Guru Nanak Dev University, Amritsar

Guru Nanak Dev University, Amritsar Official page of Guru Nanak Dev University, Amritsar. NAAC Grade A++ | Excellence in Education & Research. Like & Follow for official updates.
(213)

ਇਤਿਹਾਸ ਵਿਭਾਗ ਵੱਲੋਂ ਵਰਕਸ਼ਾਪ ਦਾ ਦੂਜਾ ਦਿਨਦਸਤਾਵੇਜ਼ੀਕਰਨ ਵਿਰਾਸਤੀ ਵਸਤੂਆਂ ਦੀ ਸੰਭਾਲ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ - ਵਿਦਵਾਨ...
29/04/2026

ਇਤਿਹਾਸ ਵਿਭਾਗ ਵੱਲੋਂ ਵਰਕਸ਼ਾਪ ਦਾ ਦੂਜਾ ਦਿਨ

ਦਸਤਾਵੇਜ਼ੀਕਰਨ ਵਿਰਾਸਤੀ ਵਸਤੂਆਂ ਦੀ ਸੰਭਾਲ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ - ਵਿਦਵਾਨ

29 ਅਪ੍ਰੈਲ 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵੱਲੋਂ ਸਸਟੇਨੇਬਲ ਆਵਾਸ ਕੇਂਦਰ ਅਤੇ ਰੂਸਾ 2.0 ਦੇ ਸਹਿਯੋਗ ਨਾਲ ਟਿਕਾਊ ਆਵਾਸ ਲਈ ਵਿਰਾਸਤ ਦੀ ਸਮਝ ਬਾਰੇ ਕਰਵਾਈ ਜਾ ਰਹੀ ਤਿੰਨ ਦਿਨਾਂ ਵਰਕਸ਼ਾਪ ਦੇ ਦੂਜੇ ਦਿਨ ਵਿਦਵਾਨਾਂ ਵੱਲੋਂ ਡੂੰਘੇ ਅਤੇ ਦਿਲਚਸਪ ਵਿਚਾਰ-ਵਟਾਂਦਰੇ ਕੀਤੇ ਗਏ। ਇਹ ਵਰਕਸ਼ਾਪ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਦੀ ਸਰਪ੍ਰਸਤੀ ਹੇਠ ਆਯੋਜਿਤ ਕੀਤੀ ਜਾ ਰਹੀ ਹੈ।
ਇਸ ਮੌਕੇ ਡਾ. ਸੁਨੀਲ ਕੁਮਾਰ ਝਾ ਨੇ ਆਪਣੇ ਭਾਸ਼ਣ ਵਿੱਚ ਪੁਰਾਤੱਤਵ ਵਿਭਾਗ ਵਿੱਚ ਦਸਤਾਵੇਜ਼ੀਕਰਨ ਦੀ ਪ੍ਰਕਿਰਿਆ ਨੂੰ ਵਿਸਥਾਰ ਨਾਲ ਸਮਝਾਉੁਂਦਿਆਂ ਦੱਸਿਆ ਕਿ ਦਸਤਾਵੇਜ਼ੀਕਰਨ ਵਿਰਾਸਤੀ ਵਸਤੂਆਂ ਦੀ ਸੰਭਾਲ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਜਿਸ ਵਿੱਚ ਵਿਸਥਾਰਪੂਰਵਕ ਦਰਜਬੰਦੀ, ਵਰਗੀਕਰਨ ਅਤੇ ਸੂਚੀਬੱਧ ਕਰਨ ਦੀ ਵਿਗਿਆਨਕ ਵਿਧੀ ਅਪਣਾਈ ਜਾਂਦੀ ਹੈ। ਉਨ੍ਹਾਂ ਪ੍ਰਾਚੀਨ ਵਸਤੂਆਂ ਦੀ ਸੰਭਾਲ ਅਤੇ ਸੁਰੱਖਿਅਤ ਸੰਭਾਲ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਕਿਵੇਂ ਇਨ੍ਹਾਂ ਨੂੰ ਸੰਸਥਾਵਾਂ ਵਿੱਚ ਸੁਰੱਖਿਅਤ ਤਰੀਕੇ ਨਾਲ ਸੰਭਾਲਿਆ ਜਾਂਦਾ ਹੈ, ਜਿਸ ਨਾਲ ਉਨ੍ਹਾਂ ਦੀ ਅਸਲੀਅਤ ਅਤੇ ਖੋਜ ਮਹੱਤਤਾ ਕਾਇਮ ਰਹਿੰਦੀ ਹੈ।
ਡਾ. ਮੁਨਮੁਨ ਮੋਂਡਲ ਨੇ ਆਪਣੇ ਭਾਸ਼ਣ ਵਿੱਚ ਅਜਾਇਬਘਰਾਂ ਨੂੰ ਸਿੱਖਣ ਕੇਂਦਰਾਂ ਵਜੋਂ ਮਾਨਤਾ ਦਿੱਤੀ। ਉਨ੍ਹਾਂ ਦੱਸਿਆ ਕਿ ਅਜਾਇਬਘਰ ਅੱਜ-ਕੱਲ੍ਹ ਵਿਦਿਆਰਥੀਆਂ ਦਾ ਮਾਰਗਦਰਸ਼ਨ ਕਰਦੇ ਹਨ। ਉਨ੍ਹਾਂ ਖਾਸ ਤੌਰ ’ਤੇ ਖੇਤਰੀ ਅਜਾਇਬਘਰਾਂ ਦੀ ਵਧ ਰਹੀ ਮਹੱਤਤਾ ਉਤੇ ਜੋਰ ਦਿੱਤਾ ਅਤੇ ਪਾਰਟੀਸ਼ਨ ਅਜਾਇਬਘਰ ਅਤੇ ਪੰਜਾਬ ਰਾਜ ਜੰਗੀ ਹੀਰੋ ਸਮਾਰਕ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਅਜਾਇਬਘਰ ਸਥਾਨਕ ਇਤਿਹਾਸ, ਪਰੰਪਰਾਵਾਂ ਅਤੇ ਪਹਿਚਾਣ ਨੂੰ ਉਭਾਰਦੇ ਹਨ। ਉਨ੍ਹਾਂ ਕਿਹਾ ਕਿ ਖੇਤਰੀ ਅਜਾਇਬਘਰ ਰਾਸ਼ਟਰੀ ਪੱਧਰ ’ਤੇ ਵਿਰਾਸਤ ਦੀ ਸਮਝ ਨੂੰ ਹੋਰ ਮਜ਼ਬੂਤ ਕਰਦੇ ਹਨ।ਦੂਜੇ ਦਿਨ ਦੇ ਸੈਸ਼ਨ ਦੀ ਸਮਾਪਤੀ ਡਾ. ਸ਼ੈਫਾਲੀ ਚੌਹਾਨ ਵੱਲੋਂ ਧੰਨਵਾਦ ਮਤੇ ਨਾਲ ਹੋਈ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਦੇ 10 ਵਿਦਿਆਰਥੀਆਂ ਨੂੰ ਨੌਕਰੀਆਂ ਦੀ ਪੇਸ਼ਕਸ਼29 ਅਪ੍ਰੈਲ 2026 ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਵ...
29/04/2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਦੇ 10 ਵਿਦਿਆਰਥੀਆਂ ਨੂੰ ਨੌਕਰੀਆਂ ਦੀ ਪੇਸ਼ਕਸ਼

29 ਅਪ੍ਰੈਲ 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਵੇਰਕਾ ਵਿੱਚ ਅੰਨਪੂਰਣਾ ਫਾਇਨੈਂਸ ਕੰਪਨੀ ਵੱਲੋਂ ਇਕ ਸਫਲ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।ਪਲੇਸਮੈਂਟ ਡਰਾਈਵ ਦੌਰਾਨ ਅੰਤਿਮ ਸਾਲ ਦੇ 10 ਹੋਣਹਾਰ ਵਿਦਿਆਰਥੀਆਂ ਦੀ ਚੋਣ ਕੀਤੀ ਗਈ, ਜਦਕਿ ਇੱਕ ਵਿਦਿਆਰਥੀ ਨੇ ਤੁਰੰਤ ਕੰਪਨੀ ਵਿੱਚ ਆਪਣਾ ਅਹੁਦਾ ਸੰਭਾਲ ਲਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਜਿਨ੍ਹਾਂ ਦੀ ਅਗਵਾਈ ਵਿਚ ਇਸ ਪਲੇਸਮੈਂਟ ਦਾ ਆਯੋਜਨ ਕਰਵਾਇਆ ਗਿਆ, ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਮਿਹਨਤ ਨਾਲ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ।
ਕਾਲਜ ਦੇ ਓ.ਐਸ.ਡੀ. ਪ੍ਰੋ. ਸੁਖਪ੍ਰੀਤ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌਕੇ ਕੰਪਨੀ ਦੀ ਟੀਮ ਨੇ ਵਿਦਿਆਰਥੀਆਂ ਨੂੰ ਨੌਕਰੀ ਦੇ ਮੌਕਿਆਂ, ਕੰਮ ਕਰਨ ਦੀ ਪ੍ਰਕਿਰਿਆ ਅਤੇ ਭਵਿੱਖਮੁਖੀ ਕਰੀਅਰ ਵਿਕਲਪਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਕੰਪਨੀ ਦੀ ਟੀਮ ਵਿੱਚ ਸ਼੍ਰੀ ਚੰਦਨ, ਸ਼੍ਰੀ ਪਿਯੂਸ਼ (ਕਾਲਜ ਦੇ ਸਾਬਕਾ ਵਿਦਿਆਰਥੀ) ਅਤੇ ਸ਼੍ਰੀ ਸੁਖਜਿੰਦਰ ਕੌਰ ਸ਼ਾਮਲ ਸਨ, ਜਿਨ੍ਹਾਂ ਨੇ ਆਪਣੇ ਤਜਰਬੇ ਸਾਂਝੇ ਕਰਕੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ।
ਇਸ ਸਮਾਗਮ ਦਾ ਆਯੋਜਨ ਡਾ. ਨਿਸ਼ਾ ਛਾਬੜਾ ਵੱਲੋਂ ਕੀਤਾ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਸੁਖਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਮੌਕੇ ਉਨ੍ਹਾਂ ਦੇ ਭਵਿੱਖ ਨੂੰ ਨਵੀਂ ਦਿਸ਼ਾ ਦੇਣ ਵਿੱਚ ਮਦਦਗਾਰ ਸਾਬਤ ਹੁੰਦੇ ਹਨ। ਉਨ੍ਹਾਂ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

29/04/2026

ਯੂਨੀਵਰਸਿਟੀ ਦੇ ਆਰਕੀਟੈਕਚਰ ਵਿਭਾਗ ਦੇ ਮੁਖੀ ਡਾ. ਪੰਕਜ ਛਾਬੜਾ ਵਿਭਾਗ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ: ਸੈਸ਼ਨ 2026-27 ਦੇ ਦਾਖਲਿਆਂ ਲਈ ਲਿੰਕ: https://www.gnduadmissions.org

28/04/2026

Department of Apparel and Textile Technology ਦੇ ਮੁਖੀ ਡਾ. ਵਰਿੰਦਰ ਕੌਰ ਆਪਣੇ ਵਿਭਾਗ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ:

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਿਰਾਸਤ ਅਤੇ ਟਿਕਾਊ ਨਿਵਾਸ ਸਬੰਧੀ 3 ਦਿਨਾਂ ਵਰਕਸ਼ਾਪ ਸ਼ੁਰੂ28 ਅਪ੍ਰੈਲ 2026 ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ...
28/04/2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਿਰਾਸਤ ਅਤੇ ਟਿਕਾਊ ਨਿਵਾਸ ਸਬੰਧੀ 3 ਦਿਨਾਂ ਵਰਕਸ਼ਾਪ ਸ਼ੁਰੂ

28 ਅਪ੍ਰੈਲ 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵੱਲੋਂ ਸੈਂਟਰ ਫਾਰ ਸਸਟੇਨੇਬਲ ਹੈਬਿਟੈਟ, ਰੂਸਾ 2.0 ਦੇ ਸਹਿਯੋਗ ਨਾਲ ਵਿਰਾਸਤ ਅਤੇ ਟਿਕਾਊ ਨਿਵਾਸ: ਡਿਜਿਟਲ ਆਰਕਾਈਵਜ਼ ਅਤੇ ਮਿਊਜ਼ੀਅਮ ਬਾਰੇ ਤਿੰਨ ਦਿਨਾਂ ਵਰਕਸ਼ਾਪ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਕਾਨਫਰੰਸ ਹਾਲ ਵਿੱਚ ਸ਼ੁਰੂ ਹੋਈ ।
ਪਹਿਲੇ ਦਿਨ ਉਦਘਾਟਨੀ ਸੈਸ਼ਨ ਦੀ ਸ਼ੁਰੂਆਤ ਡਾ. ਸ਼ੇਫਾਲੀ ਚੌਹਾਨ ਦੇ ਸਵਾਗਤੀ ਸੰਬੋਧਨ ਨਾਲ ਹੋਈ। ਇਸ ਮੌਕੇ ‘ਤੇ ਇਤਿਹਾਸ ਵਿਭਾਗ ਦੇ ਮੁਖੀ ਡਾ. ਮਨੁ ਸ਼ਰਮਾ ਨੇ ਵਰਕਸ਼ਾਪ ਦੇ ਵਿਸ਼ੇ ਅਤੇ ਵਿਸ਼ੇਸ਼ ਬੁਲਾਰਿਆਂ ਦੀ ਜਾਣ-ਪਛਾਣ ਕਰਵਾਈ। ਉਦਘਾਟਨੀ ਭਾਸ਼ਣ ਦਿੰਦਿਆਂ ਯੂਨੀਵਰਸਿਟੀ ਦੇ ਸਾਬਕਾ ਮੁਖੀ ਡਾ. ਸੁਖਦੇਵ ਸਿੰਘ ਸੋਹਲ ਨੇ ਕਿਹਾ ਕਿ ਆਰਟੀਫ਼ਿਸ਼ਲ ਇੰਟੈਲੀਜੈਂਸ ਇਤਿਹਾਸਕ ਖੋਜ ਵਿੱਚ ਮਦਦਗਾਰ ਹੈ, ਪਰ ਇਸ ਨਾਲ ਬਣ ਰਹੀ ਜਾਣਕਾਰੀ ਨੂੰ ਬਿਨਾਂ ਜਾਂਚੇ-ਪਰਖੇ ਸਵੀਕਾਰ ਕਰਨਾ ਖਤਰਨਾਕ ਹੋ ਸਕਦਾ ਹੈ। ਉਨ੍ਹਾਂ ਨੇ ਇਸਨੂੰ “ਜਾਣਕਾਰੀ ਦਾ ਸੁਨਾਮੀ” ਦੱਸਦਿਆਂ ਕਿਹਾ ਕਿ ਖੋਜਕਰਤਿਆਂ ਨੂੰ ਮੁੱਖ ਸਰੋਤਾਂ ਅਤੇ ਪ੍ਰਮਾਣਿਕ ਦਸਤਾਵੇਜ਼ਾਂ ਨੂੰ ਹੀ ਤਰਜੀਹ ਦੇਣੀ ਚਾਹੀਦੀ ਹੈ।
ਪਟਨਾ ਅਤੇ ਬਿਹਾਰ ਮਿਊਜ਼ੀਅਮ ਦੇ ਐਡੀਸ਼ਨਲ ਡਾਇਰੈਕਟਰ ਡਾ. ਸੁਨੀਲ ਕੁਮਾਰ ਝਾ ਨੇ ਡਿਜਿਟਲ ਆਰਕਾਈਵਜ਼ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਇਤਿਹਾਸਕ ਸਮੱਗਰੀ ਨੂੰ ਸੰਭਾਲਣ ਅਤੇ ਖੋਜ ਲਈ ਆਸਾਨੀ ਨਾਲ ਉਪਲਬਧ ਕਰਵਾਉਣ ਦਾ ਆਧੁਨਿਕ ਸਾਧਨ ਹਨ। ਉਨ੍ਹਾਂ ਮਿਥਿਲਾ ਕਲਾ ਅਤੇ ਮਧੁਬਨੀ ਪੇਂਟਿੰਗ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਹ ਸਿਰਫ਼ ਕਲਾ ਹੀ ਨਹੀਂ ਸਗੋਂ ਮਹੱਤਵਪੂਰਨ ਇਤਿਹਾਸਕ ਸਰੋਤ ਵੀ ਹਨ, ਜਿਨ੍ਹਾਂ ਵਿੱਚ ਖਾਸ ਤੌਰ ‘ਤੇ ਮਹਿਲਾਵਾਂ ਦੀ ਭੂਮਿਕਾ ਨਜ਼ਰ ਆਉਂਦੀ ਹੈ। ਉਨ੍ਹਾਂ ਵੱਖ-ਵੱਖ ਯੁੱਗਾਂ ਜਿਵੇਂ ਹੜੱਪਾ ਸਭਿਆਚਾਰ ਤੋਂ ਲੈ ਕੇ ਗੁਪਤਾ ਕਾਲ ਤੱਕ ਦੇ ਪੁਰਾਤੱਤਵ ਸਰੋਤਾਂ ਦੀ ਵੀ ਚਰਚਾ ਕੀਤੀ।
ਬਿਹਾਰ ਸਰਕਾਰ ਦੀ ਆਰਕਾਈਵਿਸਟ ਡਾ. ਰਸ਼ਮੀ ਕਿਰਣ ਨੇ ਕਿਹਾ ਕਿ ਆਰਕਾਈਵਜ਼ ਸਿਰਫ਼ ਪੁਰਾਣੇ ਕਾਗਜ਼ਾਂ ਦਾ ਢੇਰ ਨਹੀਂ ਹੁੰਦੇ, ਸਗੋਂ ਇਹ ਸਮਾਜ ਦੀ ਸਾਂਝੀ ਯਾਦਦਾਸ਼ਤ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਦਸਤਾਵੇਜ਼, ਪਾਂਡੂਲਿਪੀਆਂ, ਤਸਵੀਰਾਂ, ਨਕਸ਼ੇ, ਸਰਕਾਰੀ ਰਿਕਾਰਡ ਅਤੇ ਮੌਖਿਕ ਇਤਿਹਾਸ ਵਰਗੀਆਂ ਚੀਜ਼ਾਂ ਸਾਡੀ ਵਿਰਾਸਤ ਨੂੰ ਸੰਭਾਲਦੀਆਂ ਹਨ ਅਤੇ ਸਮਾਜ ਦੇ ਰਾਜਨੀਤਿਕ, ਸਮਾਜਿਕ ਅਤੇ ਸੱਭਿਆਚਾਰਕ ਪੱਖਾਂ ਨੂੰ ਦਰਸਾਉਂਦੀਆਂ ਹਨ।
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਸਹਾਇਕ ਪ੍ਰੋਫੈਸਰ ਅਤੇ ਮਿਊਜ਼ੀਅਮ ਮਾਹਰ ਡਾ. ਮੁਨਮੁਨ ਮੋਂਡਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਧੁਨਿਕ ਮਿਊਜ਼ੀਅਮ ਤਕਨਾਲੋਜੀ, ਇੰਟਰਐਕਟਿਵ ਡਿਸਪਲੇ ਅਤੇ ਰੌਚਕ ਕਹਾਣੀ ਕਹਿਣ ਦੇ ਢੰਗ ਨਾਲ ਲੋਕਾਂ ਨੂੰ ਇਤਿਹਾਸ ਨਾਲ ਜੋੜ ਰਹੇ ਹਨ। ਉਨ੍ਹਾਂ ਕਿਹਾ ਕਿ ਮਿਊਜ਼ੀਅਮ ਹੁਣ ਸਿੱਖਣ, ਵਿਚਾਰ-ਵਟਾਂਦਰੇ ਅਤੇ ਸਮਾਜਿਕ ਸੂਝ ਨੂੰ ਵਧਾਉਣ ਦੇ ਕੇਂਦਰ ਬਣ ਗਏ ਹਨ। ਸੈਸ਼ਨ ਦੇੇ ਅੰਤ ਵਿੱਚ ਡਾ. ਮਨੁ ਸ਼ਰਮਾ ਵੱਲੋਂ ਸਭ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵਰਕਸ਼ਾਪ ਦੇ ਅਗਲੇ ਦਿਨਾਂ ਵਿੱਚ ਵੀ ਵਿਸ਼ੇ ਨਾਲ ਸੰਬੰਧਿਤ ਵਿਸ਼ੇਸ਼ ਲੈਕਚਰ ਅਤੇ ਗਤੀਵਿਧੀਆਂ ਕਰਵਾਈਆਂ ਜਾਣਗੀਆਂ।

ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਲਾਂਚ ਕੀਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਓਪਨ ਐਂਡ ਡਿਸਟੈਂਸ ਲਰਨਿੰਗ ਡਾਇਰੈਕਟੋਰੇਟ ਦੀ ਨਵੀਂ ...
28/04/2026

ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਲਾਂਚ ਕੀਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਓਪਨ ਐਂਡ ਡਿਸਟੈਂਸ ਲਰਨਿੰਗ ਡਾਇਰੈਕਟੋਰੇਟ ਦੀ ਨਵੀਂ ਵੈੱਬਸਾਈਟ

ਵਿਦਿਆਰਥੀ ਘਰ ਬੈਠੇ ਕਿਸੇ ਵੀ ਸਮੇਂ ਕਰ ਸਕਦੇ ਹਨ ਪੜ੍ਹਾਈ,

10 ਡਿਗਰੀ ਕੋਰਸਾਂ ਦੇ ਨਾਲ 32 ਸਕਿੱਲ-ਅਧਾਰਿਤ ਅਤੇ ਇੰਡਸਟਰੀ-ਓਰੀਐਂਟਡ ਸਰਟੀਫਿਕੇਟ ਅਤੇ ਡਿਪਲੋਮਾ ਕੋਰਸ

ਈ-ਲਰਨਿੰਗ ਮੈਨੇਜਮੈਂਟ ਸਿਸਟਮ ਈ-ਬੁਕਸ, ਆਨਲਾਈਨ ਸਟਡੀ ਕੰਟੈਂਟ ਅਤੇ ਰਿਕਾਰਡਡ ਵੀਡੀਓ ਲੈਕਚਰਜ਼ ਸੁਵਿਧਾਵਾਂ ਨਾਲ ਲੈਸ ਵੈਬਸਾਈਟ

28 ਅਪ੍ਰੈਲ 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਅਗਵਾਈ ਹੇਠ ਓਪਨ ਐਂਡ ਡਿਸਟੈਂਸ ਲਰਨਿੰਗ (ਓਡੀਐਲ) ਡਾਇਰੈਕਟੋਰੇਟ ਲਈ ਨਵੀਂ ਵੈੱਬਸਾਈਟ ਲਾਂਚ ਕੀਤੀ ਗਈ ਹੈ। ਇਹ ਨਵੀਂ ਵੈੱਬਸਾਈਟ ਵਿਦਿਆਰਥੀਆਂ ਲਈ ਅਕਾਦਮਿਕ ਜਾਣਕਾਰੀ ਅਤੇ ਸੇਵਾਵਾਂ ਨੂੰ ਹੋਰ ਵਧੀਆ ਅਤੇ ਯੂਜ਼ਰ-ਫ੍ਰੈਂਡਲੀ ਬਣਾਉਣ ਦੇ ਉਦੇਸ਼ ਨਾਲ ਤਿਆਰ ਕੀਤੀ ਗਈ ਹੈ। ਇਸ ਵਿੱਚ ਡਿਸਟੈਂਸ ਐਜੂਕੇਸ਼ਨ ਕੋਰਸਾਂ, ਐਡਮਿਸ਼ਨ ਪ੍ਰਕਿਰਿਆ, ਇਲੀਜਿਬਿਲਿਟੀ, ਫੀਸ ਸਟ੍ਰਕਚਰ ਅਤੇ ਮਹੱਤਵਪੂਰਨ ਨੋਟੀਫਿਕੇਸ਼ਨਜ਼ ਬਾਰੇ ਪੂਰੀ ਜਾਣਕਾਰੀ ਉਪਲਬਧ ਹੈ।
ਵੈਬਸਾਈਟ ਨੂੰ ਲਾਂਚ ਕਰਨ ਮੌਕੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਵੈੱਬਸਾਈਟ ਵਿੱਚ ਈ-ਲਰਨਿੰਗ ਮੈਨੇਜਮੈਂਟ ਸਿਸਟਮ (ਈ-ਐਲਐਮਐਸ) ਵੀ ਸ਼ਾਮਲ ਕੀਤਾ ਗਿਆ ਹੈ, ਜਿਸ ਰਾਹੀਂ ਵਿਦਿਆਰਥੀ ਸੈਲਫ ਲਰਨਿੰਗ ਮਟੀਰੀਅਲਜ਼ (ਐਸਐਲਐਮਜ਼), ਈ-ਬੁਕਸ, ਆਨਲਾਈਨ ਸਟਡੀ ਕੰਟੈਂਟ ਅਤੇ ਰਿਕਾਰਡਡ ਵੀਡੀਓ ਲੈਕਚਰਜ਼ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹਨ। ਇਸ ਨਾਲ ਵਿਦਿਆਰਥੀ ਘਰ ਬੈਠੇ ਕਿਸੇ ਵੀ ਸਮੇਂ ਪੜ੍ਹਾਈ ਕਰ ਸਕਦੇ ਹਨ। ਇਹ ਰਾਹੀਂ ਅਕਾਦਮਿਕ ਸ਼ਡਿਊਲ, ਨੋਟਿਸ ਅਤੇ ਇਗਜ਼ਾਮੀਨੇਸ਼ਨ ਸੰਬੰਧੀ ਜਾਣਕਾਰੀ ਵੀ ਨਿਯਮਿਤ ਅਪਡੇਟ ਹੋਵੇਗੀ।
ਡੀਨ ਅਕਾਦਮਿਕ ਮਾਮਲੇ, ਪ੍ਰੋ. (ਡਾ.) ਹਰਵਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਸਮੇਂ ਕਰੀਬ 2700 ਵਿਦਿਆਰਥੀ ਯੂਨੀਵਰਸਿਟੀ ਦੇ ਵੱਖ-ਵੱਖ ਓਡੀਐਲ ਅਤੇ ਆਨਲਾਈਨ ਪ੍ਰੋਗਰਾਮਜ਼ ਵਿੱਚ ਦਾਖਲ ਹਨ। ਇਸ ਮੌਕੇ ਰਜਿਸਟਰਾਰ, ਪ੍ਰੋ. ਕੇ.ਐਸ. ਚਾਹਲ, ਡੀਨ ਕਾਲਜ ਵਿਕਾਸ ਕੌਂਸਲ, ਡਾ. ਸਰੋਜ ਅਰੋੜਾ, ਡਾਇਰੈਕਟਰ ਓਡੀਐਲ ਅਤੇ ਆਨਲਾਈਨ ਸਟੱਡੀਜ਼, ਡਾ. ਸੁਭੀਤ ਕੁਮਾਰ ਜੈਨ, ਸੈਂਟਰ ਫਾਰ ਆਈ.ਟੀ. ਸਲਿਊਨਸ਼ਜ਼ ਦੇ ਡਾਇਰੈਕਟਰ, ਸ. ਤੀਰਥ ਸਿੰਘ ਤੋਂ ਇਲਾਵਾ ਹੋਰ ਸਟਾਫ ਮੈਂਬਰ ਹਾਜ਼ਰ ਸਨ।
ਵਾਈਸ ਚਾਂਸਲਰ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ 10 ਡਿਗਰੀ ਕੋਰਸ—ਬੀਏ, ਬੀਬੀਏ, ਬੀ.ਲਿਬ, ਬੀਸੀਏ, ਬੀ.ਕਾਮ, ਐਮਬੀਏ, ਐਮਸੀਏ, ਐਮਏ (ਪੰਜਾਬੀ), ਐਮਏ (ਅੰਗਰੇਜ਼ੀ) ਅਤੇ ਐਮ.ਕਾਮ—ਦੇ ਨਾਲ 32 ਸਕਿੱਲ-ਅਧਾਰਿਤ ਅਤੇ ਇੰਡਸਟਰੀ-ਓਰੀਐਂਟਡ ਸਰਟੀਫਿਕੇਟ ਅਤੇ ਡਿਪਲੋਮਾ ਕੋਰਸ ਵੀ ਚਲਾਏ ਜਾ ਰਹੇ ਹਨ। ਇਨ੍ਹਾਂ ਵਿੱਚ ਆਰਟੀਫੀਸ਼ਲ ਇੰਟੈਲੀਜੈਂਸ ਐਂਡ ਮਸ਼ੀਨ ਲਰਨਿੰਗ, ਡਿਜਿਟਲ ਮਾਰਕੀਟਿੰਗ, ਸਿੱਖ ਧਰਮ ਨਾਲ ਜਾਣ-ਪਛਾਣ ਅਤੇ ਪੰਜਾਬੀ ਡਿਪਲੋਮਾ ਵਰਗੇ ਕੋਰਸ ਸ਼ਾਮਲ ਹਨ, ਜੋ ਕਿ ਯੂਜੀਸੀ-ਡੀਈਬੀ ਵੱਲੋਂ ਮਨਜ਼ੂਰਸ਼ੁਦਾ ਹਨ। ਉਨ੍ਹਾਂ ਕਿਹਾ ਕਿ ਕੋਰਸਾਂ ਦੀ ਫੀਸ ਕਾਫੀ ਸੰਤੁਲਿਤ ਰੱਖੀ ਗਈ ਹੈ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀਆਂ ਤੱਕ ਉੱਚ ਸਿੱਖਿਆ ਪਹੁੰਚ ਸਕੇ। ਦਾਖਲਾ ਪ੍ਰਕਿਰਿਆ ਪੂਰੀ ਤਰ੍ਹਾਂ ਆਨਲਾਈਨ ਹੈ, ਜਿਸ ਨਾਲ ਵਿਦਿਆਰਥੀ ਘਰ ਬੈਠੇ ਹੀ ਰਜਿਸਟ੍ਰੇਸ਼ਨ ਤੋਂ ਲੈ ਕੇ ਰੋਲ ਨੰਬਰ ਤੱਕ ਦੀ ਪ੍ਰਕਿਰਿਆ ਪੂਰੀ ਕਰ ਸਕਦੇ ਹਨ।
ਡਾ. ਜੈਨ ਨੇ ਦੱਸਿਆ ਕਿ ਡਾਇਰੈਕਟੋਰੇਟ ਵੱਲੋਂ ਨਿਯਮਿਤ ਤੌਰ ’ਤੇ ਆਫਲਾਈਨ ਪਰਸਨਲ ਕਾਂਟੈਕਟ ਪ੍ਰੋਗਰਾਮ (ਪੀਸੀਪੀ) ਕਲਾਸਾਂ ਵੀ ਕਰਵਾਈਆਂ ਜਾਂਦੀਆਂ ਹਨ ਤਾਂ ਜੋ ਵਿਦਿਆਰਥੀਆਂ ਨੂੰ ਕਲਾਸਰੂਮ ਅਨੁਭਵ ਮਿਲ ਸਕੇ। ਯੂਜੀਸੀ ਦੇ ਨਿਯਮਾਂ ਅਨੁਸਾਰ ਵਿਦਿਆਰਥੀ ਇੱਕ ਸਮੇਂ ਦੋ ਪ੍ਰੋਗਰਾਮ—ਇੱਕ ਰੈਗੂਲਰ ਅਤੇ ਦੂਜਾ ਓਡੀਐਲ/ਆਨਲਾਈਨ—ਵੀ ਕਰ ਸਕਦੇ ਹਨ। ਜੁਲਾਈ 2026 ਸੈਸ਼ਨ ਲਈ ਓਡੀਐਲ ਕੋਰਸਾਂ ਦੇ ਐਡਮਿਸ਼ਨ 14 ਅਪ੍ਰੈਲ 2026 ਤੋਂ ਸ਼ੁਰੂ ਹੋ ਚੁੱਕੇ ਹਨ ਅਤੇ ਐਡਮਿਸ਼ਨ ਪੋਰਟਲ ਲਾਈਵ ਹੈ। ਦਾਖਲਾ ਲੈਣ ਵਾਲੇ ਵਿਦਿਆਰਥੀ ਇਹ ਵੈੱਬਸਾਈਟ ’ਤੇ ਜਾ ਕੇ ਆਪਣੀ ਐਡਮਿਸ਼ਨ ਪ੍ਰਕਿਰਿਆ ਪੂਰੀ ਕਰ ਸਕਦੇ ਹਨ। ਹੋਰ ਜਾਣਕਾਰੀ ਲਈ ਵਿਦਿਆਰਥੀ ਓਪਨ ਐਂਡ ਡਿਸਟੈਂਸ ਲਰਨਿੰਗ ਡਾਇਰੈਕਟੋਰੇਟ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਸੰਪਰਕ ਕਰ ਸਕਦੇ ਹਨ ਜਾਂ ਵਟਸਐਪ ਨੰਬਰ +91-7696359389 ’ਤੇ ਸੰਪਰਕ ਵੀ ਕੀਤਾ ਜਾ ਸਕਦਾ ਹੈ।

ਕੈਪਸ਼ਨ: ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਓਪਨ ਐਂਡ ਡਿਸਟੈਂਸ ਲਰਨਿੰਗ (ਓਡੀਐਲ) ਡਾਇਰੈਕਟੋਰੇਟ ਲਈ ਨਵੀਂ ਵੈੱਬਸਾਈਟ ਲਾਂਚ ਕਰਦੇ ਹੋਏ ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ । ਉਨ੍ਹਾਂ ਨਾਲ ਡੀਨ ਅਕਾਦਮਿਕ ਮਾਮਲੇ, ਪ੍ਰੋ. (ਡਾ.) ਹਰਵਿੰਦਰ ਸਿੰਘ ਸੈਣੀ, ਡਾਇਰੈਕਟਰ ਓਡੀਐਲ ਅਤੇ ਆਨਲਾਈਨ ਸਟੱਡੀਜ਼, ਰਜਿਸਟਰਾਰ, ਪ੍ਰੋ. ਕੇ.ਐਸ. ਚਾਹਲ, ਡੀਨ ਕਾਲਜ ਵਿਕਾਸ ਕੌਂਸਲ, ਡਾ. ਸਰੋਜ ਅਰੋੜਾ, ਡਾ. ਸੁਭੀਤ ਕੁਮਾਰ, ਸੈਂਟਰ ਫਾਰ ਆਈਟੀ. ਸਲਿਊਸ਼ਨਜ਼ ਦੇ ਡਾਇਰੈਕਟਰ, ਸ. ਤੀਰਥ ਸਿੰਘ ਅਤੇ ਹੋਰ।

ਬੋਟੈਨਿਕਲ ਸਾਇੰਸਿਜ਼ ਵਿੱਚ ਵਿੱਚ ਕਰੀਅਰ ਦੇ ਮੌਕੇ ਵਿਸ਼ੇ ‘ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ27 ਅਪ੍ਰੈਲ 2026 ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟੈਨਿਕ...
27/04/2026

ਬੋਟੈਨਿਕਲ ਸਾਇੰਸਿਜ਼ ਵਿੱਚ ਵਿੱਚ ਕਰੀਅਰ ਦੇ ਮੌਕੇ ਵਿਸ਼ੇ ‘ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ

27 ਅਪ੍ਰੈਲ 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟੈਨਿਕਲ ਅਤੇ ਇਨਵਾਇਰਨਮੈਂਟਲ ਸਾਇੰਸਿਜ਼ ਵਿਭਾਗ ਵੱਲੋਂ “ਬੋਟੈਨਿਕਲ ਸਾਇੰਸਿਜ਼ ਵਿੱਚ ਵਿੱਚ ਕਰੀਅਰ ਦੇ ਮੌਕੇ” ਵਿਸ਼ੇ ‘ਤੇ ਇੱਕ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਇਹ ਲੈਕਚਰ ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਰਹਿਨੁਮਾਈ ਅਤੇ ਵਿਭਾਗ ਮੁਖੀ ਪ੍ਰੋ. (ਡਾ.) ਰਾਜਿੰਦਰ ਕੌਰ ਦੀ ਦੇਖ-ਰੇਖ ਹੇਠ ਆਯੋਜਿਤ ਕੀਤਾ ਗਿਆ।
“ਪੌਦੇ, ਖੁਰਾਕ ਅਤੇ ਐਗਰੀਟੈਕ ਖੇਤਰ ਵਿੱਚ ਕਰੀਅਰ ਦੀਆਂ ਭਵਿੱਖਮੁਖੀ ਦਿਸ਼ਾਵਾਂ” ਥੀਮ ਹੇਠ ਕਰਵਾਏ ਗਏ ਇਸ ਲੈਕਚਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਬੋਟੈਨੀਕਲ ਸਾਇੰਸਜ਼ ਨਾਲ ਸਬੰਧ ਉਦਮੀ ਪ੍ਰੀਕ੍ਰਿਆਵਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ।
ਲੈਕਚਰ ਦੀ ਸ਼ੁਰੂਆਤ ਦੌਰਾਨ ਡਾ. ਅੰਚਲ ਅਰੋੜਾ, ਯੂਨੀਵਰਸਿਟੀ ਸਕੂਲ ਆਫ ਫਾਇਨੈਂਸ਼ਲ ਸਟੱਡੀਜ਼ ਦਾ ਪ੍ਰੋ. ਰਾਜਿੰਦਰ ਕੌਰ ਵੱਲੋਂ ਸਵਾਗਤ ਨਾਲ ਹੋਈ। ਡਾ. ਅੰਚਲ ਅਰੋੜਾ ਨੇ ਆਪਣੇ ਲੈਕਚਰ ਦੌਰਾਨ ਵਿਦਿਆਰਥੀਆਂ ਨੂੰ ਸਟਾਰਟਅੱਪ ਸਭਿਆਚਾਰ ਦੇ ਵੱਖ ਵੱਖ ਰੁਝਾਨਾਂ ਬਾਰੇੇ ਚਾਨਣਾ ਪਾਇਆ ਅਤੇ ਉਨ੍ਹਾਂ ਨੂੰ ਭਵਿੱਖ ਦੇ ਸੀਈਓ ਅਤੇ ਸੰਸਥਾਪਕ ਵਜੋਂ ਆਪਣੇ ਆਪ ਨੂੰ ਦੇਖਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਦਾ ਲੈਕਚਰ ਬਹੁਤ ਹੀ ਪ੍ਰੇਰਣਾਦਾਇਕ ਰਿਹਾ ਜਿਸ ਨਾਲ ਵਿਦਿਆਰਥੀਆਂ ਵਿੱਚ ਖੁਦਮੁਖਤਿਆਰ ਕਰੀਅਰ ਵੱਲ ਵਿਸ਼ਵਾਸ ਅਤੇ ਉਤਸ਼ਾਹ ਵਧਿਆ। ਇਸ ਤੋਂ ਬਾਅਦ ਪ੍ਰਸ਼ਨ-ਉੱਤਰ ਸੈਸ਼ਨ ਦੌਰਾਨ ਵਿਦਿਆਰਥੀਆਂ ਨੇ ਡਾ. ਅਰੋੜਾ ਨਾਲ ਸੰਵਾਦ ਕਰਦੇ ਹੋਏ ਕਰੀਅਰ ਯੋਜਨਾ ਅਤੇ ਸਟਾਰਟਅੱਪ ਵਿਕਾਸ ਬਾਰੇ ਮਹੱਤਵਪੂਰਨ ਜਾਣਕਾਰੀ ਹਾਸਲ ਕੀਤੀ।
ਡਾ. ਨਿਤਿਕਾ ਕਪੂਰ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਡਾ. ਆਸਥਾ ਭਾਟੀਆ, ਡਾ. ਕਿਰਨਦੀਪ ਧਾਮੀ, ਡਾ. ਮੇਹਕ ਤਨੇਜਾ ਅਤੇ ਡਾ. ਕ੍ਰਿਤਿਕਾ ਪੰਡਿਤ ਸਮੇਤ ਵਿਦਿਆਰਥੀ, ਰਿਸਰਚ ਸਕਾਲਰ ਅਤੇ ਫੈਕਲਟੀ ਮੈਂਬਰ ਮੌਜੂਦ ਸਨ।

27/04/2026

ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਰਾਜ-ਪੱਧਰੀ ਸੈਮੀਨਾਰ 30 ਨੂੰ, ਅਕਾਦਮਿਕ ਲੇਖ ਮੁਕਾਬਲੇ 28 ਅਪ੍ਰੈਲ ਨੂੰ

27 ਅਪ੍ਰੈਲ 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪੰਜਾਬ ਸਰਕਾਰ ਅਤੇ ਉਚੇਰੀ ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਕਾਦਮਿਕ ਗਤੀਵਿਧੀਆਂ ਦੀ ਲੜੀ ਆਯੋਜਿਤ ਕੀਤੀ ਜਾਵੇਗੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਸਮਾਗਮਾਂ ਦਾ ਆਯੋਜਨ ਮਹਾਨ ਸੰਤ ਅਤੇ ਸਮਾਜ ਸੁਧਾਰਕ ਸ੍ਰੀ ਗੁਰੂ ਰਵਿਦਾਸ ਜੀ ਨੂੰ ਸ਼ਰਧਾਂਜਲੀ ਅਰਪਿਤ ਕਰਨ ਲਈ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੀ ਬਾਣੀ ਪੁਰਾਤਨ ਸਮੇਂ ਦੇ ਨਾਲ ਨਾਲ ਅੱਜ ਦੇ ਆਧੁਨਿਕ ਯੁਗ ਵਿਚ ਵੀ ਓਨੀ ਹੀ ਸਾਰਥਿਕ ਹੈ।
ਇਹਨਾਂ ਸਮਾਗਮਾਂ ਦੇ ਸਫ਼ਲਤਾਪੂਰਵਕ ਆਯੋਜਨ ਲਈ ਉਪ-ਕੁਲਪਤੀ, ਪ੍ਰੋ. ਕਰਮਜੀਤ ਸਿੰਘ ਵੱਲੋਂ ਡਾ. ਰਵਿੰਦਰ ਕੁਮਾਰ, ਪ੍ਰੋਫ਼ੈਸਰ ਇਲੈਕਟ੍ਰਾਨਿਕਸ ਟੈਕਨੋਲੋਜੀ ਅਤੇ ਪ੍ਰੋਫ਼ੈਸਰ ਇੰਚਾਰਜ ਲੋਕ ਸੰਪਰਕ ਨੂੰ ਨੋਡਲ ਅਫਸਰ ਵਜੋਂ ਨਿਯੁਕਤ ਕੀਤਾ ਗਿਆ ਹੈ ।
ਇਸ ਮੌਕੇ ਯੂਨੀਵਰਸਿਟੀ ਵੱਲੋਂ ਵੱਖ-ਵੱਖ ਵਿਭਾਗਾਂ ਅਤੇ ਸੰਬੰਧਿਤ ਕਾਲਜਾਂ ਦੇ ਵਿਦਿਆਰਥੀਆਂ ਲਈ ਲੇਖ ਮੁਕਾਬਲਾ ਵੀ 28 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ। “ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਅਤੇ ਸਮਾਜਿਕ ਸਮਾਨਤਾ” ਵਿਸ਼ੇ ਹੇਠ ਕਰਵਾਏ ਜਾ ਰਹੇ ਇਸ ਮੁਕਾਬਲੇ
ਸੈਮੀਨਾਰ ਦਾ ਉਦੇਸ਼ ਨੌਜਵਾਨਾਂ ਨੂੰ ਗੁਰੂ ਰਵਿਦਾਸ ਜੀ ਦੇ ਵਰਗ-ਰਹਿਤ ਅਤੇ ਸੁਖੀ ਸਮਾਜ ਦੇ ਸੁਪਨੇ ਨਾਲ ਜੋੜਨਾ ਹੈ। ਇਸ ਮੁਕਾਬਲੇ ਵਿੱਚ ਕੁੱਲ ਪੰਜ ਜੇਤੂ ਚੁਣੇ ਜਾਣਗੇ, ਜਿਨ੍ਹਾਂ ਵਿੱਚ ਪਹਿਲਾ ਇਨਾਮ ਇੱਕ ਵਿਦਿਆਰਥੀ ਨੂੰ ਅਤੇ ਦੂਜੇ ਤੇ ਤੀਜੇ ਇਨਾਮ ਦੋ-ਦੋ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ। ਜੇਤੂਆਂ ਨੂੰ ਵਿਸ਼ੇਸ਼ ਸਮਾਰੋਹ ਦੌਰਾਨ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਉਪ ਕੁਲਪਤੀ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ 30 ਅਪ੍ਰੈਲ 2026 ਨੂੰ ਗੋਲਡਨ ਜੁਬਲੀ ਕਨਵੈਂਸ਼ਨ ਸੈਂਟਰ ਵਿੱਚ “ਬੇਗਮਪੁਰਾ ਸਹਰ ਕੋ ਨਾਉ” ਵਿਸ਼ੇ ’ਤੇ ਇੱਕ ਰਾਜ-ਪੱਧਰੀ ਸੈਮੀਨਾਰ ਵੀ ਕਰਵਾਇਆ ਜਾਵੇਗਾ। ਇਹ ਸੈਮੀਨਾਰ ਸਵੇਰੇ 10:30 ਵਜੇ ਸ਼ੁਰੂ ਹੋਵੇਗਾ, ਜਿਸ ਵਿੱਚ ਪ੍ਰਸਿੱਧ ਵਿਦਵਾਨ ਅਤੇ ਵਿਸ਼ਾ ਮਾਹਿਰ ਭਾਸ਼ਣ ਦੇਣਗੇ।
ਉਨ੍ਹਾਂ ਕਿਹਾ ਕਿ ਅਜਿਹੀਆਂ ਅਕਾਦਮਿਕ ਚਰਚਾਵਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਗੁਰੂ ਰਵਿਦਾਸ ਜੀ ਦੀ ਬਾਣੀ ਦੀ ਆਧੁਨਿਕ ਸਮੇਂ ਵਿਚ ਮਹੱਤਤਾ ਨਾਲ ਜਾਣੂ ਕਰਵਾਉਣ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਇਹ ਸਮਾਗਮ ‘ਬੇਗਮਪੁਰਾ’ ਦੇ ਸੰਕਲਪ — ਦੁੱਖ ਤੇ ਭੇਦਭਾਵ ਤੋਂ ਰਹਿਤ ਸਮਾਜ — ’ਤੇ ਅਰਥਪੂਰਨ ਵਿਚਾਰ-ਵਟਾਂਦਰੇ ਲਈ ਮੰਚ ਪ੍ਰਦਾਨ ਕਰਨਗੇ। ਖੋਜਕਰਤਾਵਾਂ ਅਤੇ ਵਿਦਿਆਰਥੀਆਂ ਨੂੰ ਇਕੱਠਾ ਕਰਕੇ ਯੂਨੀਵਰਸਿਟੀ ਵਿਸ਼ਵ ਭਾਈਚਾਰਾ ਅਤੇ ਸਾਰੇ ਵਰਗਾਂ ਦੀ ਸ਼ਮੂਲੀਅਤ ਨੂੰ ਮਜ਼ਬੂਤ ਕਰੇਗੀ, ਤਾਂ ਜੋ ਗੁਰੂ ਰਵਿਦਾਸ ਜੀ ਦੀ ਵਿਰਾਸਤ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਬਣੀ ਰਹੇ।

25/04/2026

ਖਾਲਸਾ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਨੈਸ਼ਨਲ ਕਾਨਫਰੰਸ ਵਿੱਚ ਮਾਣਯੋਗ ਗਵਰਨਰ ਪੰਜਾਬ, ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਅਤੇ ਵਾਈਸ ਚਾਂਸਲਰ ਪ੍ਰੋ.(ਡਾ.) ਕਰਮਜੀਤ ਸਿੰਘ ਜੀ ਦੀ ਵਿਸ਼ੇਸ਼ ਸ਼ਿਰਕਤ|

24/04/2026

ਯੂਨੀਵਰਸਿਟੀ ਦੇ ਕਮਿਸਟਰੀ ਵਿਭਾਗ ਦੇ ਮੁਖੀ ਡਾ. ਵੰਦਨਾ ਭੱਲਾ ਆਪਣੇ ਵਿਭਾਗ ਬਾਰੇ ਜਾਣਕਾਰੀ ਦਿੰਦੇ ਹੋਏ:

ਗੁਰੂ ਨਾਨਕ ਦੇਵ ਯੂਨੀਵਰਸਿਟੀ ਆਟਿਜ਼ਮ ਜਾਗਰੂਕਤਾ ਸਮਾਰੋਹ ਦਾ ਆਯੋਜਨ23 ਅਪ੍ਰੈਲ 2026 ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਜੂਕੇਸ਼ਨ ਵਿਭਾਗ ਵੱਲੋਂ ਆਟ...
23/04/2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਆਟਿਜ਼ਮ ਜਾਗਰੂਕਤਾ ਸਮਾਰੋਹ ਦਾ ਆਯੋਜਨ

23 ਅਪ੍ਰੈਲ 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਜੂਕੇਸ਼ਨ ਵਿਭਾਗ ਵੱਲੋਂ ਆਟਿਜ਼ਮ ਜਾਗਰੂਕਤਾ ਮਹੀਨਾ ਬੜੇ ਉਤਸ਼ਾਹ ਅਤੇ ਵਿਦਿਅਕ ਗੰਭੀਰਤਾ ਨਾਲ ਮਨਾਇਆ ਗਿਆ। ਇਹ ਪ੍ਰੋਗਰਾਮ ਬੀ.ਐਡ. ਸਪੈਸ਼ਲ ਐਜੂਕੇਸ਼ਨ (ਮਲਟੀਪਲ ਡਿਸਏਬਿਲਿਟੀਜ਼) ਅਤੇ ਬੀ.ਏ., ਬੀ.ਐਡ. (ਆਈਸਾਈਟੇਪ) ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਪ੍ਰੋ. (ਡਾ.) ਦੀਪਾ ਸਿਕੰਦ ਕੌਟਸ ਅਤੇ ਪ੍ਰੋ. (ਡਾ.) ਅਮਿਤ ਕੌਟਸ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ।
ਇਸ ਸਮਾਗਮ ਦਾ ਮੁੱਖ ਉਦੇਸ਼ ਆਟਿਜ਼ਮ ਸਪੈਕਟ੍ਰਮ ਡਿਸਆਰਡਰ ਬਾਰੇ ਜਾਗਰੂਕਤਾ ਪੈਦਾ ਕਰਨਾ, ਸਮਝ ਵਧਾਉਣਾ ਅਤੇ ਸਵੀਕਾਰ ਕਰਨ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਸੀ। ਪ੍ਰੋਗਰਾਮ ਦੌਰਾਨ ਸਭ ਲਈ ਸਿੱਖਿਆ ਅਤੇ ਸਮਾਜਿਕ ਬਰਾਬਰਤਾ ਦੀ ਮਹੱਤਤਾ ਨੂੰ ਉਭਾਰਿਆ ਗਿਆ।
ਇਸ ਮੌਕੇੇ ਮੁੱਖ ਮਹਿਮਾਨ ਵਜੋਂ ਹਾਜਰ ਡੀਨ ਵਿਦਿਆਰਥੀ ਭਲਾਈ ਪ੍ਰੋ. (ਡਾ.) ਸਤਨਾਮ ਸਿੰਘ ਦਿਓਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਭ ਲਈ ਸਿਖਿਆ ਸਿਰਫ ਨੀਤੀ ਨਹੀਂ, ਸਗੋਂ ਇਕ ਉਚ ਪੱਧਰੀ ਸੋਚ ਹੈ ਜੋ ਹਰ ਵਿਅਕਤੀ ਨੂੰ ਸਮਾਨ ਮੌਕੇ ਦਿੰਦੀ ਹੈ। ਸਭਿਆਚਾਰਕ ਪ੍ਰੋਗਰਾਮ ਇਸ ਸਮਾਗਮ ਦੀ ਖਾਸ ਆਕਰਸ਼ਣ ਰਿਹਾ ਜਿਸ ਵਚ ਇੰਸਟੀਚਿਊਟ ਫਾਰ ਦ ਬਲਾਈਂਡ ਦੇ ਵਿਦਿਆਰਥੀਆਂ ਨੇ ਸੁਰੀਲੀ ਗ਼ਜ਼ਲ ਅਤੇ ਤਬਲਾ ਵਾਦਨ ਨਾਲ ਸਭ ਦਾ ਮਨ ਮੋਹ ਲਿਆ। ਭਵਨ ਆਸ਼ਰੇ ਸਪੈਸ਼ਲ ਸਕੂਲ ਅਤੇ ਮੁਸਕਾਨ ਸਪੈਸ਼ਲ ਸਕੂਲ ਦੇ ਵਿਦਿਆਰਥੀਆਂ ਨੇ ਡਾਂਸ ਅਤੇ ਰੈਂਪ ਵਾਕ ਰਾਹੀਂ ਆਪਣੀ ਪ੍ਰਤਿਭਾ ਦਿਖਾਈ। ਇਸ ਨਾਲ ਆਟਿਜ਼ਮ ਨਾਲ ਜੁੜੇ ਬੱਚਿਆਂ ਦੀ ਗਾਇਕੀ ਨੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ। ਵਿਭਾਗ ਦੇ ਵਿਦਿਆਰਥੀਆਂ ਵੱਲੋਂ “ਜੰਗ ਇਕ ਹੋਰ ਆਜ਼ਾਦੀ ਦੀ” ਥੀਮ ‘ਤੇ ਕੋਰੀਓਗ੍ਰਾਫੀ ਅਤੇ “ਆਸ” ਵਿਸ਼ੇ ‘ਤੇ ਨਾਟਕ ਰਾਹੀਂ ਸਮਾਜਿਕ ਚੁਣੌਤੀਆਂ ਨੂੰ ਵੀ ਉਜਾਗਰ ਕੀਤਾ ਗਿਆ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਿੱਤੀ ਸੂਝ-ਬੂਝ ਜਾਗਰੂਕਤਾ ਪ੍ਰੋਗਰਾਮ ਆਯੋਜਿਤ23 ਅਪ੍ਰੈਲ 2026 ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰ...
23/04/2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਿੱਤੀ ਸੂਝ-ਬੂਝ ਜਾਗਰੂਕਤਾ ਪ੍ਰੋਗਰਾਮ ਆਯੋਜਿਤ

23 ਅਪ੍ਰੈਲ 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ ਐਂਡ ਕਰੀਅਰ ਐਨਹਾਂਸਮੈਂਟ ਵੱਲੋਂ ਬੀਐਫਐਸਆਈ ਸੈਕਟਰ ਸਕਿਲ ਕੌਂਸਿਲ ਆਫ ਇੰਡੀਆ ਦੇ ਸਹਿਯੋਗ ਨਾਲ ਵਿੱਤੀ ਸੂਝ-ਬੂਝ ਜਾਗਰੂਕਤਾ ਪ੍ਰੋਗਰਾਮ ਸਫ਼ਲਤਾਪੂਰਵਕ ਆਯੋਜਿਤ ਕੀਤਾ ਗਿਆ। ਇਹ ਪ੍ਰੋਗਰਾਮ ਵਾਈਸ-ਚਾਂਸਲਰ ਡਾ. ਕਰਮਜੀਤ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ।

ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ, ਖ਼ਾਸ ਕਰਕੇ ਗ਼ੈਰ-ਕਾਮਰਸ ਪਿਛੋਕੜ ਵਾਲਿਆਂ ਵਿੱਚ ਵਿੱਤੀ ਸਾਖ਼ਰਤਾ ਨੂੰ ਵਧਾਉਣਾ ਅਤੇ ਉਨ੍ਹਾਂ ਨੂੰ ਕਰਜ਼ ਪ੍ਰਬੰਧਨ ਅਤੇ ਜ਼ਿੰਮੇਵਾਰ ਢੰਗ ਨਾਲ ਕਰਜ਼ ਲੈਣ ਬਾਰੇ ਜਾਣਕਾਰੀ ਦੇਣਾ ਸੀ।

ਇਸ ਮੌਕੇ ਇੰਜੀਨੀਅਰਿੰਗ, ਟੈਕਨੋਲੋਜੀ ਅਤੇ ਸਾਇੰਸ ਆਦਿ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਕਰਜ਼ ਪ੍ਰਣਾਲੀ ਅਤੇ ਵਿੱਤੀ ਲੈਣ-ਦੇਣ ਦੇ ਤਰੀਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।

ਬੀਐਫਐਸਆਈ ਤੋਂ ਵਿਤ ਪ੍ਰਬੰਧਨ ਵਿਸ਼ੇ ਦੇ ਵਿਸ਼ੇਸ਼ ਮਾਹਿਰ ਮਿਸ ਮਧੂਰੀ ਮਹਾਜਨ ਨੇ ਸੈਸ਼ਨ ਦੌਰਾਨ ਸੁਰੱਖਿਅਤ ਅਤੇ ਅਸੁਰੱਖਿਅਤ ਕਰਜ਼, ਕਰੈਡਿਟ ਕਾਰਡ ਦੀ ਸਹੀ ਵਰਤੋਂ, ਕਰੈਡਿਟ ਸਕੋਰ ਅਤੇ ਰਿਪੋਰਟ, ਲੋਨ ਯੋਗਤਾ, ਈਐਮਆਈ ਯੋਜਨਾ, ਡਿਜਿਟਲ ਲੈਂਡਿੰਗ ਅਤੇ ਗ੍ਰਾਹਕ ਅਧਿਕਾਰਾਂ ਵਰਗੇ ਮਹੱਤਵਪੂਰਣ ਵਿਸ਼ਿਆਂ ’ਤੇ ਚਰਚਾ ਕੀਤੀ। ਉਨ੍ਹਾਂ ਵੱਲੋਂ ਅਸਲ ਜੀਵਨ ਦੀਆਂ ਉਦਾਹਰਨਾ ਰਾਹੀਂ ਵਿਦਿਆਰਥੀਆਂ ਨੂੰ ਵਿਹਾਰਕ ਸਮਝ ਵੀ ਦਿੱਤੀ ਗਈ। ਸਮਾਗਮ ਦੇ ਅੰਤ ਵਿੱਚ ਪ੍ਰਸ਼ਨ-ਉੱਤਰ ਸੈਸ਼ਨ ਦੌਰਾਨ ਵਿਦਿਆਰਥੀਆਂ ਨੇ ਆਪਣੇ ਸ਼ੰਕੇ ਵੀ ਦੂਰ ਕੀਤੇ।

ਇਸ ਮੌਕੇ ਡੀਨ ਅਕਾਦਮਿਕ ਮਾਮਲੇ ਡਾ. ਹਰਵਿੰਦਰ ਸਿੰਘ ਸੈਣੀ ਨੇ ਕਿਹਾ ਕਿ ਅੱਜ ਦੇ ਬਦਲਦੇ ਆਰਥਿਕ ਮਾਹੌਲ ਵਿੱਚ ਵਿੱਤੀ ਸਾਖ਼ਰਤਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਵਿੱਤੀ ਸੂਝ-ਬੂਝ ਅਤੇ ਜ਼ਿੰਮੇਵਾਰ ਖਰਚ ਦੀ ਸਮਝ ਹਰ ਵਿਅਕਤੀ ਲਈ ਲਾਜ਼ਮੀ ਹੈ, ਜੋ ਵਿਦਿਆਰਥੀਆਂ ਨੂੰ ਸਹੀ ਫੈਸਲੇ ਲੈਣ ਵਿੱਚ ਮਦਦ ਕਰਦੀ ਹੈ।

ਰਜਿਸਟਰਾਰ ਡਾ. ਕੇ . ਐਸ . ਚਾਹਲ ਨੇ ਵੀ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਸਿਰਫ ਅਕਾਦਮਿਕ ਸਿੱਖਿਆ ਤੱਕ ਸੀਮਿਤ ਨਹੀਂ ਰਹਿੰਦੀ, ਸਗੋਂ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਲਈ ਵੀ ਵਚਨਬੱਧ ਹੈ।

ਡਾਇਰੈਕਟਰ ਡਾ. ਅਮਿਤ ਚੋਪੜਾ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਦੀ ਰੁਜ਼ਗਾਰਯੋਗਤਾ ਅਤੇ ਜੀਵਨ ਕੌਸ਼ਲ ਨੂੰ ਮਜ਼ਬੂਤ ਬਣਾਉਂਦੇ ਹਨ।
ਕੈਪਸ਼ਨ: ਵਿਤੀ ਸੂਝ-ਬੂਝ ਜਾਗਰੂਕਤਾ ਪ੍ਰੋਗਰਾਮ ਦੌਰਾਨ ਮਿਸ ਮਹਾਜਨ ਨੂੰ ਸਨਮਾਨਿਤ ਕਰਦੇ ਹੋਏ ਡਾ. ਅਮਿਤ ਚੋਪੜਾ।

Address

Scf 54, UT Market Grand Trunk Road, Off, NH 1
Amritsar
143005

Telephone

+911832258802

Website

https://www.instagram.com/gndu_amritsar_official?igsh=MW9uMncyYmlhajJscA%3D%3D, https://youtube.com/

Alerts

Be the first to know and let us send you an email when Guru Nanak Dev University, Amritsar posts news and promotions. Your email address will not be used for any other purpose, and you can unsubscribe at any time.

Contact The University

Send a message to Guru Nanak Dev University, Amritsar:

Share