17/05/2018
ਬਿਆਸ ‘ਚ ਗੰਦਲ਼ੇ ਪਾਣੀ ਲੱਖਾਂ ਜੀਵ ਮਾਰ ਘੱਤੇ, ਇਹ ਪਾਣੀ ਸਿੱਧੇ ਰੂਪ ‘ਚ ਕਰੇ ਗਏ ਪ੍ਰਦੂਸ਼ਣ ਦਾ ਹਿੱਸਾ ਹੈ। ਹੁਣ ਸਿੱਧੇ ਦੇ ਨਾਲ ਨਾਲ ਅਸਿੱਧੇ ਰੂਪ ਜਾਂ ਕਹਿ ਲਓ ਪਰਦੇ ਪਿੱਛੇ ਹੁੰਦੇ ਅਜਿਹੇ ਕਾਰਜਾਂ ਤੇ ਵੀ ਵਿਚਾਰ ਕਰਦੇ ਹਾਂ। ਇਸ ਪੇਜ ਤੇ ਇਹ ਪੋਸਟ ਪਾਉਣ ਦਾ ਕਾਰਨ ਕਾਫ਼ੀ ਡੂੰਘਾ ਹੈ, ਵਿਚਾਰ ਕਰਨਾ! ਸਾਡੇ ਸਕੂਲ ਕੋਲ ਜਦ ਸ਼ਰਾਬ ਦੀ ਫ਼ੈਕਟਰੀ ਚੱਲੀ ਤਾਂ ਬਹੁਤ ਬੁਰਾ ਹਾਲ ਹੋਇਆ ਸੀ ਸ਼ੁਰੂਆਤ ‘ਚ ਹਵਾ ਦੂਸ਼ਣਬਾਜੀ ਦੇ ਨਾਲ ਜਿਹੜਾ ਪਾਣੀ ਬੋਰ ਕਰ ਕਰ ਜ਼ਮੀਨ ‘ਚ ਭੇਜਿਆ ਜਾਂਦਾ ਓਸਦੇ ਸਿੱਟਿਆਂ ਤੋਂ ਬੋਦਲਾਂ ਵੇਰਛੇ ਵਾਲੇ ਭਲੀ ਭਾਂਤ ਜਾਣੂ ਨੇ। ਨੇੜਲੇ ਪਿੰਡਾਂ ਦੀਆਂ ਪੰਚਾਇਤਾਂ ਵਾਂਗ ਸਾਡਾ ਸਕੂਲ ਜੋ ਪਹਿਲਾਂ ਹੀ ਪੂਰਨ ਰੂਪ ‘ਚ ਸਥਾਪਿਤ ਸੀ ਕਦੇ ਇਹਨਾਂ ਵਲੋਂ ਇਸ ਚੀਜ ਦਾ ਵਿਰੋਧ ਨਈ ਕੀਤਾ ਗਿਆ। ਓਲਟਾ ਸਕੂਲ ‘ਚ ਮਿੱਲ ਮਾਲਕਾਂ ਕੰਪੂਊਟਰ ਦਾਨ ਕਰੇ ਤੇ ਐਨੂਅਲ ਫੰਕਸ਼ਨਾਂ ਤੇ ਇਨਾਮ ਤੱਕ ਦੇਣ ਲਈ ਬੁਲਾਏ ਜਾਂਦੇ ਰਹੇ। ਜਦ ਅਜਿਹੀਆਂ ਸੰਸਥਾਵਾਂ ਚੰਦ ਗਰਜਾਂ ਖਾਤਿਰ ਸਮਝੌਤੇ ਕਰਨ ਲੱਗ ਜਾਣ ਤਾਂ ਵਾਤਾਵਰਨ ਤੇ ਇਲਾਕੇ ਦਾ ਰੱਬ ਹੀ ਰਾਖਾ ਹੁੰਦੈ।
ਅਜੇ ਵੀ ਦੇਰ ਨਹੀਂ ਹੋਈ, ਪਰ ਓਹੀ ਗੱਲ ਬੋਲੇ ਕੌਣ....
ਪੰਜਾਬ ਤੇਰਾ ਰੱਬ ਈ ਰਾਖਾ॥