸਿੰਘ, ਮੁਖੀ ਐਜੂਕੇਸ਼ਨ ਵਿਭਾਗ, ਰੀਜਨਲ ਸੈਂਟਰ ਬਠਿੰਡਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਖੇਡਾਂ ’ਚ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਅਥਲੈਟਿਕ ਮੀਟ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਪ੍ਰੋ. ਕਮਲਜੀਤ ਸਿੰਘ, ਪ੍ਰੋ.ਸੁਰਜੀਤ ਸਿੰਘ ਡਾ. ਮਨਦੀਪ ਕੌਰ, ਸ੍ਰੀਮਤੀ ਅਰਸ਼ਦੀਪ ਕੌਰ, ਡਾ. ਨਿਰਮਲ ਕੌਰ, ਡਾ. ਮੋਨਿਕਾ ਐਬਰੋਲ, ਸ. ਅਵਤਾਰ ਸਿੰਘ ਸਿੱਧੂ, ਸ. ਸੁੱਚਾ ਸਿੰਘ, ਸ੍ਰੀਮਤੀ ਸੁਖਰਾਜਿੰਦਰ ਕੌਰ, ਸ੍ਰੀ ਸੁਭਾਸ਼ ਚੰਦਰ, ਸ. ਗੁਰਵਿੰਦਰ ਸਿੰਘ, ਸ੍ਰੀ ਵਰਿੰਦਰਪਾਲ ਸਿੰਘ, ਸ੍ਰੀ ਮਹਿੰਦਰ ਪਾਲ, ਸ. ਸੁਰਿੰਦਰ ਸਿੰਘ ਅਤੇ ਪਰਮਜੀਤ ਕੌਰ ਨੇ ਸ਼ਿਰਕਤ ਕੀਤੀ।
ਮੰਚ ਸੰਚਾਲਨ ਡਾ. ਮੋਨਿਕਾ ਐਬਰੋਲ ਅਤੇ ਸ੍ਰੀਮਤੀ ਸੁਖਰਾਜਿੰਦਰ ਕੌਰ ਵਲੋਂ ਕੀਤਾ ਗਿਆ। ਸ੍ਰੀ ਅਮਰਵੀਰ ਸਿੰਘ, ਸ੍ਰੀ ਅਵਤਾਰ ਸਿੰਘ ਸਿੱਧੂ, ਸ੍ਰੀਮਤੀ ਨਿਰਮਲ ਕੌਰ ਅਤੇ ਸ੍ਰੀਮਤੀ ਸੁਖਰਾਜਿੰਦਰ ਕੌਰ ਨੇ ਰੈਫਰੀ ਵਜੋਂ ਬਾਖੂਬੀ ਡਿਊਟੀ ਨਿਭਾਈ। ਮਿਸਟਰ ਸੁਖਦੇਵ ਰਾਮ ਅਤੇ ਮਿਸ ਮਨਪ੍ਰੀਤ ਕੌਰ ਨੂੰ ਕ੍ਰਮਵਾਰ ਲੜਕਿਆਂ ਅਤੇ ਲੜਕੀਆਂ ਦੇ ਵਰਗ ਵਿੱਚੋਂ ਸਰਵੋਤਮ ਐਥਲੀਟ ਐਲਾਨਿਆ ਗਿਆ।

ਐਜੂਕੇਸ਼ਨ ਵਿਭਾਗ, ਪੰਜਾਬੀ ਯੂਨੀਵਰਸਿਟੀ  ਰੀਜਨਲ ਸੈਂਟਰ ਬਠਿੰਡਾ ਵਿਖੇ  ਮਿਤੀ 20/03/ 2026  ਨੂੰ  ਇਕ ਰੋਜ਼ਾ ਐਨ ਐਸ ਐਸ ਕੈਂਪ ਦਾ ਆਯੋਜਨ  ਕੀਤਾ...
20/03/2026

ਐਜੂਕੇਸ਼ਨ ਵਿਭਾਗ, ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ ਬਠਿੰਡਾ ਵਿਖੇ ਮਿਤੀ 20/03/ 2026 ਨੂੰ ਇਕ ਰੋਜ਼ਾ ਐਨ ਐਸ ਐਸ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦੌਰਾਨ ਵਿਦਿਆਰਥੀਆਂ ਵੱਲੋਂ ਕੈਂਪਸ ਦੀ ਸਫ਼ਾਈ ਕੀਤੀ ਗਈ। ਇਸ ਮੌਕੇ ਵਿਭਾਗ ਦੇ ਐੱਨ. ਐੱਸ. ਐੱਸ. ਅਫਸਰ ਸ੍ਰੀ ਅਮਰਵੀਰ ਸਿੰਘ, ਡਾ: ਮਨਦੀਪ ਕੌਰ, ਸ੍ਰੀਮਤੀ ਅਰਸ਼ਦੀਪ ਕੌਰ, ਡਾ: ਨਿਰਮਲ ਕੌਰ, ਡਾ: ਮੋਨਿਕਾ ਐਬਰੋਲ, ਸ੍ਰੀ ਅਵਤਾਰ ਸਿੰਘ, ਸ਼੍ਰੀਮਤੀ ਸੁਖਰਾਜਿੰਦਰ ਕੌਰ, ਸ਼੍ਰੀ ਸੁੱਚਾ ਸਿੰਘ,ਸ਼੍ਰੀ ਸੁਭਾਸ਼ ਚੰਦਰ, ਸ਼੍ਰੀ ਗੁਰਵਿੰਦਰ ਸਿੰਘ, ਵੀਰਿੰਦਰ ਪਾਲ ਸਿੰਘ, ਸ੍ਰੀ ਮਹਿੰਦਰ ਸਿੰਘ ਅਤੇ ਸ੍ਰੀ ਸੁਰਿੰਦਰ ਸਿੰਘ ਹਾਜ਼ਰ ਸਨ।




4 ਸਾਲ B.A.B.Ed. (ITEP) ਵਿੱਚ ਦਾਖ਼ਲੇ ਲਈ ਫ਼ਾਰਮ ਭਰਨ ਦੀ ਆਖ਼ਰੀ ਮਿਤੀ 10 ਮਾਰਚ 2026 ਹੈ।
23/02/2026

4 ਸਾਲ B.A.B.Ed. (ITEP) ਵਿੱਚ ਦਾਖ਼ਲੇ ਲਈ ਫ਼ਾਰਮ ਭਰਨ ਦੀ ਆਖ਼ਰੀ ਮਿਤੀ 10 ਮਾਰਚ 2026 ਹੈ।




22/02/2026





ITEP 2026 ਦਾਖਲਾ ਨੋਟਿਸ 📣📣📣4 ਸਾਲਾ ITEP ਕੋਰਸ ਵਿੱਚ ਦਾਖਲਾ ਲੈਣ ਲਈ ਰਾਸ਼ਟਰੀ ਸਾਂਝੀ ਪ੍ਰਵੇਸ਼ ਪ੍ਰੀਖਿਆ (NCET) 2026 ਪੂਰੇ ਭਾਰਤ ਵਿੱਚ ਅਕਾ...
13/02/2026

ITEP 2026 ਦਾਖਲਾ ਨੋਟਿਸ 📣📣📣

4 ਸਾਲਾ ITEP ਕੋਰਸ ਵਿੱਚ ਦਾਖਲਾ ਲੈਣ ਲਈ ਰਾਸ਼ਟਰੀ ਸਾਂਝੀ ਪ੍ਰਵੇਸ਼ ਪ੍ਰੀਖਿਆ (NCET) 2026 ਪੂਰੇ ਭਾਰਤ ਵਿੱਚ ਅਕਾਦਮਿਕ ਸੈਸ਼ਨ 2026-27 ਲਈ ਕੰਪਿਊਟਰ ਅਧਾਰਤ ਟੈਸਟ (CBT) ਮੋਡ ਵਿੱਚ ਕਰਵਾਈ ਜਾਵੇਗੀ। ਮਹੱਤਵ ਪੂਰਨ ਤਰੀਕਾਂ ਹੇਠਾਂ ਦਿੱਤੇ ਗਏ ਵੇਰਵਿਆਂ ਅਨੁਸਾਰ ਹਨ :





ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਬਠਿੰਡਾ ਵਿਖੇ ਅਪ੍ਰੈਲ 2026 ਤੋਂ  +2 ਤੋਂ ਬਾਅਦ 4 ਸਾਲਾ (B.A.B.Ed.) ਕੋਰਸ ਸ਼ੁਰੂ ਹੋ ਰਿਹਾ ਹੈ। ਵਿਦਿਆਰਥੀ...
09/02/2026

ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਬਠਿੰਡਾ ਵਿਖੇ ਅਪ੍ਰੈਲ 2026 ਤੋਂ +2 ਤੋਂ ਬਾਅਦ 4 ਸਾਲਾ (B.A.B.Ed.) ਕੋਰਸ ਸ਼ੁਰੂ ਹੋ ਰਿਹਾ ਹੈ। ਵਿਦਿਆਰਥੀਆਂ ਦੀ ਸਹੂਲਤ ਲਈ ਇਸ ਕੋਰਸ ਸਬੰਧੀ ਦਾਖਲੇ ਅਤੇ ਹੋਰ ਜਾਣਕਾਰੀ ਸਮੇਂ-ਸਮੇਂ ਸਿਰ ਇਸ ਪੇਜ ਤੇ ਅੱਪਡੇਟ ਕੀਤੀ ਜਾਵੇਗੀ।





ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਬਠਿੰਡਾ ਵਿਖੇ ਅਪ੍ਰੈਲ 2026 ਤੋਂ  +2 ਤੋਂ ਬਾਅਦ 4 ਸਾਲਾ (B.A.B.Ed.) ਕੋਰਸ ਸ਼ੁਰੂ ਹੋ ਰਿਹਾ ਹੈ। ਵਿਦਿਆਰਥੀ...
28/11/2025

ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਬਠਿੰਡਾ ਵਿਖੇ ਅਪ੍ਰੈਲ 2026 ਤੋਂ +2 ਤੋਂ ਬਾਅਦ 4 ਸਾਲਾ (B.A.B.Ed.) ਕੋਰਸ ਸ਼ੁਰੂ ਹੋ ਰਿਹਾ ਹੈ। ਵਿਦਿਆਰਥੀਆਂ ਦੀ ਸਹੂਲਤ ਲਈ ਇਸ ਕੋਰਸ ਸਬੰਧੀ ਦਾਖਲੇ ਅਤੇ ਹੋਰ ਜਾਣਕਾਰੀ ਸਮੇਂ-ਸਮੇਂ ਸਿਰ ਇਸ ਪੇਜ ਤੇ ਅੱਪਡੇਟ ਕੀਤੀ ਜਾਵੇਗੀ।

ਪ੍ਰੋਫੈਸਰ (ਡਾ.) ਰਮਿੰਦਰ ਸਿੰਘ ਜੀ ਦਾ ਐਜੂਕੇਸ਼ਨ ਵਿਭਾਗ, ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ ਦੇ ਮੁੱਖੀ ਵਜੋਂ ਅੱਜ ਮਿਤੀ 7 ਜਨਵਰੀ 2025 ਨੂੰ ਅਹ...
07/01/2025

ਪ੍ਰੋਫੈਸਰ (ਡਾ.) ਰਮਿੰਦਰ ਸਿੰਘ ਜੀ ਦਾ ਐਜੂਕੇਸ਼ਨ ਵਿਭਾਗ, ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ ਦੇ ਮੁੱਖੀ ਵਜੋਂ ਅੱਜ ਮਿਤੀ 7 ਜਨਵਰੀ 2025 ਨੂੰ ਅਹੁਦਾ ਸੰਭਲਣ ਤੇ ਸਮੁੱਚੇ ਸਟਾਫ਼ ਵਲੋਂ ਸਵਾਗਤ ਕੀਤਾ ਗਿਆ।

Address

Guru Ki Nagri
Nagri
151001

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm

Telephone

+911642210333

Alerts

Be the first to know and let us send you an email when Department of Education, Punjabi University Regional Centre, Bathinda posts news and promotions. Your email address will not be used for any other purpose, and you can unsubscribe at any time.

Contact The University

Send a message to Department of Education, Punjabi University Regional Centre, Bathinda:

Share