ਪੰਜਾਬੀ ਵਿਭਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ

  • Home
  • India
  • Fatehgarh Sahib
  • ਪੰਜਾਬੀ ਵਿਭਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ

ਪੰਜਾਬੀ ਵਿਭਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ Contact information, map and directions, contact form, opening hours, services, ratings, photos, videos and announcements from ਪੰਜਾਬੀ ਵਿਭਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ, Community College, sggswu, Fatehgarh Sahib.

ਬਾਰਵੀਂ ਤੋਂ ਬਾਅਦ ਕਾਲਜ ਯੂਨੀਵਰਸਿਟੀ ਵਿੱਚ ਪਹਿਲਾ ਦਿਨ ਵਿਦਿਆਰਥੀਆਂ ਦੀ ਜ਼ਿੰਦਗੀ ਦਾ ਅਹਿਮ ਦਿਨ ਹੁੰਦਾ ਹੈ। ਇਹ ਉਹ ਮੋੜ ਹੁੰਦਾ ਹੈ ਜਿੱਥੇ ਬਹੁਤ...
01/08/2026

ਬਾਰਵੀਂ ਤੋਂ ਬਾਅਦ ਕਾਲਜ ਯੂਨੀਵਰਸਿਟੀ ਵਿੱਚ ਪਹਿਲਾ ਦਿਨ ਵਿਦਿਆਰਥੀਆਂ ਦੀ ਜ਼ਿੰਦਗੀ ਦਾ ਅਹਿਮ ਦਿਨ ਹੁੰਦਾ ਹੈ। ਇਹ ਉਹ ਮੋੜ ਹੁੰਦਾ ਹੈ ਜਿੱਥੇ ਬਹੁਤ ਕੁਝ ਖੁੱਲ੍ਹ ਜਾਂਦਾ ਹੈ, ਮਾਪਿਆਂ ਦਾ ਕੁੰਡਾ ਹੌਲਾ ਹੋ ਜਾਂਦਾ ਹੈ, ਉਹ ਆਪਣੀ ਮਰਜ਼ੀ ਕਰ ਸਕਦਾ ਹੈ। ਖਾਣ ਪੀਣ, ਕੱਪੜੇ ਪਾਉਣ ਹੋਰ ਪਤਾ ਨਹੀਂ ਕਿੰਨਾ ਕੁਝ ਆਪਣੀ ਮਰਜ਼ੀ ਦਾ ਹੋ ਜਾਂਦਾ ਹੈ। ਇਸ ਪੜਾਅ ਤੋਂ ਬੰਦੇ ਨੇ ਆਪ ਹੀ ਬਹੁਤ ਕੁਝ ਸੋਚ ਕੇ ਅੱਗੇ ਤੁਰਨਾ ਹੈ ਹੁੰਦਾ ਹੈ। ਬੇਸ਼ੱਕ ਹੁਣ ਬਹੁਤ ਮਾਪੇ ਇਸ ਪੜਾਅ ਤੇ ਆਪਣੇ ਬੱਚਿਆਂ ਦੇ ਨਾਲ ਖੜਨ ਲੱਗ ਗਏ ਹਨ ਪਰ ਫਿਰ ਵੀ ਮੈਦਾਨ ਵਿੱਚ ਬੰਦੇ ਨੇ ਆਪ ਹੀ ਜੂਝਣਾ ਹੁੰਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ 3 ਅਗਸਤ ਤੋਂ ਨਵੇਂ ਵਿਦਿਆਰਥੀਆਂ ਦੀ ਆਮਦ ਹੈ। ਉਹਨਾਂ ਲਈ ਇਹ ਇੱਕ ਹਫਤੇ ਦਾ ਖਾਸ ਸਮਾਗਮ ਉਲੀਕਿਆ ਗਿਆ ਹੈ। ਜਿਸ ਵਿੱਚ ਉਹਨਾਂ ਨੂੰ ਜ਼ਿੰਦਗੀ ਦੀਆਂ ਲੀਹਾਂ ਉੱਪਰ ਤੁਰਨ ਦੇ ਰਾਹ ਦੱਸੇ ਜਾਣਗੇ ਅਤੇ ਵਿਦਿਆ ਖੇਤਰ ਦੀਆਂ ਮਾਨਤਾਵਾਂ ਅਤੇ ਸਦਾਚਾਰ ਬਾਰੇ ਜਾਣੂ ਕਰਵਾਇਆ ਜਾਵੇਗਾ।

ਇਸ ਸਮਾਗਮ ਦੀ ਵਿਉਂਤਬੰਦੀ ਅਤੇ ਪ੍ਰਬੰਧ ਵਿਭਾਗ ਦੇ ਅਧਿਆਪਕ ਡਾ. ਹਰਪ੍ਰੀਤ ਕੌਰ ਅਤੇ ਉਹਨਾਂ ਨਾਲ ਇੰਚਾਰਜ ਸਾਹਿਬਾਨ ਵੱਲੋਂ ਕੀਤਾ ਜਾ ਰਿਹਾ ਹੈ। ਉਹਨਾਂ ਨੂੰ ਬਹੁਤ ਸ਼ੁਭ ਇੱਛਾਵਾਂ ਅਤੇ ਵਿਦਿਆਰਥੀਆਂ ਨੂੰ ਖੁਸ਼ਾਮਦੀਦ।
ਮੁਖੀ, ਪੰਜਾਬ ਵਿਭਾਗ

03/06/2026

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਦੇ ਪੰਜਾਬੀ ਵਿਭਾਗ ਵੱਲੋਂ “ਜੂਨ ਚੁਰਾਸੀ ਦੇ ਨੀਤੀਗਤ ਅਸਰ” ਵਿਸ਼ੇ ’ਤੇ ....

ਵਰਲਡ ਯੂਨੀਵਰਸਿਟੀ ਵਿਚ ਜੂਨ ਚੁਰਾਸੀ ਦੇ ਨੀਤੀਗਤ ਅਸਰਾਂ ਤੇ ਸੈਮੀਨਾਰਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਦੇ ਪੰਜਾਬੀ...
03/06/2026

ਵਰਲਡ ਯੂਨੀਵਰਸਿਟੀ ਵਿਚ ਜੂਨ ਚੁਰਾਸੀ ਦੇ ਨੀਤੀਗਤ ਅਸਰਾਂ ਤੇ ਸੈਮੀਨਾਰ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਦੇ ਪੰਜਾਬੀ ਵਿਭਾਗ ਵੱਲੋਂ “ਜੂਨ ਚੁਰਾਸੀ ਦੇ ਨੀਤੀਗਤ ਅਸਰ” ਵਿਸ਼ੇ ਉੱਤੇ ਸੈਮੀਨਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਵਾਈਸ-ਚਾਂਸਲਰ ਪ੍ਰੋ. ਪਰਿਤ ਪਾਲ ਸਿੰਘ ਨੇ ਕੀਤੀ, ਵਿਸ਼ੇਸ਼ ਮਹਿਮਾਨ ਵਜੋਂ ਡਾ. ਸੁਖਵਿੰਦਰ ਸਿੰਘ ਬਿਲਿੰਗ, ਡੀਨ ਅਕਾਦਮਿਕ ਮਾਮਲੇ ਹਾਜ਼ਰ ਹੋਏ। ਸੈਮੀਨਾਰ ਵਿੱਚ ਪਰਮਜੀਤ ਸਿੰਘ ਗਾਜੀ, ਸੰਪਾਦਕ, ਸਿੱਖ ਸਿਆਸਤ, ਡਾ. ਗੁਰਪ੍ਰੀਤ ਸਿੰਘ ਬਰਾੜ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਹਰਨੀਤ ਬਿਲਿੰਗ, ਮੁਖੀ, ਸਿੱਖਿਆ ਵਿਭਾਗ ਬੁਲਾਰੇ ਵਜੋਂ। ਇਹ ਸੈਮੀਨਾਰ ਮੂਲ ਰੂਪ ਵਿਚ ਜੂਨ 1984 ਦੇ ਘੱਲੂਘਾਰੇ ਨੂੰ ਨਵੇਂ ਨਜਰੀਏ ਤੋਂ ਵਿਆਖਿਆਤ ਕਰਨ ਦੇ ਉਦੇਸ਼ ਨਾਲ ਕੀਤਾ ਗਿਆ ਹੈ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਵਾਈਸ-ਚਾਂਸਲਰ ਨੇ ਕਿਹਾ ਕਿ ਤੀਜੇ ਘੱਲੂਘਾਰੇ ਬਾਰੇ ਸਰਕਾਰ ਵਲੋਂ ਸਮੇਂ-ਸਮੇਂ ਤੇ ਦਿੱਤੀ ਗਈ ਜਾਣਕਾਰੀ ਅਤੇ ਦਲੀਲਾਂ ਫਰਜੀ ਅਤੇ ਪੱਖਪਾਤੀ ਹੈ। ਉਨ੍ਹਾਂ ਆਖਿਆ ਕਿ ਸਰਕਾਰ ਦੇ ਵੱਖੋ-ਵੱਖ ਬੰਦਿਆਂ ਵਲੋਂ ਦਿੱਤੀ ਗਈ ਜਾਣਕਾਰੀ ਹੀ ਆਪਸ ਵਿਚ ਵਿਰੋਧੀ ਹੈ। ਉਨ੍ਹਾਂ ਜੂਨ 1984 ਦੇ ਇਤਿਹਾਸਕ, ਸਮਾਜਿਕ ਅਤੇ ਮਨੋਵਿਗਿਆਨਕ ਪ੍ਰਭਾਵਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਅਜਿਹੇ ਸੈਮੀਨਾਰ ਨਵੀਂ ਪੀੜ੍ਹੀ ਨੂੰ ਇਤਿਹਾਸ ਨਾਲ ਜੋੜਨ ਅਤੇ ਗੰਭੀਰ ਵਿਚਾਰ-ਚਰਚਾ ਲਈ ਮੰਚ ਪ੍ਰਦਾਨ ਕਰਦੇ ਹਨ। ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ ਨੇ ਆਖਿਆ ਕਿ ਜੂਨ 1984 ਬਾਰੇ ਯੂਨੀਵਰਸਿਟੀਆਂ ਵਿਚ ਸੰਵਾਦ ਤੁਰਨਾ ਬਹੁਤ ਅਹਿਮ ਹੈ। ਮਹਿਮਾਨਾਂ ਦਾ ਰਸਮੀ ਸਵਾਗਤ ਕਰਦਿਆਂ ਪੰਜਾਬੀ ਵਿਭਾਗ ਦੇ ਮੁਖੀ ਡਾ. ਸਿਕੰਦਰ ਸਿੰਘ ਨੇ ਜੂਨ 1984 ਦੇ ਸੱਭਿਆਚਾਰਕ, ਭਾਸ਼ਾਈ ਅਤੇ ਸਿੱਖਿਆ ਨੀਤੀ ਉੱਤੇ ਪਏ ਪ੍ਰਭਾਵਾਂ ਦੀ ਸੰਖੇਪ ਜਾਣਕਾਰੀ ਦਿੰਦਿਆਂ ਵਿਸ਼ੇ ਦੀ ਅਹਿਮੀਅਤ ਉਤੇ ਚਾਨਣਾ ਪਾਇਆ। ਸੈਮੀਨਾਰ ਦੌਰਾਨ ਜੂਨ 1984 ਤੋਂ ਬਾਅਦ ਪੰਜਾਬ ਦੀ ਰਾਜਨੀਤੀ, ਭਾਸ਼ਾ ਨੀਤੀ, ਸੰਚਾਰ ਪ੍ਰਣਾਲੀ ਅਤੇ ਸਿੱਖਿਆ ਪ੍ਰਬੰਧ ਵਿੱਚ ਆਈਆਂ ਤਬਦੀਲੀਆਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜੀ ਨੇ “ਜੂਨ ਚੁਰਾਸੀ: ਸੰਚਾਰ ਨੀਤੀ ਅਤੇ ਸਾਧਨਾਂ ਵਿਚ ਬਦਲਾਅ” ਵਿਸ਼ੇ ਉੱਤੇ ਬੋਲਦਿਆਂ ਕਿਹਾ ਕਿ ਜੰਗ ਸਿਰਫ਼ ਧਰਤੀ, ਜਲ ਅਤੇ ਆਕਾਸ਼ ਵਿੱਚ ਹੀ ਨਹੀਂ ਲੜੀ ਜਾਂਦੀ, ਸਗੋਂ ਮਨ ਅਤੇ ਦਿਮਾਗ ਉੱਤੇ ਵੀ ਲੜੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ 1984 ਦੌਰਾਨ ਸਰਕਾਰੀ ਸੰਚਾਰ ਸਾਧਨਾਂ ਰਾਹੀਂ ਘਟਨਾਵਾਂ ਨੂੰ ਇੱਕ ਵਿਸ਼ੇਸ਼ ਢੰਗ ਨਾਲ ਪੇਸ਼ ਕੀਤਾ ਗਿਆ। ਉਸ ਸਮੇਂ ਰੇਡੀਓ ਅਤੇ ਟੈਲੀਵਿਜ਼ਨ ਮੁੱਖ ਸੰਚਾਰ ਸਾਧਨ ਸਨ ਅਤੇ ਦਰਬਾਰ ਸਾਹਿਬ ਨਾਲ ਜੁੜੀਆਂ ਖ਼ਬਰਾਂ ਨੂੰ ਸਰਕਾਰੀ ਦ੍ਰਿਸ਼ਟੀਕੋਣ ਅਨੁਸਾਰ ਪ੍ਰਸਾਰਿਤ ਕੀਤਾ ਗਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬਾਅਦ ਦੇ ਸਮੇਂ ਵਿੱਚ ਕਿਤਾਬਾਂ, ਅਖ਼ਬਾਰਾਂ, ਰਸਾਲਿਆਂ, ਢਾਡੀ-ਕਵੀਸ਼ਰੀ ਅਤੇ ਹੁਣ ਸੋਸ਼ਲ ਮੀਡੀਆ ਰਾਹੀਂ ਇਸ ਇਤਿਹਾਸ ਨੂੰ ਯਾਦ ਰੱਖਣ ਅਤੇ ਸਮਝਣ ਦੀ ਕੋਸ਼ਿਸ਼ ਕੀਤੀ ਗਈ। ਡਾ. ਗੁਰਪ੍ਰੀਤ ਸਿੰਘ ਬਰਾੜ ਨੇ “ਜੂਨ 84 ਮਗਰੋਂ ਭਾਰਤੀ ਨੀਤੀ ਅਤੇ ਅਮਲ” ਵਿਸ਼ੇ ਉੱਤੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ 1984 ਨੂੰ ਸਮਝਣ ਲਈ 1966 ਦੇ ਪੰਜਾਬੀ ਸੂਬਾ ਅੰਦੋਲਨ ਅਤੇ ਉਸ ਤੋਂ ਬਾਅਦ ਦੇ ਰਾਜਨੀਤਿਕ ਪ੍ਰਸੰਗ ਨੂੰ ਸਮਝਣਾ ਜ਼ਰੂਰੀ ਹੈ। ਉਨ੍ਹਾਂ ਨੇ ਪੰਜਾਬੀ ਭਾਸ਼ਾ, ਗੁਰਮੁਖੀ ਲਿਪੀ ਅਤੇ ਪੰਜਾਬ ਦੀ ਸੱਭਿਆਚਾਰਕ ਪਛਾਣ ਨਾਲ ਜੁੜੇ ਮਸਲਿਆਂ ਉੱਤੇ ਵੀ ਚਰਚਾ ਕੀਤੀ। ਹਰਨੀਤ ਕੌਰ ਬਿਲਿੰਗ ਨੇ “ਜੂਨ 84 ਦੇ ਸਿੱਖਿਆ ਨੀਤੀ ਉੱਤੇ ਪਏ ਅਸਰ” ਵਿਸ਼ੇ ਉੱਤੇ ਆਪਣੇ ਵਿਚਾਰ ਪੇਸ਼ ਕਰਦਿਆਂ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਸਿੱਖਿਆ ਪ੍ਰਣਾਲੀ, ਪਾਠ ਪੁਸਤਕਾਂ ਅਤੇ ਭਾਸ਼ਾਈ ਮਾਹੌਲ ਉੱਤੇ ਕਿਹੜੇ ਪ੍ਰਭਾਵ ਪਏ ਅਤੇ ਸਕੂਲਾਂ ਵਿੱਚ ਸਿੱਖ ਇਤਿਹਾਸ ਅਤੇ ਪਛਾਣ ਨੂੰ ਕਿਵੇਂ ਦੇਖਿਆ ਜਾਣ ਲੱਗਾ। ਡਾ. ਹਰਨੀਤ ਨੇ ਕਿਹਾ ਕਿ 1984 ਦੇ ਘਟਨਾਕ੍ਰਮ ਬਾਰੇ ਸਿੱਖਿਆ ਖੇਤਰ ਚੁੱਪ ਰਿਹਾ ਹੈ ਅਤੇ ਇਹ ਚੁੱਪ ਕਰਵਾਇਆ ਗਿਆ ਹੈ। ਇਸ ਤੋਂ ਬਾਅਦ ਖੋਜਾਰਥੀਆਂ ਅਤੇ ਵਿਦਿਆਰਥੀਆਂ ਵੱਲੋਂ ਬੁਲਾਰਿਆਂ ਕੋਲੋਂ ਇਸ ਸੰਬੰਧੀ ਸਵਾਲ ਪੁੱਛੇ ਗਏ, ਜਿਨਾਂ ਦੇ ਬੁਲਾਰਿਆਂ ਵੱਲੋਂ ਵਿਸਥਾਰਪੂਰਵਕ ਅਤੇ ਸੰਤੁਸ਼ਟੀਜਨਕ ਜਵਾਬ ਦਿੱਤੇ ਗਏ। ਸੈਮੀਨਾਰ ਵਿਚ ਧਰਮ ਅਧਿਐਨ ਵਿਭਾਗ ਦੇ ਮੁਖੀ ਡਾ. ਹਰਦੇਵ ਸਿੰਘ ਨੇ ਆਪਣੇ ਵਿਚਾਰ ਰੱਖੇ ਅਤੇ ਸਿੱਖ ਦੀ ਪਰਿਭਾਸ਼ਾ ਸਪਸ਼ਟ ਕੀਤੀ। ਸੈਮੀਨਾਰ ਦੇ ਅੰਤ ਵਿੱਚ ਮੁਖੀ, ਪੰਜਾਬੀ ਵਿਭਾਗ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਨੇ ਯੂਨੀਵਰਸਿਟੀ ਦੇ ਸਮੂਹ ਅਧਿਆਪਕ ਸਹਿਬਾਨਾਂ, ਖੋਜਾਰਥੀਆਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਜਿਨਾਂ ਦੀ ਹਾਜਰੀ ਅਤੇ ਭਾਗੀਦਾਰੀ ਨੇ ਇਸ ਸੈਮੀਨਾਰ ਨੂੰ ਸਫਲ ਬਣਾਇਆ।

ਡਾ. ਹਰਨੀਤ ਬਿਲਿੰਗ, ਮੁਖੀ ਸਿੱਖਿਆ ਵਿਭਾਗ, ਸਿੱਖਿਆ ਖੇਤਰ ਦੇ ਮਾਹਰ ਹਨ। ਉਨ੍ਹਾਂ ਦੀ ਸਿੱਖਿਆ ਨੀਤੀ ਅਤੇ ਸਿੱਖਿਆ ਦੇ ਵਰਤਮਾਨ ਵਿੱਚ ਚੱਲ ਰਹੇ ਅਭਿ...
02/06/2026

ਡਾ. ਹਰਨੀਤ ਬਿਲਿੰਗ, ਮੁਖੀ ਸਿੱਖਿਆ ਵਿਭਾਗ, ਸਿੱਖਿਆ ਖੇਤਰ ਦੇ ਮਾਹਰ ਹਨ। ਉਨ੍ਹਾਂ ਦੀ ਸਿੱਖਿਆ ਨੀਤੀ ਅਤੇ ਸਿੱਖਿਆ ਦੇ ਵਰਤਮਾਨ ਵਿੱਚ ਚੱਲ ਰਹੇ ਅਭਿਆਸ-ਅਮਲ ਬਾਰੇ ਡੂੰਘੀ ਪਕੜ ਹੈ।

ਪੰਜਾਬੀ ਵਿਭਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ ਸਾਹਿਬ ਵਲੋਂ ਜੂਨ 1984 ਦੇ ਅਸਰਾਂ ਦੀ ਨਿਸ਼ਾਨਦੇਹੀ ਕਰਨ ਲਈ ਕਰਵਾਏ ਜਾ ਰਹੇ ਇਕ-ਰੋਜਾ ਸੈਮੀਨਾਰ ਵਿਚ ਉਹ ਸਿੱਖਿਆ ਨੀਤੀ ਅਤੇ ਇਸ ਦੇ ਅਮਲ ਬਾਰੇ ਗੱਲ ਕਰਨਗੇ। ਜੂਨ 1984 ਤੋਂ ਬਾਅਦ ਭਾਰਤੀ ਸੱਤਾ ਵੱਲੋਂ ਬਹੁਤ ਤਬਦੀਲੀਆਂ ਕੀਤੀਆਂ ਗਈਆਂ ਜਿਨਾਂ ਦੀ ਨਿਸ਼ਾਨਦੇਹੀ ਕਰਨੀ ਅਜੇ ਬਾਕੀ ਹੈ। ਸਿੱਖਿਆ ਖੇਤਰ ਵਿੱਚ ਅਜਿਹਾ ਕੀ ਵਾਪਰਿਆ ਪੰਜਾਬ ਲਈ ਸਮਝਣਾ ਜਰੂਰੀ ਹੈ।

ਇਸ ਸੈਮੀਨਾਰ ਵਿੱਚ ਉਹਨਾਂ ਦੀ ਗੱਲ ਸੁਣਨ ਅਤੇ ਉਹਨਾਂ ਨਾਲ ਸੰਵਾਦ ਰਚਾਉਣ ਲਈ ਆਪ ਸਭ ਨੂੰ ਇਸ ਸੈਮੀਨਾਰ ਵਿੱਚ 03 ਜੂਨ 2026 ਨੂੰ ਸ਼ਾਮਿਲ ਹੋਣ ਦਾ ਨਿੱਘਾ ਸੱਦਾ ਹੈ।

ਪੰਜਾਬੀ ਵਿਭਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ ਸਾਹਿਬ ਵਲੋਂ ਜੂਨ 1984 ਦੇ ਅਸਰਾਂ ਦੀ ਨਿਸ਼ਾਨਦੇਹੀ ਕਰਨ ਲਈ ਇਕ-ਰੋਜਾ ਸੈ...
02/06/2026

ਪੰਜਾਬੀ ਵਿਭਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ ਸਾਹਿਬ ਵਲੋਂ ਜੂਨ 1984 ਦੇ ਅਸਰਾਂ ਦੀ ਨਿਸ਼ਾਨਦੇਹੀ ਕਰਨ ਲਈ ਇਕ-ਰੋਜਾ ਸੈਮੀਨਾਰ ਉਲੀਕਿਆ ਗਿਆ ਹੈ। ਜਿਸ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਰਾਜਨੀਤੀ ਦੇ ਮਾਹਰ ਡਾ. ਗੁਰਪ੍ਰੀਤ ਸਿੰਘ ਬਰਾੜ, ਉਚੇਚੇ ਤੌਰ ਤੇ ਹਾਜ਼ਰ ਹੋ ਰਹੇ ਹਨ। ਉਹ "ਜੂਨ ਚੁਰਾਸੀ ਮਗਰੋਂ ਭਾਰਤੀ ਨੀਤੀ ਅਤੇ ਅਮਲ" ਵਿਸ਼ੇ ਬਾਰੇ ਗੱਲ ਕਰਨਗੇ। ਉਹਨਾਂ ਦਾ ਭਾਰਤੀ ਰਾਜ ਨੀਤੀ ਅਤੇ ਇਸ ਦੇ ਅਮਲ ਬਾਰੇ ਡੂੰਘਾ ਅਧਿਐਨ ਹੈ। ਇਸ ਖੇਤਰ ਵਿੱਚ ਉਹਨਾਂ ਨੇ ਪਹਿਲਾਂ ਵੀ ਬੜਾ ਸ਼ਲਾਘਾਯੋਗ ਕੰਮ ਕੀਤਾ ਹੈ।
ਇਸ ਸੈਮੀਨਾਰ ਵਿੱਚ ਉਹਨਾਂ ਦੀ ਗੱਲ ਸੁਣਨ ਅਤੇ ਉਹਨਾਂ ਨਾਲ ਸੰਵਾਦ ਰਚਾਉਣ ਲਈ ਆਪ ਸਭ ਨੂੰ ਇਸ ਸੈਮੀਨਾਰ ਵਿੱਚ 03 ਜੂਨ 2026 ਨੂੰ ਸ਼ਾਮਿਲ ਹੋਣ ਦਾ ਨਿੱਘਾ ਸੱਦਾ ਹੈ।

ਪੰਜਾਬੀ ਵਿਭਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ ਸਾਹਿਬ ਵਲੋਂ ਜੂਨ 1984 ਦੇ ਅਸਰਾਂ ਦੀ ਨਿਸ਼ਾਨਦੇਹੀ ਕਰਨ ਲਈ ਇਕ-ਰੋਜਾ ਸੈ...
02/06/2026

ਪੰਜਾਬੀ ਵਿਭਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ ਸਾਹਿਬ ਵਲੋਂ ਜੂਨ 1984 ਦੇ ਅਸਰਾਂ ਦੀ ਨਿਸ਼ਾਨਦੇਹੀ ਕਰਨ ਲਈ ਇਕ-ਰੋਜਾ ਸੈਮੀਨਾਰ ਉਲੀਕਿਆ ਗਿਆ ਹੈ। ਜਿਸ ਵਿੱਚ ਸਿੱਖ ਸਿਆਸਤ ਦੇ ਸੰਪਾਦਕ, ਸ. ਪਰਮਜੀਤ ਸਿੰਘ ਗਾਜੀ, ਉਚੇਚੇ ਤੌਰ ਤੇ ਹਾਜ਼ਰ ਹੋ ਰਹੇ ਹਨ। ਉਹ ਭਾਰਤੀ ਸੰਚਾਰ ਨੀਤੀ ਵਿਚ ਜੂਨ ਚੁਰਾਸੀ ਤੋਂ ਬਾਅਦ ਵਾਪਰੀਆਂ ਤਬਦੀਲੀਆਂ ਬਾਰੇ ਗੱਲ ਕਰਨਗੇ। ਉਹਨਾਂ ਦਾ ਭਾਰਤੀ ਸੰਚਾਰ ਨੀਤੀ ਅਤੇ ਇਸ ਦੇ ਨਿਤ-ਦਿਨ ਬਦਲ ਰਹੇ ਅਮਲ ਬਾਰੇ ਡੂੰਘਾ ਅਧਿਐਨ ਹੈ। ਇਸ ਖੇਤਰ ਵਿੱਚ ਉਹਨਾਂ ਨੇ ਪਹਿਲਾਂ ਵੀ ਬੜਾ ਸ਼ਲਾਘਾਯੋਗ ਕੰਮ ਕੀਤਾ ਹੈ।
ਇਸ ਸੈਮੀਨਾਰ ਵਿੱਚ ਉਹਨਾਂ ਦੀ ਗੱਲ ਸੁਣਨ ਅਤੇ ਉਹਨਾਂ ਨਾਲ ਸੰਵਾਦ ਰਚਾਉਣ ਲਈ ਆਪ ਸਭ ਨੂੰ ਇਸ ਸੈਮੀਨਾਰ ਵਿੱਚ 03 ਜੂਨ 2026 ਨੂੰ ਸ਼ਾਮਿਲ ਹੋਣ ਦਾ ਨਿੱਘਾ ਸੱਦਾ ਹੈ।

ਜੂਨ 1984 ਦਾ ਪਹਿਲਾ ਹਫਤਾ ਦੁਨੀਆ ਦੇ ਇਤਿਹਾਸ ਵਿੱਚ ਉਹ ਸਮਾਂ ਹੈ ਜਿਸ ਦੇ ਛੇ ਦਿਨ ਇਤਿਹਾਸ ਦੇ ਅੱਗੇ-ਪਿੱਛੇ ਲੰਬੇ ਸਮੇਂ ਤੱਕ ਫੈਲੇ ਹੋਏ ਹਨ। ਇਹ ...
01/06/2026

ਜੂਨ 1984 ਦਾ ਪਹਿਲਾ ਹਫਤਾ ਦੁਨੀਆ ਦੇ ਇਤਿਹਾਸ ਵਿੱਚ ਉਹ ਸਮਾਂ ਹੈ ਜਿਸ ਦੇ ਛੇ ਦਿਨ ਇਤਿਹਾਸ ਦੇ ਅੱਗੇ-ਪਿੱਛੇ ਲੰਬੇ ਸਮੇਂ ਤੱਕ ਫੈਲੇ ਹੋਏ ਹਨ। ਇਹ ਇੱਕ ਅਜਿਹੀ ਘਟਨਾ ਹੈ ਜਿਸ ਨੇ ਦੱਖਣੀ-ਏਸ਼ੀਆ ਦੀ ਰਾਜਨੀਤੀ ਅਤੇ ਸੱਭਿਆਚਾਰ ਉੱਪਰ ਗੰਭੀਰ ਅਸਰ ਪਾਇਆ ਹੈ। ਪੰਜਾਬੀ ਵਿਭਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ ਸਾਹਿਬ ਵਲੋਂ ਇਹਨਾਂ ਅਸਰਾਂ ਦੀ ਨਿਸ਼ਾਨਦੇਹੀ ਕਰਨ ਲਈ ਸੈਮੀਨਾਰ ਉਲੀਕਿਆ ਗਿਆ ਹੈ। ਜਿਸ ਵਿੱਚ ਪ੍ਰਸਿੱਧ ਰਾਜਨੀਤੀ ਸ਼ਾਸਤਰੀ ਪ੍ਰੋਫੈਸਰ ਸਤਨਾਮ ਸਿੰਘ ਦਿਓਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਉਚੇਚੇ ਤੌਰ ਤੇ ਹਾਜ਼ਰ ਹੋ ਰਹੇ ਹਨ। ਉਹ ਭਾਰਤੀ ਰਾਜਨੀਤੀ ਉੱਪਰ ਪਏ ਜੂਨ ਚੁਰਾਸੀ ਦੇ ਅਸਰਾਂ ਬਾਰੇ ਗੱਲ ਕਰਨਗੇ। ਆਪ ਸਭ ਨੂੰ ਇਸ ਸੈਮੀਨਾਰ ਵਿੱਚ 03 ਜੂਨ 2026 ਨੂੰ ਸ਼ਾਮਿਲ ਹੋਣ ਦਾ ਨਿੱਘਾ ਸੱਦਾ ਹੈ।

"ਪੰਜਾਬ ਵਿੱਚ ਸੱਭਿਆਚਾਰਕ ਬਦਲਾਅ: ਸੰਚਾਰ ਸੰਗੀਤ ਅਤੇ ਆਧੁਨਿਕਤਾ ਦੇ ਸਰੋਕਾਰ" ਵਿਸ਼ੇ ਉੱਪਰ ਹੋਏ ਸੈਮੀਨਾਰ ਦੀਆਂ ਝਲਕੀਆਂ।
17/04/2026

"ਪੰਜਾਬ ਵਿੱਚ ਸੱਭਿਆਚਾਰਕ ਬਦਲਾਅ: ਸੰਚਾਰ ਸੰਗੀਤ ਅਤੇ ਆਧੁਨਿਕਤਾ ਦੇ ਸਰੋਕਾਰ" ਵਿਸ਼ੇ ਉੱਪਰ ਹੋਏ ਸੈਮੀਨਾਰ ਦੀਆਂ ਝਲਕੀਆਂ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਦੇ ਰੈਡ ਰਿਬਨ ਕਲੱਬ ਅਤੇ ਪੰਜਾਬੀ ਵਿਭਾਗ ਵੱਲੋਂ ਡੀਨ ਵਿਦਿਆਰਥੀ ਭਲਾਈ ਦੀ ਅਗਵਾਈ...
21/03/2026

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਦੇ ਰੈਡ ਰਿਬਨ ਕਲੱਬ ਅਤੇ ਪੰਜਾਬੀ ਵਿਭਾਗ ਵੱਲੋਂ ਡੀਨ ਵਿਦਿਆਰਥੀ ਭਲਾਈ ਦੀ ਅਗਵਾਈ ਹੇਠ ਕੌਮਾਂਤਰੀ ਨਾਰੀ ਦਿਹਾੜੇ ਨੂੰ ਸਮਰਪਿਤ ਇੱਕ ਰੋਜ਼ਾ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਇਸ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਨਾਰੀ ਸਸ਼ਕਤੀਕਰਨ, ਲਿੰਗ ਸਮਾਨਤਾ ਅਤੇ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਪ੍ਰੋਗਰਾਮ ਦੀ ਯੋਜਨਾ ਰੈਡ ਰਿਬਨ ਕਲੱਬ ਦੀ ਨੋਡਲ ਅਫਸਰ ਡਾ. ਹਰਪ੍ਰੀਤ ਕੌਰ ਵੱਲੋਂ ਕੀਤੀ ਗਈ, ਜਿਨ੍ਹਾਂ ਨੇ ਇਸ ਸਮਾਗਮ ਨੂੰ ਸੁਚੱਜੇ ਢੰਗ ਨਾਲ ਉਲੀਕਿਆ। ਇਸ ਮੌਕੇ ਵਿਦਵਾਨ ਵਕਤਾ ਵਜੋਂ ਬੀਬੀ ਹਰਜਿੰਦਰ ਕੌਰ (ਮੈਂਬਰ ਟਰੱਸਟ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਅਤੇ ਮੈਂਬਰ ਕਾਰਜਕਾਰਨੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ “ਅਗਵਾਈ ਵਿਚ ਸਿੱਖ ਬੀਬੀਆਂ ਦੀ ਭੂਮਿਕਾ” ਵਿਸ਼ੇ 'ਤੇ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ ਨਾਰੀ ਅੱਜ ਹਰ ਖੇਤਰ ਵਿੱਚ ਆਪਣੇ ਹੁਨਰ ਅਤੇ ਸਮਰੱਥਾ ਨਾਲ ਨਵੇਂ ਮਿਆਰ ਸਥਾਪਤ ਕਰ ਰਹੀ ਹੈ ਅਤੇ ਸਿੱਖਿਆ ਤੇ ਆਤਮਵਿਸ਼ਵਾਸ ਦੇ ਜ਼ਰੀਏ ਜੀਵਨ ਦੀ ਹਰ ਮੰਜ਼ਿਲ ਨੂੰ ਹਾਸਲ ਕੀਤਾ ਜਾ ਸਕਦਾ ਹੈ। ਸਮਾਗਮ ਦੌਰਾਨ ਪ੍ਰੋਫੈਸਰ ਸੁਖਵਿੰਦਰ ਸਿੰਘ ਬਿਲਿੰਗ, ਡੀਨ ਅਕਾਦਮਿਕ ਮਾਮਲੇ ਵੱਲੋਂ ਸਵਾਗਤੀ ਸ਼ਬਦ ਪੇਸ਼ ਕੀਤੇ ਗਏ। ਉਨ੍ਹਾਂ ਨੇ ਕਿਹਾ ਕਿ ਅਜਿਹੇ ਕਾਰਜਕ੍ਰਮ ਵਿਦਿਆਰਥੀਆਂ ਵਿੱਚ ਸਮਾਜਿਕ ਜਾਗਰੂਕਤਾ ਅਤੇ ਨੈਤਿਕ ਮੁੱਲਾਂ ਨੂੰ ਮਜ਼ਬੂਤ ਕਰਦੇ ਹਨ। ਸਮਾਗਮ ਦੀ ਪ੍ਰਧਾਨਗੀ ਵਾਈਸ ਚਾਂਸਲਰ ਪ੍ਰੋਫੈਸਰ ਪਰਿਤਪਾਲ ਸਿੰਘ ਵੱਲੋਂ ਕੀਤੀ ਗਈ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਯੂਨੀਵਰਸਿਟੀ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਦੇ ਚਰਿਤਰ ਨਿਰਮਾਣ ਅਤੇ ਸਮਾਜਿਕ ਵਿਕਾਸ ਲਈ ਵੀ ਵਚਨਬੱਧ ਹੈ।
ਆਪਣੇ ਲੈਕਚਰ ਦੌਰਾਨ ਬੀਬੀ ਹਰਜਿੰਦਰ ਕੌਰ ਨੇ ਨਾਰੀ ਹੱਕਾਂ, ਸਿੱਖਿਆ ਦੀ ਮਹੱਤਤਾ, ਸਿਹਤ ਜਾਗਰੂਕਤਾ ਅਤੇ ਔਰਤਾਂ ਦੀ ਸੁਰੱਖਿਆ ਵਰਗੇ ਅਹਿਮ ਮਸਲਿਆਂ ‘ਤੇ ਵੀ ਚਰਚਾ ਕੀਤੀ। ਉਨ੍ਹਾਂ ਨੇ ਨੌਜਵਾਨ ਕੁੜੀਆਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਸਚੇਤ ਰਹਿਣ ਅਤੇ ਸਮਾਜ ਵਿੱਚ ਆਪਣੀ ਪਛਾਣ ਬਣਾਉਣ ਲਈ ਅੱਗੇ ਆਉਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਬੀਬੀ ਹਰਵਿੰਦਰ ਕੌਰ (ਰਿਟਾਇਰਡ ਡਿਪਟੀ ਕਮਿਸ਼ਨਰ, ਬੰਬੇ ਅਤੇ ਪ੍ਰਸਿੱਧ ਸ਼ੂਟਰ) ਅਤੇ ਸਿਮਰਤ ਕੌਰ (ਫਾਈਨ ਆਰਟਸ ਖੇਤਰ ਦੀ ਅਗੇਤਰੀ ਹਸਤੀ), ਜਿਨ੍ਹਾਂ ਦੀਆਂ 40 ਤੋਂ ਵੱਧ ਕਲਾ ਪ੍ਰਦਰਸ਼ਨੀਆਂ ਲੱਗ ਚੁੱਕੀਆਂ ਹਨ, ਨੇ ਵੀ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਦੀਆਂ ਉਪਲੱਬਧੀਆਂ ਨੂੰ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਦੱਸਿਆ ਗਿਆ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਵਕਤਾ ਨਾਲ ਸੰਬੰਧਿਤ ਪ੍ਰਸ਼ਨ ਪੁੱਛੇ ਅਤੇ ਨਾਰੀ ਸਸ਼ਕਤੀਕਰਨ ਨਾਲ ਜੁੜੇ ਵਿਸ਼ਿਆਂ ‘ਤੇ ਆਪਣੀ ਜਿਗਿਆਸਾ ਪ੍ਰਗਟ ਕੀਤੀ। ਇਸ ਨਾਲ ਸਮਾਗਮ ਹੋਰ ਵੀ ਜਾਣਕਾਰੀਪੂਰਨ ਬਣ ਗਿਆ। ਅੰਤ ਵਿੱਚ ਡੀਨ ਵਿਦਿਆਰਥੀ ਭਲਾਈ ਡਾ. ਸਿਕੰਦਰ ਸਿੰਘ ਵੱਲੋਂ ਧੰਨਵਾਦ ਪ੍ਰਗਟਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਜਾਗਰੂਕਤਾ ਸਮਾਗਮ ਭਵਿੱਖ ਵਿੱਚ ਵੀ ਕਰਵਾਏ ਜਾਂਦੇ ਰਹਿਣਗੇ। ਇਸ ਸਮਾਗਮ ਵਿੱਚ ਪੰਜਾਬੀ ਵਿਭਾਗ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਸਮੂਹ ਪ੍ਰੋਗਰਾਮ ਵਿਦਿਆਰਥੀਆਂ ਲਈ ਪ੍ਰੇਰਣਾਦਾਇਕ ਸਾਬਤ ਹੋਇਆ।

ਅੱਜ ਪੰਜਾਬੀ ਵਿਭਾਗ ਵੱਲੋਂ ਕੌਮਾਂਤਰੀ ਔਰਤ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਲੈਕਚਰ "ਅਗਵਾਈ ਵਿੱਚ ਸਿੱਖ ਬੀਬੀਆਂ ਦੀ ਭੂਮਿਕਾ" ਵਿਸ਼ੇ ਦੇ ਕਰਵਾਇਆ ਜ...
17/03/2026

ਅੱਜ ਪੰਜਾਬੀ ਵਿਭਾਗ ਵੱਲੋਂ ਕੌਮਾਂਤਰੀ ਔਰਤ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਲੈਕਚਰ "ਅਗਵਾਈ ਵਿੱਚ ਸਿੱਖ ਬੀਬੀਆਂ ਦੀ ਭੂਮਿਕਾ" ਵਿਸ਼ੇ ਦੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਬੀਬੀ ਹਰਜਿੰਦਰ ਕੌਰ, ਸਾਬਕਾ ਮੇਅਰ ਚੰਡੀਗੜ੍ਹ ਅਤੇ ਮੈਂਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਚੌਥੀ ਸ਼ਤਾਬਦੀ ਯਾਦਗਾਰੀ ਟਰੱਸਟ ਵਿਸ਼ੇਸ਼ ਬੁਲਾਰੇ ਵਜੋਂ ਸ਼ਾਮਿਲ ਹੋ ਰਹੇ ਹਨ। ਇਸ ਵਿਚਾਰ ਚਰਚਾ ਵਿੱਚ ਭਰਪੂਰ ਸੰਵਾਦ ਹੋਣ ਦੀ ਆਸ ਹੈ।
ਆਪ ਸਭ ਨੂੰ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ।

Address

Sggswu
Fatehgarh Sahib

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm

Telephone

+911763235244

Alerts

Be the first to know and let us send you an email when ਪੰਜਾਬੀ ਵਿਭਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ posts news and promotions. Your email address will not be used for any other purpose, and you can unsubscribe at any time.

Contact The University

Send a message to ਪੰਜਾਬੀ ਵਿਭਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ:

Shortcuts

Share