Sri Guru Nanak Dev Chair, Akal University, Talwandi Sabo

Sri Guru Nanak Dev Chair, Akal University, Talwandi Sabo Contact information, map and directions, contact form, opening hours, services, ratings, photos, videos and announcements from Sri Guru Nanak Dev Chair, Akal University, Talwandi Sabo, College & University, Rama Road, Akal University, Talwandi Sabo.

05/11/2025
20/05/2025

( ਜਰੂਰੀ ਸੂਚਨਾ)
ਵਾਹਿਗਰੂ ਜੀ ਕੀ ਖ਼ਾਲਸਾ॥ਵਾਹਿਗੁਰੂ ਜੀ ਕੀ ਫਤਹਿ॥

ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਇੱਕ ਰੋਜ਼ਾ ਅੰਤਰ-ਰਾਸ਼ਟਰੀ ਸੈਮੀਨਾਰ 25 ਅਪ੍ਰੈਲ 2025 ਨੂੰ ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ, ਬਠਿੰਡਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ: ਵਿਰਸਾ ਅਤੇ ਵਿਰਾਸਤ (Sri Guru Nanak Dev ji: Heritage and Legacy) ਉੱਪਰ ਕਰਵਾਇਆ ਗਿਆ ਸੀ। ਸੈਮੀਨਾਰ ਵਿਚ ਪੜ੍ਹੇ ਗਏ ਪੇਪਰਾਂ ਨੂੰ ਕਿਤਾਬ ਦੇ ਰੂਪ ਵਿਚ ਛਪਿਆ ਜਾ ਰਿਹਾ ਹੈ। ਜੇਕਰ ਕਿਸੇ ਹੋਰ ਵਿਦਵਾਨ ਸੱਜਣ ਨੇ ਇਸ ਪੁਸਤਕ ਲਈ ਪਰਚਾ ਭੇਜਣਾ ਹੈ ਤਾਂ ਉਹ ਆਪਣੇ ਪੇਪਰ ਦੀ ਡਾਕੂਮੈਂਟ ਫਾਈਲ, ਰਾਵੀ ਫੋਂਟ, ਲਗਪਗ 2000 ਸ਼ਬਦਾਂ ਵਿਚ ਹਵਾਲਿਆਂ ਸਮੇਤ [email protected] ਉੱਪਰ 15 ਜੂਨ ਤੱਕ ਭੇਜ ਸਕਦੇ ਹਨ।
ਪਰਚਾ ਲਿਖਣ ਲਈ ਕੁਝ ਸੰਭਾਵਿਤ ਵਿਸ਼ੇ ਅਤੇ ਨਿਯਮਾਵਲੀ ਨਾਲ ਨੱਥੀ ਹੈ। ਹੋਰ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ।

8283807746
8283021839

ਸੰਭਾਵਿਤ ਵਿਸ਼ਿਆਂ ਦੀ ਸੂਚੀ

1.ਗੁਰੂ ਨਾਨਕ ਦੇਵ ਜੀ ਦੀ ਵਿਰਾਸਤ ਦਾ ਕੇਂਦਰ : ਜਪੁ ਜੀ
2.ਗੁਰੂ ਨਾਨਕ ਬਾਣੀ ਅਧਿਐਨ ਅਤੇ ਆਧਿਆਪਨ ਦਾ ਵਿਰਸਾ
3.ਗੁਰੂ ਨਾਨਕ ਬਾਣੀ ਦੀ ਟੀਕਾਕਾਰੀ ਦੀ ਵਿਰਾਸਤ
4.ਗੁਰੂ ਨਾਨਕ ਦੇਵ ਜੀ ਦਾ ਦਾਰਸ਼ਨਿਕ ਵਿਰਸਾ : ਇਤਿਹਾਸਕ ਵਿਰਸਾ
5.ਗੁਰੂ ਨਾਨਕ ਬਾਣੀ ਲਿਪੀਅੰਤਰਣ : ਵਿਰਸਾ ਅਤੇ ਵਿਰਸਾਤ (ਵਿਸ਼ਵ ਲਿਪੀਆਂ ਦੇ ਹਵਾਲੇ ਵਿਚ)
6.ਗੁਰੂ ਨਾਨਕ ਦੇਵ ਬਾਣੀ ਦਾ ਹਥ ਲਿਖਤ ਸਰਮਾਇਆ ਅਤੇ ਸਾਂਭ ਸੰਭਾਲ
7.ਗੁਰੂ ਨਾਨਕ ਦੇਵ ਜੀ ਦੀ ਵਿਰਾਸਤ : ਗੁਰਮੁਖੀ
8.ਗੁਰੂ ਨਾਨਕ ਬਾਣੀ ਦਾ ਭਾਸ਼ਾਈ ਅਧਿਐਨ
9.ਗੁਰੂ ਨਾਨਕ ਬਾਣੀ ਦੇ ਚੋਣਵੇਂ ਪਦਾਂ ਦੀ ਨਿਰੁਕਤ ਪੜਚੋਲ
10.ਗੁਰੂ ਨਾਨਕ ਅਧਿਐਨ, ਅਧਿਆਪਨ ਅਤੇ ਖੋਜ (ਲਾਇਬਰੇਰੀਆਂ ਦੇ ਹਵਾਲੇ ਨਾਲ)
11.ਗੁਰੂ ਨਾਨਕ ਵਿਰਾਸਤ ਦੀ ਸੁਰਖਿਆ ਵਿਚ ਟਕਸਾਲਾਂ ਦਾ ਯੋਗਦਾਨ
12.ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਗੁਰਮੁਖੀ ਸਰੋਤ
13.ਗੁਰੂ ਨਾਨਕ ਬਾਣੀ ਦਾ ਰਹਸਾਤਮਿਕ ਪਰਿਪੇਖ ( ਰੰਗ ਚਿੰਨ੍ਹਾਂ ਦੇ ਹਵਾਲੇ ਵਿਚ)
14.ਗੁਰੂ ਨਾਨਲ ਬਾਣੀ ਦੇ ਅੰਗਰੇਜ਼ੀ ਅਨੁਵਾਦਾਂ ਦੀਆਂ ਪਹੁੰਚ ਵਿਧੀਆਂ
15.ਗੁਰੂ ਨਾਨਕ ਬਾਣੀ ਨੈਤਿਕ ਪਰਿਪੇਖ
16.ਗੁਰੂ ਨਾਨਕ ਬਾਣੀ ਦੇ ਸਿਰਲੇਖਾਂ ਦੇ ਸੰਕਲਪੀ ਪਾਸਾਰ
17.ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਨਵੇਂ ਸਰੋਤਾਂ ਦੀ ਤਲਾਸ਼ (ਭਟ ਵਹੀਆਂ ਦੇ ਵਿਸ਼ੇਸ਼ ਹਵਾਲੇ ਨਾਲ)
18.ਜਪੁ ਜੀ ਬਾਣੀ ਦਾ ਦਾਰਸ਼ਨਿਕ ਅਧਿਐਨ (ਪ੍ਰੋ. ਸ਼ੇਰ ਸਿੰਘ ਦੇ ਹਵਾਲੇ ਨਾਲ)
19.ਗੁਰੂ ਨਾਨਕ ਬਾਣੀ : ਵਾਤਾਵਰਣਕ ਪਰਿਪੇਖ
20.ਗੁਰੂ ਨਾਨਕ ਵਿਰਾਸਤ ਦੀਆਂ ਪਰੰਪਰਾਵਾਂ
21.ਦਸਮ ਗ੍ਰੰਥ ਸਾਹਿਬ ਵਿਚ ਗੁਰੂ ਨਾਨਕ ਸਾਹਿਬ ਸੰਬੰਧੀ ਹਵਾਲੇ
22.ਗੁਰਪ੍ਰਤਾਪ ਸੂਰਜ ਗ੍ਰੰਥ ਵਿਚ ਗੁਰੂ ਨਾਨਕ ਸਾਹਿਬ ਸੰਬੰਧੀ ਵਰਣਨ : ਇਕ ਸਰਵੇਖਣ
23.ਗੁਰੂ ਨਾਨਕ ਸਾਹਿਬ ਦਾ ਸਰੂਪ, ਸ਼ਖਸੀਅਤ ਅਤੇ ਮਿਸ਼ਨ (ਭਾਈ ਗੁਰਦਾਸ ਜੀ ਦੀ ਨਜ਼ਰ ਵਿਚ)
24.ਗੁਰੂ ਨਾਨਕ ਬਾਣੀ ਦਾ ਨਾਰੀ ਪਰਿਪੇਖ
25.ਗੁਰੂ ਨਾਨਕ ਬਾਣੀ ਦਾ ਵਿਭਿੰਨ ਧਰਮਾਂ ਨਾਲ ਸੰਵਾਦ (ਵਿਭਿੰਨ ਸ਼ਬਦਾਵਲੀ ਦੇ ਹਵਾਲੇ ਨਾਲ)
26.ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਮਹਾਨਕੋਸ਼ ਦੇ ਹਵਾਲਿਆਂ ਦਾ ਸਰਵੇਖਣ
27.ਸਤਿਗੁਰੂ ਨਾਨਕ ਦੇਵ ਜੀ : ਭਾਈ ਕਾਨ੍ਹ ਸਿੰਘ ਨਾਭਾ ਦੀ ਦ੍ਰਿਸ਼ਟੀ ਵਿਚ
28.ਗੁਰੂ ਨਾਨਕ ਬਾਣੀ ਦੇ ਪਰਮ ਸਤਾ ਸੰਬੰਧੀ ਸੰਬੋਧਨ
29.ਗੁਰੂ ਨਾਨਕ ਬਾਣੀ ਦੀਆਂ ਉਥਾਨਕਾਵਾਂ ਦਾ ਸਰਵੇਖਣ ਅਤੇ ਦ੍ਰਿਸ਼ਟੀ
30.ਗੁਰੂ ਨਾਨਕ ਦੀ ਵਿਰਾਸਤ : ਦਮਦਮਾ ਸਾਹਿਬ
31.ਡਿਜੀਟਲ ਯੁੱਗ ਵਿਚ ਗੁਰੂ ਨਾਨਕ ਦੇਵ ਜੀ ਦੀ ਵਿਰਾਸਤ ਦੀ ਸੰਭਾਲ

29/04/2025

Address

Rama Road, Akal University
Talwandi Sabo

Alerts

Be the first to know and let us send you an email when Sri Guru Nanak Dev Chair, Akal University, Talwandi Sabo posts news and promotions. Your email address will not be used for any other purpose, and you can unsubscribe at any time.

Contact The University

Send a message to Sri Guru Nanak Dev Chair, Akal University, Talwandi Sabo:

Share