University College Benra-Dhuri -Social Media Centre

  • Home
  • India
  • Dhuri
  • University College Benra-Dhuri -Social Media Centre

University College Benra-Dhuri -Social Media Centre University College Benra, Constituent College of Punjabi University Patiala

15/08/2026
ਪੰਜਾਬੀ ਯੂਨੀਵਰਸਿਟੀ ਪਟਿਆਲਾ ਰਾਹੀਂ ਪ੍ਰਾਪਤ ਡਿਪਟੀ ਡਾਇਰੈਕਟਰ ਕਾਲਜ ਐਜੂਕੇਸ਼ਨ ਉਚੇਰੀ ਸਿੱਖਿਆ ਵਿਭਾਗ ਪੰਜਾਬ ਦੇ ਪੱਤਰ ਅਨੁਸਾਰ ਯੂਨੀਵਰਸਿਟੀ ਕਾਲ...
14/08/2026

ਪੰਜਾਬੀ ਯੂਨੀਵਰਸਿਟੀ ਪਟਿਆਲਾ ਰਾਹੀਂ ਪ੍ਰਾਪਤ ਡਿਪਟੀ ਡਾਇਰੈਕਟਰ ਕਾਲਜ ਐਜੂਕੇਸ਼ਨ ਉਚੇਰੀ ਸਿੱਖਿਆ ਵਿਭਾਗ ਪੰਜਾਬ ਦੇ ਪੱਤਰ ਅਨੁਸਾਰ ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਪ੍ਰਿੰਸੀਪਲ ਡਾ. ਹਰਵਿੰਦਰ ਸਿੰਘ ਦੀ ਅਗਵਾਈ ਵਿੱਚ ‘‘ਵੰਡ ਦੀ ਭਿਆਨਕਤਾ ਦੀ ਯਾਦਗਾਰ ਦਿਵਸ’’ ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ।

ਮੁੱਖ ਬੁਲਾਰੇ ਵਜੋਂ ਕਾਲਜ ਦੇ ਇਤਿਹਾਸ ਵਿਭਾਗ ਤੋਂ ਸਹਾਇਕ ਪ੍ਰੋਫ਼ੈਸਰ ਡਾ. ਕਰਮਜੀਤ ਸਿੰਘ ਸ਼ਾਮਲ ਹੋਏ।

ਹਾਦਸਿਆਂ ਦੇ ਪੀੜਤਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੋਨ ਵੀ ਰੱਖਿਆ ਗਿਆ।

ਇਸ ਮੌਕੇ ਇਤਿਹਾਸ ਵਿਭਾਗ ਦੇ ਡਾ. ਭੁਪਿੰਦਰ ਸਿੰਘ, ਡਾ. ਕਿਰਨਜੀਤ ਕੌਰ ਅਤੇ ਐਨ.ਐੱਸ.ਐੱਸ. ਰੈਗੂਲਰ ਯੂਨਿਟ ਦੇ ਪ੍ਰੋਗਰਾਮ ਅਫ਼ਸਰ ਡਾ. ਅਸ਼ੋਕ ਕੁਮਾਰ ਤੇ ਸੈੱਲਫ਼ ਫਾਈਨਾਂਸ ਯੂਨਿਟ ਦੇ ਪ੍ਰੋਗਰਾਮ ਅਫ਼ਸਰ ਡਾ. ਊਸ਼ਾ ਰਾਣੀ ਤੋਂ ਇਲਾਵਾ ਡਾ. ਸੰਜੀਵ ਦੱਤਾ, ਡਾ. ਰਾਕੇਸ਼ ਕੁਮਾਰ, ਡਾ. ਗਗਨਦੀਪ ਸਿੰਘ ਅਤੇ ਹੋਰ ਕਾਲਜ ਸਟਾਫ਼ ਤੇ ਵਲੰਟੀਅਰ ਹਾਜ਼ਰ ਸਨ।

ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਐਨ.ਐੱਸ.ਐੱਸ. ਯੂਨਿਟਾਂ ਵੱਲੋਂ ‘‘ਹਰ ਘਰ ਤਿਰੰਗਾ’’ ਮੁਹਿੰਮ ਤਹਿਤ ਵਿਦਿਆਰਥੀਆਂ ਨੂੰ ਰਾਸ਼ਟਰੀ ਝੰਡੇ ਦੀ ਮਹੱਤਤਾ,...
13/08/2026

ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਐਨ.ਐੱਸ.ਐੱਸ. ਯੂਨਿਟਾਂ ਵੱਲੋਂ ‘‘ਹਰ ਘਰ ਤਿਰੰਗਾ’’ ਮੁਹਿੰਮ ਤਹਿਤ ਵਿਦਿਆਰਥੀਆਂ ਨੂੰ ਰਾਸ਼ਟਰੀ ਝੰਡੇ ਦੀ ਮਹੱਤਤਾ, ਸਤਿਕਾਰ ਅਤੇ ਦੇਸ਼ ਪ੍ਰਤੀ ਜ਼ਿੰਮੇਵਾਰੀਆਂ ਬਾਰੇ ਜਾਗਰੂਕ ਕੀਤਾ ਗਿਆ। ਐਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰ ਡਾ. ਅਸ਼ੋਕ ਕੁਮਾਰ ਤੇ ਡਾ. ਊਸ਼ਾ ਰਾਣੀ ਨੇ ਵਿਦਿਆਰਥੀਆਂ ਨੂੰ ‘ਹਰ ਘਰ ਤਿਰੰਗਾ’ ਮੁਹਿੰਮ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਲਈ ਉਤਸ਼ਾਹਿਤ ਕੀਤਾ।
ਕਾਲਜ ਪ੍ਰਿੰਸੀਪਲ ਡਾ. ਹਰਵਿੰਦਰ ਸਿੰਘ ਮੰਡ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਤਿਰੰਗਾ ਸਾਡੇ ਦੇਸ਼ ਦੀ ਏਕਤਾ, ਅਖੰਡਤਾ, ਆਜ਼ਾਦੀ ਤੇ ਮਾਣ-ਸਨਮਾਨ ਦਾ ਪ੍ਰਤੀਕ ਹੈ ਅਤੇ ਅਜਿਹੀਆਂ ਗਤੀਵਿਧੀਆਂ ਨੌਜਵਾਨਾਂ ਵਿੱਚ ਦੇਸ਼ ਪ੍ਰਤੀ ਪਿਆਰ, ਜ਼ਿੰਮੇਵਾਰੀ ਤੇ ਰਾਸ਼ਟਰੀ ਏਕਤਾ ਦੀ ਭਾਵਨਾ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਡਾ. ਰਾਕੇਸ਼ ਕੁਮਾਰ ਤੇ ਡਾ. ਗਗਨਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਦੇਸ਼ ਦੀ ਏਕਤਾ ਤੇ ਅਖੰਡਤਾ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਵਿਦਿਆਰਥੀਆਂ ਨੇ ਰਾਸ਼ਟਰੀ ਝੰਡੇ ਦਾ ਸਤਿਕਾਰ ਕਰਨ ਅਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣ ਦਾ ਸੰਦੇਸ਼ ਦਿੱਤਾ।

12/08/2026
ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਰੈੱਡ ਰਿਬਨ ਕਲੱਬ, ਈਕੋ ਕਲੱਬ ਅਤੇ ਐਨ.ਐੱਸ.ਐੱਸ. ਦੇ ਯੂਨਿਟਾਂ ਵੱਲੋਂ ਕਾਲਜ ਪ੍ਰਿੰਸੀਪਲ ਡਾ. ਹਰਵਿੰਦਰ ਸਿੰਘ ਦੀ ...
12/08/2026

ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਰੈੱਡ ਰਿਬਨ ਕਲੱਬ, ਈਕੋ ਕਲੱਬ ਅਤੇ ਐਨ.ਐੱਸ.ਐੱਸ. ਦੇ ਯੂਨਿਟਾਂ ਵੱਲੋਂ ਕਾਲਜ ਪ੍ਰਿੰਸੀਪਲ ਡਾ. ਹਰਵਿੰਦਰ ਸਿੰਘ ਦੀ ਅਗਵਾਈ ਵਿੱਚ "ਅੰਤਰਰਾਸ਼ਟਰੀ ਯੂਥ ਦਿਵਸ" ਮਨਾਇਆ ਗਿਆ। ਇਸ ਦਾ ਉਦੇਸ਼ ਨੌਜਵਾਨਾਂ ਨੂੰ ਉਨ੍ਹਾਂ ਦੀ ਸਮਾਜਿਕ ਜ਼ਿੰਮੇਵਾਰੀ, ਵਾਤਾਵਰਨ ਸੁਰੱਖਿਆ, ਸਿਹਤ ਸੰਭਾਲ ਤੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨਾ ਸੀ।

ਈਕੋ ਕਲੱਬ ਦੇ ਕਨਵੀਨਰ ਡਾ. ਰਾਕੇਸ਼ ਕੁਮਾਰ, ਰੈੱਡ ਰਿਬਨ ਕਲੱਬ ਦੇ ਕਨਵੀਨਰ ਡਾ. ਗਗਨਦੀਪ ਸਿੰਘ, ਐਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰ ਡਾ. ਅਸ਼ੋਕ ਕੁਮਾਰ, ਡਾ. ਊਸ਼ਾ ਜੈਨ ਤੋਂ ਇਲਾਵਾ ਡਾ. ਕਰਮਜੀਤ ਸਿੰਘ ਤੇ ਡਾ. ਸੰਜੀਵ ਦੱਤਾ ਵੀ ਹਾਜ਼ਰ ਸਨ।

08/08/2026
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਾਂਸਟੀਚੂਐਂਟ ਕਾਲਜ, ਯੂਨੀਵਰਸਿਟੀ ਕਾਲਜ ਬੇਨੜਾ ਦੀ ਕੰਚਨ ਰਾਣੀ ਨੂੰ 'ਮਾਸਟਰ ਆਫ਼ ਕਾਮਰਸ' ਵਿੱਚ ਪਹਿਲਾ ਸਥਾਨ ਹ...
08/08/2026

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਾਂਸਟੀਚੂਐਂਟ ਕਾਲਜ, ਯੂਨੀਵਰਸਿਟੀ ਕਾਲਜ ਬੇਨੜਾ ਦੀ ਕੰਚਨ ਰਾਣੀ ਨੂੰ 'ਮਾਸਟਰ ਆਫ਼ ਕਾਮਰਸ' ਵਿੱਚ ਪਹਿਲਾ ਸਥਾਨ ਹਾਸਲ ਕਰਨ 'ਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਚਾਂਸਲਰ ਮੈਡਲ ਪ੍ਰਦਾਨ ਕਰਨ ਲਈ ਸੱਦਾ ਪੱਤਰ ਪ੍ਰਾਪਤ ਹੋਇਆ ਹੈ। ਕਾਲਜ ਪ੍ਰਿੰਸੀਪਲ ਡਾ. ਹਰਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਕਿਹਾ ਕਿ ਮਿਸ ਕੰਚਨ ਰਾਣੀ ਨੇ ਸੈਸ਼ਨ 2023-25 ਦੀਆਂ ਪ੍ਰੀਖਿਆਵਾਂ ਦੌਰਾਨ 10 ਵਿੱਚੋਂ 8.95 ਤੇ ਫਾਈਨਲ ਸਮੈਸਟਰ ਵਿਚ 9.26 ਸੀ.ਜੀ.ਪੀ.ਏ. ਦੀ ਸ਼ਾਨਦਾਰ ਉਪਲਬਧੀ ਹਾਸਲ ਕੀਤੀ ਹੈ।
ਇਸ ਮੌਕੇ ਕਾਮਰਸ ਵਿਭਾਗ ਦੇ ਕੋਆਰਡੀਨੇਟਰ ਡਾ. ਅਮਿਤਾ ਜੈਨ ਤੋਂ ਇਲਾਵਾ ਪ੍ਰੋ: ਪ੍ਰਭਜੋਤ ਕੌਰ, ਪ੍ਰੋ: ਰੁਪਾਲੀ ਗਰਗ ਅਤੇ ਪ੍ਰੋ: ਰਾਮਫਲ ਸ਼ਰਮਾ ਵੀ ਮੌਜੂਦ ਸਨ। ਕੰਚਨ ਰਾਣੀ ਨੇ ਆਪਣੇ ਅਧਿਆਪਕਾਂ ਅਤੇ ਪਰਿਵਾਰ ਦਾ ਇਸ ਪ੍ਰਾਪਤੀ ਲਈ ਧੰਨਵਾਦ ਕੀਤਾ।

ਦਾਖਲੇ ਸਬੰਧੀ
04/08/2026

ਦਾਖਲੇ ਸਬੰਧੀ

Address

Sangrur Dhuri Road Village Benra, Near Tehsil Complex
Dhuri
148024

Opening Hours

Tuesday 9am - 3pm
Friday 9am - 3pm

Website

Alerts

Be the first to know and let us send you an email when University College Benra-Dhuri -Social Media Centre posts news and promotions. Your email address will not be used for any other purpose, and you can unsubscribe at any time.

Contact The University

Send a message to University College Benra-Dhuri -Social Media Centre:

Shortcuts

Share