20/05/2026
ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪੱਟੀ ਵਿਚ ਦਾਖਲੇ ਲਈ ਰਜਿਸ਼ਟ੍ਰੇਸ਼ਨ ਸੁਰੂ
- ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਪੱਟੀ ਇਲਾਕੇ ਦਾ ਇੱਕ ਨਾਮਵਰ ਕਾਲਜ ਹੈ ਜੋ ਇੱਥੋਂ ਦੇ ਵਿਦਿਆਰਥੀਆਂ ਨੂੰ ਉੱਚ-ਪੱਧਰ ਦੀ ਸਿੱਖਿਆ ਦੀਆਂ ਸਹੂਲਤਾਂ ਮੁਹੱਈਆ ਕਰਵਾਉਂਦਾ ਹੈ। ਕਾਲਜ ਵਿੱਚ ਬੀ. ਏ, ਬੀ.ਐੱਸ.ਸੀ (ਨਾੱਨ-ਮੈਡੀਕਲ, ਮੈਡੀਕਲ, ਕੰਪਿਊਟਰ ਸਾਇੰਸ, ਇਕਨਾਮਿਕਸ), ਬੀ.ਕਾੱਮ, ਬੀ.ਵਾੱਕ(ਆਟੋਮੋਬਾਈਲ ਟੈੱਕ), ਬੀ.ਸੀ.ਏ, ਐਮ.ਏ.(ਪੋਲ. ਸਾਇੰਸ), ਐਮ ਕਾੱਮ, ਐਮ.ਐਸ.ਸੀ.(ਕੰਪਿਊਟਰ ਸਾਇੰਸ), ਪੀ.ਜੀ.ਡੀ.ਸੀ.ਏ, ਸੀ.ਸੀ.ਏ ਆਦਿ ਕੋਰਸ ਬਹੁਤ ਸਫਲਤਾਪੂਰਵਕ ਚੱਲ ਰਹੇ ਹਨ। ਜਿਹੜੇ ਵਿਦਿਆਰਥੀਆਂ ਨੇ ਬਾਰਵੀਂ ਦੇ ਇਮਤਿਹਾਨ ਦਿੱਤੇ ਹਨ, ਉਹ ਅਗਲੇਰੀ ਸਿੱਖਿਆ ਲੈਣ ਲਈ ਆਪਣੀ ਕਲਾਸ ਵਿੱਚ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ । ਕਾਲਜ ਦੀਆਂ ਫੀਸਾਂ ਦੂਜੇ ਕਾਲਜਾਂ ਦੇ ਮੁਕਾਬਲੇ ਘੱਟ ਹਨ। ਕਾਲਜ ਦੇ ਇੰਚਾਰਜ ਡਾ. ਰਮਨਪ੍ਰੀਤ ਕੌਰ ਔਲਖ ਨੇ ਦੱਸਿਆ ਕਿ ਸੈਸ਼ਨ 2026-27 ਵਿੱਚ ਦਾਖ਼ਲੇ ਲਈ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਕਾਲਜ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਯੂਨੀਵਰਸਿਟੀ ਪ੍ਰੀਖਿਆਵਾਂ ਅਤੇ ਹੋਰ ਗਤੀਵਿਧੀਆਂ ਵਿਚ ਵੀ ਮੱਲਾਂ ਮਾਰ ਰਹੇ ਹਨ। ਸਰਹੱਦੀ ਇਲਾਕੇ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਐਨ.ਸੀ.ਸੀ. ਵਿੰਗ ਅਤੇ ਐਨ.ਐਸ.ਐਸ. ਦੇ ਗਰੁੱਪ ਵੀ ਕਾਲਜ ਵਿਚ ਚੱਲ ਰਹੇ ਹਨ। ਕਾਲਜ ਵਿੱਚ ਰੈੱਡ ਰਿਬਨ ਕਲੱਬ ਵੀ ਚੱਲ ਰਿਹਾ ਹੈ। ਕਾਲਜ ਦੀ ਵਿਸ਼ਾਲ ਲਾਇਬ੍ਰੇਰੀ ਤੋਂ ਵਿਦਿਆਰਥੀਆਂ ਨੂੰ ਕਿਤਾਬਾਂ ਜਾਰੀ ਕੀਤੀਆਂ ਜਾਂਦੀਆਂ ਹਨ।ਐੱਸ ਸੀ ਵਿਦਿਆਰਥੀਆਂ ਲਈ ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਕੋਰਸਾਂ ਵਿੱਚ ਦਾਖਲਾ ਬਿਲਕੁਲ ਮੁਫ਼ਤ ਹੈ। ਦਾਖਲਾ ਇੰਚਾਰਜ ਡਾਕਟਰ ਅਨੂ ਮਿੱਤਲ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਵੱਖ-ਵੱਖ ਕਲਾਸਾਂ ਵਿੱਚ ਰਜਿਸਟਰੇਸ਼ਨ ਲਈ ਵਿਦਿਆਰਥੀ ਪੰਜਾਬ ਐਡਮਿਸ਼ਨ ਪੋਰਟਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੋਰਟਲ ਤੇ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ। ਪੰਜਾਬ ਸਰਕਾਰ ਦੇ ਐਡਮਿਸ਼ਨ ਪੋਰਟਲ ਤੇ ਪਹਿਲੀ ਕੌਂਸਲਿੰਗ ਲਈ ਰਜਿਸਟਰੇਸ਼ਨ ਕਰਾਉਣ ਦੀ ਆਖਰੀ ਮਿਤੀ 30 ਮਈ, 2026 ਹੈ । ਵਧੇਰੇ ਜਾਣਕਾਰੀ ਲਈ ਵਿਦਿਆਰਥੀ ਕਾਲਜ ਵਿੱਚ ਦਾਖ਼ਲਾ ਹੈਲਪ ਡੈਸਕ ਨਾਲ ਸੰਪਰਕ ਕਰ ਸਕਦੇ ਹਨ।