13/05/2026
ਬਾਬਾ ਫਰੀਦ ਲਾਅ ਕਾਲਜ ਦੇ ਅਸਿਸਟੈਂਟ ਪ੍ਰੋਫੈਸਰ ਮਨਿੰਦਰ ਸਿੰਘ ਨੇ ਹਾਸਿਲ ਕੀਤਾ ਐਨ.ਸੀ.ਸੀ. ਲੈਫਟੀਨੈਂਟ ਰੈਂਕ
ਫਰੀਦਕੋਟ ( ) ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਵਿਖੇ ਮਾਨਯੋਗ ਚੇਅਰਮੈਨ ਸਵ. ਸ. ਇੰਦਰਜੀਤ ਸਿੰਘ ਖਾਲਸਾ ਜੀ ਦੀ ਅਗਾਂਹਵਧੂ ਸੋਚ ਨੂੰ ਅੱਗੇ ਵਧਾਉਂਦੇ ਹੋਏ ਸ. ਸਿਮਰਜੀਤ ਸਿੰਘ ਸੇਖੋਂ ਜੀ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ. ਪੰਕਜ ਕੁਮਾਰ ਗਰਗ ਦੀ ਅਗਵਾਈ ਹੇਠ ਬਾਬਾ ਫਰੀਦ ਲਾਅ ਕਾਲਜ ਦੇ ਅਸਿਸਟੈਂਟ ਪ੍ਰੋਫੈਸਰ ਸ਼੍ਰੀ ਮਨਿੰਦਰ ਸਿੰਘ ਨੇ ਐਨ.ਸੀ.ਸੀ. ਅਫਸਰਜ਼ ਟ੍ਰੇਨਿੰਗ ਅਕੈਡਮੀ ਵਿੱਚ ਕਰਵਾਏ ਗਏ 90 ਦਿਨਾਂ ਦੇ ਪ੍ਰੀ-ਕਮਿਸ਼ਨ (PRCN) ਟ੍ਰੇਨਿੰਗ ਕੋਰਸ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ। ਇਹ ਕੋਰਸ 5 ਜਨਵਰੀ ਤੋਂ 4 ਅਪ੍ਰੈਲ 2026 ਤੱਕ ਆਯੋਜਿਤ ਕੀਤਾ ਗਿਆ। ਹੁਣ ਕੈਡਿਟ ਟ੍ਰੇਨਿੰਗ ਅਫਸਰ (CTO) ਵਜੋਂ ਸੇਵਾ ਨਿਭਾ ਰਹੇ ਮਨਿੰਦਰ ਸਿੰਘ ਨੂੰ ਐਸੋਸੀਏਟ ਐਨ.ਸੀ.ਸੀ. ਅਫਸਰ (ANO) ਵਜੋਂ ਨਿਯੁਕਤ ਕਰਦੇ ਹੋਏ ਲੈਫਟੀਨੈਂਟ ਦੇ ਰੈਂਕ ਨਾਲ ਕਮਿਸ਼ਨਡ ਕੀਤਾ ਗਿਆ ਹੈ। ਟ੍ਰੇਨਿੰਗ ਦੌਰਾਨ ਉਨ੍ਹਾਂ ਨੇ ਸਰੀਰਕ ਫਿਟਨੈੱਸ, ਡ੍ਰਿਲ ਸਕੁਐਰ ਟੈਸਟ, ਹਥਿਆਰ ਚਲਾਉਣ ਦੀ ਟ੍ਰੇਨਿੰਗ (ਫਾਇਰਿੰਗ), ਕੈਂਪ ਅਤੇ ਫੀਲਡ ਕ੍ਰਾਫਟ, ਮੈਪ ਰੀਡਿੰਗ ਅਤੇ ਲੀਡਰਸ਼ਿਪ ਵਿਕਾਸ ਵਰਗੀਆਂ ਕਠੋਰ ਅਤੇ ਵਿਸਤ੍ਰਿਤ ਗਤੀਵਿਧੀਆਂ ਵਿੱਚ ਭਾਗ ਲਿਆ। ਇਸ ਤੋਂ ਇਲਾਵਾ, ਉਨ੍ਹਾਂ ਨੇ ਪਾਸਿੰਗ-ਆਉਟ ਪਰੇਡ ਵਿੱਚ ਭਾਗ ਲੈਣ ਦੇ ਨਾਲ-ਨਾਲ ਐਨ.ਸੀ.ਸੀ. ਟ੍ਰੇਨਰਜ਼ ਅਤੇ ਪਰਸਨਾਲਿਟੀ ਡਿਵੈਲਪਮੈਂਟ ਸੰਬੰਧੀ ਡਿਪਲੋਮਾ ਕੋਰਸ ਵੀ ਸਫਲਤਾਪੂਰਵਕ ਪੂਰਾ ਕੀਤਾ। ਸ਼੍ਰੀ ਮਨਿੰਦਰ ਸਿੰਘ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਇਹ ਟ੍ਰੇਨਿੰਗ ਸਰੀਰਕ ਤੌਰ ‘ਤੇ ਬਹੁਤ ਮੁਸ਼ਕਲ ਅਤੇ ਮਾਨਸਿਕ ਤੌਰ ‘ਤੇ ਚੁਣੌਤੀਪੂਰਨ ਰਹੀ, ਪਰ ਇਹ ਮੇਰੇ ਲਈ ਇੱਕ ਬਦਲਵਾਂ ਅਨੁਭਵ ਸਾਬਤ ਹੋਇਆ ਹੈ। ਇਸ ਟ੍ਰੇਨਿੰਗ ਨੇ ਮੇਰੇ ਅੰਦਰ ਅਨੁਸ਼ਾਸਨ, ਨੇਤ੍ਰਿਤਵ ਅਤੇ ਦ੍ਰਿੜਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ, ਜਿਸ ਨਾਲ ਮੇਰੇ ਵਿਅਕਤੀਗਤ ਅਤੇ ਪੇਸ਼ੇਵਰ ਵਿਕਾਸ ਨੂੰ ਨਵੀਂ ਦਿਸ਼ਾ ਮਿਲੀ ਹੈ। ਉਨ੍ਹਾਂ ਦੀ ਇਸ ਪ੍ਰਾਪਤੀ ਨਾਲ ਬਾਬਾ ਫਰੀਦ ਲਾਅ ਕਾਲਜ ਅਤੇ ਐਨ.ਸੀ.ਸੀ. ਭਾਈਚਾਰੇ ਵਿੱਚ ਖੁਸ਼ੀ ਅਤੇ ਮਾਣ ਦੀ ਲਹਿਰ ਦੌੜ ਗਈ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਪੰਕਜ ਕੁਮਾਰ ਗਰਗ ਨੇ ਸ਼੍ਰੀ ਮਨਿੰਦਰ ਸਿੰਘ ਨੂੰ ਵਧਾਈਆਂ ਦਿੱਤੀਆਂ।