18/09/2026
ਬਾਬਾ ਨਾਨਕ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਦੇ ਮੌਕੇ ਬੇਰਿੰਗ ਕਾਲਜ ਵਿਖੇ ਲਗਾਇਆ ਗਿਆ ਲੰਗਰ।
ਸਥਾਨਕ ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ ਵਿਖੇ ਕਾਰਜਕਾਰੀ ਪ੍ਰਿੰਸੀਪਲ ਡਾ ਜੇ ਪੀ ਸਿੰਘ ਅਤੇ ਕਾਲਜ ਪ੍ਰਬੰਧਕੀ ਕਮੇਟੀ ਦੇ ਮੈਂਬਰ ਡਾ ਅਮਿਤਾ ਤੇ ਡਾ ਸਵਿਤਾ ਦੇ ਯੋਗ ਮਾਰਗਦਰਸ਼ਨ ਅਤੇ ਕਾਲਜ ਲੰਗਰ ਕਮੇਟੀ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਮੌਕੇ ਬੇਰਿੰਗ ਕਾਲਜ ਵਿਖੇ ਅਤੁੱਟ ਲੰਗਰ ਲਗਾਇਆ ਗਿਆ। ਬਟਾਲੇ ਸ਼ਹਿਰ ਦੀ ਇਤਿਹਾਸਿਕ ਮਹੱਤਤਾ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਨਾਲ ਜੁੜੀ ਹੋਈ ਹੈ, ਬਟਾਲੇ ਦੀ ਪਾਵਨ ਧਰਤੀ ਉੱਤੇ ਪਹਿਲੀ ਪਾਤਸ਼ਾਹੀ ਦੇ ਆਨੰਦ ਕਾਰਜ ਹੋਏ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਡੇਹਰਾ ਸਾਹਿਬ ਸਥਾਪਿਤ ਹੈ ਤੇ ਉਸਦੇ ਨਾਲ ਹੀ ਗੁਰਦੁਆਰਾ ਕੰਧ ਸਾਹਿਬ ਸਥਿਤ ਹੈ। ਹਰ ਸਾਲ ਬਟਾਲਾ ਨਿਵਾਸੀ ਬਾਬਾ ਜੀ ਦਾ ਵਿਆਹ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਉਂਦੇ ਹਨ। ਇਸ ਪਾਵਨ ਮੌਕੇ ਬੇਰਿੰਗ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ਼ ਵੱਲੋਂ ਲੰਗਰ ਲਗਾਇਆ ਗਿਆ ।
ਇਸ ਮੌਕੇ ਡਾ ਡੈਰਿਕ ਏਜ਼ਲਜ਼ (ਸੈਕਟਰੀ ਬੁੱਕਾ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਲੰਗਰ ਕਮੇਟੀ ਦੇ ਕਨਵੀਨਰ ਪ੍ਰੋ ਰਮਨਦੀਪ ਕੌਰ , ਕੋ ਕਨਵੀਨਰ ਪ੍ਰੋ ਅਸ਼ਵਨੀ ਕੁਮਾਰ ਤੇ ਪ੍ਰੋ ਜਗਦੀਪ ਸਿੰਘ ਤੇ ਕਮੇਟੀ ਮੈਂਬਰ ਪ੍ਰੋ ਮਨਦੀਪ ਬੇਦੀ, ਪ੍ਰੋ ਹਰਪ੍ਰਭਦੀਪ ਸਿੰਘ, ਮਿ ਸੈਮਸਨ, ਮਿ ਰੋਬਿਨ ਕੁਮਾਰ,ਮਿ ਯੂਸਫ਼ ਮਸੀਹ, ਡਾ ਅਮਿਤਾ ,ਪ੍ਰੋ ਨੀਰਜ ਕੁਮਾਰ ਸ਼ਰਮਾ ,ਪ੍ਰੋ ਸਤਪਾਲ ਸਿੰਘ, ਡਾ ਗਗਨਦੀਪ ਸਿੰਘ, ਪ੍ਰੋ ਵਿਕਰਮ ਅਗਰਵਾਲ, ਪ੍ਰੋ ਸ਼ਰਨਜੀਤ ਸਿੰਘ, ਪ੍ਰੋ ਰਾਜਬੀਰ ਸਿੰਘ , ਮਿ ਮੱਖਣ ਸਿੰਘ, ਮਿ ਪ੍ਰਦੀਪ ਕੁਮਾਰ, ਮਿ ਸੈਮੋਨ , ਮਿ ਐਰਿਕ ਡੈਨੀਅਲ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ।
ਲੰਗਰ ਕਮੇਟੀ ਨੇ ਸਰਦਾਰ ਗੁਰਵਿੰਦਰ ਸਿੰਘ ਡੱਲਾ ਤੇ ਮਾਤਾ ਜੀ ਸਰਦਾਰਨੀ ਰਾਜਬੀਰ ਕੌਰ, ਸਰਦਾਰ ਸਰਬਜੀਤ ਸਿੰਘ ( ਸਰਬ ਸੁੱਖ ਇੰਡਸਟਰੀ, ਬਟਾਲਾ), ਸਰਦਾਰ ਸੁਖਦੀਪ ਸਿੰਘ ਢੀਂਡਸਾ (ਰੀਜਾ ਇਮੀਗਰੇਸ਼ਨ ), ਸਰਦਾਰ ਰਣਜੀਤ ਸਿੰਘ (ਗਲੋਬਲ ਵਿਜ਼ਨ,ਬਟਾਲਾ), ਪ੍ਰੋ ਸੁਖਜਿੰਦਰ ਸਿੰਘ ਬਾਠ (ਸਾਬਕਾ ਮੁੱਖੀ ਪੰਜਾਬੀ ਵਿਭਾਗ),ਪ੍ਰੋ ਦਿਲਬਾਗ ਸਿੰਘ( ਸਾਬਕਾ ਮੁੱਖੀ ਫਜਿਕਸ ਵਿਭਾਗ), ਵਿੱਟੀ ਭਗਤੂਪੁਰਾ, ਸਰਦਾਰ ਜਸਵਿੰਦਰ ਸਿੰਘ (ਪੈਟਰੋਲ ਪੰਪ ਵਾਲੇ), ਪ੍ਰੋ ਨਰਿੰਦਰ ਸਿੰਘ (ਮੁੱਖੀ ਕੰਪਿਊਟਰ ਵਿਭਾਗ) ਦਾ ਉਚੇਚੇ ਤੌਰ ਉੱਤੇ ਲੰਗਰ ਲਈ ਰਸਦ ਤੇ ਮਾਇਆ ਭੇਂਟ ਕਰਨ ਲਈ ਧੰਨਵਾਦ ਕੀਤਾ।
ਇਸ ਮੌਕੇ ਸ਼ਹਿਰ ਦੇ ਪਤਵੰਤੇ ਸੱਜਣਾਂ ਅਤੇ ਕਾਲਜ ਦੇ ਪੁਰਾਣੇ ਸਟਾਫ਼ ਮੈਂਬਰਾਂ ਰੈਵ ਪੁਲਕ ਸਮੰਤਾ ਰਾਏ, ਰੈਵ ਮੁਸਤਾਕ ਮਸੀਹ, ਸ੍ਰੀ ਯਸ਼ਪਾਲ ਚੌਹਾਨ ( ਚੇਅਰਮੈਨ ਇੰਪਰੂਵਮੈਂਟ ਟਰਸਟ ,ਬਟਾਲਾ), ਮੇਅਰ ਕਾਰਪੋਰੇਸ਼ਨ ਸਰਦਾਰ ਭੁਪਿੰਦਰ ਸਿੰਘ ਬਾਜਵਾ, ਸਰਦਾਰ ਨਵਦੀਪ ਸਿੰਘ (ਸਿੱਖਿਆ ਇੰਚਾਰਜ ਵਿਧਾਇਕ ਦਫ਼ਤਰ ,ਬਟਾਲਾ )ਸਰਦਾਰ ਗਗਨਦੀਪ ਸਿੰਘ ਮੱਲ੍ਹੀ, ਸਰਦਾਰ ਰਾਜਵਿੰਦਰ ਸਿੰਘ ਪੰਨੂ, ਸ਼੍ਰੀ ਪੂਰਨ ਚੰਦ ਪਿਆਸਾ, ਸਰਦਾਰ ਜਗਰੂਪ ਸਿੰਘ ਸੇਖਵਾਂ, ਡੀ ਐਸ ਪੀ ਤਜਿੰਦਰਪਾਲ ਸਿੰਘ ਗੁਰਾਇਆ, ਪ੍ਰਿੰਸੀਪਲ ਚਰਨਜੀਤ ਸਿੰਘ, ਪ੍ਰਿੰਸੀਪਲ ਵਰਿੰਦਰ ਭਾਟੀਆ ,ਪ੍ਰਿੰਸੀਪਲ ਵੀ ਕੇ ਸਿੰਘ ,ਪ੍ਰਿੰਸੀਪਲ ਹਰਭਜਨ ਸਿੰਘ, ਪ੍ਰਿੰਸੀਪਲ ਅਭਿਸ਼ੇਕ ਮਿੱਚਲ, ਪ੍ਰਿੰਸੀਪਲ ਸੋਨਿਕਾ ਰਾਏ, ਸਰਦਾਰ ਸੁਖਨੰਦਨ ਸਿੰਘ ਹੋਠੀ, ਸ੍ਰੀ ਅਸ਼ੋਕ ਲੂਣਾ ,ਡਾ ਰਮਨਦੀਪ ਸਿੰਘ ਦੀਪ, ਪ੍ਰੋਫੈਸਰ ਪਵਨ ਕੁਮਾਰ ਸ਼ਰਮਾ, ਡੀ ਪੀ ਓਮ ਪ੍ਰਕਾਸ਼ ,ਪ੍ਰੋਫੈਸਰ ਐਸ ਕੇ ਕੱਕੜ, ਪ੍ਰੋਫੈਸਰ ਅਨਿਲ ਗੁਪਤਾ, ਪ੍ਰੋਫੈਸਰ ਐਮ ਐਮ ਚੱਡਾ ,ਪ੍ਰੋਫੈਸਰ ਕੇ ਐਨ ਸ਼ਰਮਾ, ਡਾ ਸੁਸ਼ਮਾ ਸ਼ਰਮਾ, ਪ੍ਰੋ ਐਲ ਪੀ ਸਿੰਘ, ਸ੍ਰੀ ਜੋਗਿੰਦਰ ਅੰਗਰੂਲਾ , ਸ੍ਰੀ ਜੋਗਿੰਦਰ ਬਟਵਾਲ, ਸ੍ਰੀ ਜਤਿਨ, ਸ੍ਰੀ ਤਿਵਾੜੀ ,ਸਰਦਾਰ ਰਜਿੰਦਰ ਸਿੰਘ ਬਾਜਵਾ, ਡਾ ਬਿਕਰਮਜੀਤ ਸਿੰਘ, ਸ੍ਰੀ ਗੁਰਪ੍ਰੀਤ ਸਿੰਘ, ਡਾ ਗੁਰਬੀਰ ਸਿੰਘ ਬਰਾੜ,ਡਾ ਗੁਰਵੰਤ ਸਿੰਘ,ਸਰਦਾਰ ਬਲਵਿੰਦਰ ਸਿੰਘ ਦੁੱਗਲ,ਡਾ ਹਰਦੀਪ ਸਿੰਘ, ਸ੍ਰੀ ਕਮਲਦੀਪ ਸਿੰਘ ਬਾਵਾ, ਸਰਦਾਰ ਦਲਜੀਤ ਸਿੰਘ ਚੂਹੇਵਾਲ ,ਸਰਦਾਰ ਤਜਿੰਦਰ ਸਿੰਘ , ਸ੍ਰੀ ਵਿਪਨ ਪੁਰੀ ,ਸ਼੍ਰੀ ਸੌਰਵ ਉਪਲ , ਸ੍ਰੀ ਨਰਿੰਦਰ ਫੋਟੋਗਰਾਫ਼ਰ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ।
ਕਾਲਜ ਪ੍ਰਬੰਧਕੀ ਟੀਮ ਵੱਲੋਂ ਸੇਵਾ ਕਰਨ ਵਾਲੇ ਵਿਦਿਆਰਥੀਆਂ ਨਵਦੀਪ ਸਿੰਘ, ਜਸਨੀਤ ਸਿੰਘ, ਰੋਬਨਪ੍ਰੀਤ ਸਿੰਘ ਸ਼ਮਸ਼ੇਰ ਸਿੰਘ, ਹਰਮਨਪ੍ਰੀਤ ਸਿੰਘ ਸੋਢੀ, ਆਦੇਸ਼ਪ੍ਰਤਾਪ ਸਿੰਘ ,ਪ੍ਰਭਨੂਰ ਸਿੰਘ, ਸ਼ੁਭਕਰਮਨ ਸਿੰਘ, ਸਹਿਜਨੂਰ ਸਿੰਘ, ਗੁਰਜੀਵਨ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਮੁੱਚੇ ਬੇਰਿੰਗ ਕਾਲਜ, ਬੇਰਿੰਗ ਸਕੂਲ ਤੇ ਬੇਰਿੰਗ ਕਾਲਜੀਏਟ ਦੇ ਟੀਚਿੰਗ ਤੇ ਨਾਨ ਟੀਚਿੰਗ ਸਟਾ਼ਫ ਤੇ ਵਿਦਿਆਰਥੀਆਂ ਨੇ ਬੜੀ ਸ਼ਰਧਾ ਨਾਲ ਲੰਗਰ ਛਕਿਆ।