16/02/2026
ਅੱਜ ਮਿਤੀ 16/02/2026 ਨੂੰ ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚਾ ਦੀ ਮੀਟਿੰਗ ਪੰਜਾਬੀ ਯੂਨੀਵਰਸਿਟੀ ਦੇ ਦਰਪੇਸ਼ ਮਸਲਿਆਂ ਨੂੰ ਲੈਕੇ ਕੈਂਪਸ ਵਿਖੇ ਕੀਤੀ ਗਈ,ਜਿਸ ਵਿਚ ਅਧਿਆਪਕ, ਕਰਮਚਾਰੀ, ਵਿਦਿਆਰਥੀ ਅਤੇ ਪੈਨਸ਼ਨਰਜ਼ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ। ਅੱਜ ਦੀ ਇਸ ਮੀਟਿੰਗ ਵਿੱਚ ਸਰਬਸਮਤੀ ਨਾਲ ਫੈਸਲਾ ਕੀਤਾ ਕਿ ਪੰਜਾਬ ਸਰਕਾਰ ਵੱਲੋਂ 2026-27 ਦੇ ਬਜਟ ਵਿੱਚ ਮਿਲ ਰਹੀ ਗਰਾਂਟ ਵਿੱਚ 10% ਵਾਧਾ ਕੀਤਾ ਜਾਵੇ, ਯੂਨੀਵਰਸਿਟੀ ਦਾ ਕਰਜ਼ਾ ਮੁਕੰਮਲ ਤੌਰ ਤੇ ਮਾਫ ਕੀਤਾ ਜਾਵੇ ਅਤੇ ਨਵੀਂ ਸਿੱਖਿਆ ਨੀਤੀ 2020 ਨੂੰ ਰੱਦ ਕੀਤਾ ਜਾਵੇ।ਮੋਰਚੇ ਦੇ ਆਗੂਆਂ ਵੱਲੋਂ ਯੂਨੀਵਰਸਿਟੀ ਪ੍ਰਸ਼ਾਸ਼ਨ ਦੁਆਰਾ ਲਿਆਂਦਾ ਅਦਾਲਤੀ ਫੈਸਲਾ ਜਿਸ ਅਨੁਸਾਰ ਯੂਨੀਵਰਸਿਟੀ ਵਿਖੇ 300 ਮੀਟਰ ਅੰਦਰ ਧਰਨੇ ਮੁਜ਼ਾਹਰੇ ਕਰਨ ਉੱਤੇ ਪਾਬੰਦੀ ਲਗਾਈ ਹੈ, ਮੋਰਚਾ ਯੂਨੀਵਰਸਿਟੀ ਦੇ ਫੈਸਲੇ ਦੀ ਨਿਖੇਧੀ ਕਰਦਾ ਹੈ ਅਤੇ ਪ੍ਰਸ਼ਾਸ਼ਨ ਨੂੰ ਤਾੜਨਾ ਕਰਦਾ ਹੈ ਕਿ ਯੂਨੀਵਰਸਿਟੀ ਇਸ ਤਰ੍ਹਾਂ ਦੀਆਂ ਕੋਝੀਆਂ ਹਰਕਤਾਂ ਨਾ ਕਰੇ ਸਗੋਂ ਦਰਪੇਸ਼ ਮਸਲਿਆਂ ਦਾ ਹੱਲ ਕੀਤਾ ਜਾਵੇ ਕਿਉਂਕਿ ਹੱਕੀ ਮੰਗਾਂ ਨੂੰ ਲੈ ਕੇ ਸਾਂਤਮਈ ਪ੍ਰਦਰਸ਼ਨ ਕਰਨਾ ਹਰੇਕ ਧਿਰ ਦਾ ਸੰਵਿਧਾਨਿਕ ਹੱਕ ਹੈ। ਯੂਨੀਵਰਸਿਟੀ ਇੱਕ ਖੁਦਮੁਖਤਿਆਰ ਸੰਸਥਾ ਹੈ ਅਤੇ ਇਸਨੂੰ ਪੁਲਿਸ ਸਾਉਣੀ ਵਿੱਚ ਤਬਦੀਲ ਨਹੀਂ ਕਰਨ ਦਿੱਤਾ ਜਾਵੇਗਾ ਅਤੇ ਮੋਰਚੇ ਵੱਲੋਂ ਪੰਜਾਬੀ ਯੂਨੀਵਰਸਿਟੀ ਵਾਈਸ ਚਾਂਸਲਰ ਨੂੰ ਇਸ ਨੂੰ ਰੋਕਣ ਲਈ ਮੰਗ ਪੱਤਰ ਵੀ ਦਿੱਤਾ ਜਾਵੇਗਾ। ਅੱਜ ਦੀ ਇਸ ਮੀਟਿੰਗ ਵਿੱਚ ਮੋਰਚੇ ਨੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਆਖਿਆ ਕਿ ਹਰ ਧਿਰ ਦੀਆਂ ਜਾਇਜ਼ ਮੰਗਾਂ ਜਿਵੇਂ ਵਿਦਿਆਰਥੀਆਂ ਦੇ ਹੋਸਟਲ ਦੀ ਉਸਾਰੀ, ਮੁਲਾਜ਼ਮਾਂ ਦੀ ਪੱਕੀ ਭਰਤੀ ਆਦਿ ਮਸਲਿਆਂ ਦਾ ਯੂਨੀਵਰਸਿਟੀ ਫੌਰੀ ਹੱਲ ਕਰੇ।ਮੋਰਚੇ ਨੇ ਇਹ ਵੀ ਫੈਸਲਾ ਕੀਤਾ ਕਿ ਯੂਨੀਵਰਸਿਟੀ ਗਰਾਂਟ ਦੇ ਵੱਧਦੇ ਅਤੇ ਕਰਜ਼ਾ ਮੁਆਫੀ ਲਈ ਸਰਕਾਰ ਦੇ ਮੰਤਰੀਆਂ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਜਾਵੇ ਅਤੇ ਭਵਿੱਖ ਵਿੱਚ ਇਹਨਾਂ ਮੰਗਾਂ ਦੇ ਹੱਲ ਲਈ ਵੱਡਾ ਸੰਘਰਸ਼ ਕੀਤਾ ਜਾਵੇ।ਅੱਜ ਦੀ ਇਸ ਮੀਟਿੰਗ ਵਿਚ ਅਧਿਆਪਕ ਆਗੂ ਡਾ ਰਾਜਦੀਪ ਸਿੰਘ, ਡਾ ਅਮਰਪ੍ਰੀਤ ਸਿੰਘ, ਪੈਨਸ਼ਨਰਜ਼ ਦੇ ਆਗੂ ਡਾ ਬਲਵਿੰਦਰ ਸਿੰਘ ਟਿਵਾਣਾ, ਕਰਮਚਾਰੀ ਸੰਘ ਦੇ ਪ੍ਰਧਾਨ ਗੁਰਜੀਤ ਸਿੰਘ ਗੋਪਾਲਪੁਰੀ, ਜਨਰਲ ਸਕੱਤਰ ਜਗਤਾਰ ਸਿੰਘ, ਨਵਦੀਪ ਚਾਨੀ ,ਸੰਦੀਪ ਕੁਮਾਰ , ਕੁਲਵਿੰਦਰ ਕਕਰਾਲਾ, ਹਰਦਾਸ ਸਿੰਘ, ਮੋਹਨ ਪੰਜੋਲਾ, ਵਿਦਿਆਰਥੀ ਜਥੇਬੰਦੀਆਂ ਐਸ ਐਫ ਆਈ ਤੋਂ ਜਤਿਨ , ਏ ਆਈ ਐਸ ਐਫ ਤੋਂ ਗੁਰਜੰਟ ਸਿੰਘ , ਪੀ ਐਸ ਯੂ (ਲਲਕਾਰ) ਤੋਂ ਹਰਪ੍ਰੀਤ ਸਿੰਘ, ਪੀਐਸਯੂ ਤੋਂ ਗੁਰਦਾਸ ਸਿੰਘ, ਪੀਐਸਐਫ ਤੋਂ ਗਗਨਦੀਪ ਸਿੰਘ, ਪੀਐਸਯੂ ਰੰਧਾਵਾ ਤੋਂ ਹੁਸ਼ਿਆਰ ਸਿੰਘ ਅਤੇ ਪੰਜਾਬੀ ਯੂਨੀਵਰਸਿਟੀ ਗੈਸਟ ਫੈਕਲਟੀ ਆਗੂ ਅੰਮ੍ਰਿਤਪਾਲ ਸਿੰਘ ਨੇ ਸ਼ਮੂਲੀਅਤ ਕੀਤੀ।
ਸਪੋਕਸ ਪਰਸਨ, ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚਾ।
ਡਾ.ਰਾਜਦੀਪ ਸਿੰਘ 9417161858
ਡਾ.ਅਮਨਦੀਪ ਸਿੰਘ ਖਿਓਵਾਲੀ 9041218963