Alumni GTB Khalsa Polytechnic & Engg. College Chhapian-Wali

  • Home
  • India
  • Malout
  • Alumni GTB Khalsa Polytechnic & Engg. College Chhapian-Wali
Directions Contact the university

Alumni GTB Khalsa Polytechnic & Engg. College Chhapian-Wali GTB Kh. Polytechnic was founded in 1989 & Engg. College was founded in 1997 & both closed in 2020-21 And thanks for suggestions also.

ਦਿਨ ਤੀਆਂ ਵਰਗੇ #ਛਾਪਿਆਂ_ਵਾਲੀ_ਕਾਲਜ ਦੇ, ਹੁਣ ਯਾਦਾ ਬਣਕੇ ਰਹਿ ਚੱਲੇ ।
welcome all the students,staff members related to GTB Khalsa Institutes, Chhapian Wali, MALOUT to share their college time memories.
ਇਤਿਹਾਸ ਦੇ ਝਰੋਖੇ ਤੋਂ, ਦਾਸਤਾਨ ਛਾਪਿਆਂ ਵਾਲੀ ਕਾਲਜ ਦੀ..(Since 1989)...

A poem ( ਯਾਦਾ ਦਾ ਕਾਫ਼ਲਾ ) written by passed-out student of Chhapian Wali College, describes the passed golden days of Chhapian Wali college life in present time. Dedicated to all passed-out students, teachers and staff of Chhapian Wali College ( Diploma & Degree).

ਕਰ-ਕਰ ਯਾਦ ਕਹਾਣੀਆਂ ਕਾਲਜ ਦੀਆਂ, ਬਸ ਹੁਣ ਆਪਣਾ ਮਨ ਪਰਚਾ ਲਈਦਾ,
ਦੇਖ ਕੇ ਕੁਝ ਪੁਰਾਣੀਆਂ ਤਸਵੀਰਾਂ, ਅੰਦਰੋਂ-ਅੰਦਰੀ ਹੀ ਮੁਸਕਰਾ ਲਈਦਾ ।

ਕਾਲਜ ਟਾਈਮ ਚ’ ਕਰੀਆਂ ਪ੍ਰਧਾਨਗੀਆਂ ,
ਹੁਣ ਜਿੰਮੇਵਾਰੀਆਂ ਹੇਠ ਦੱਬ ਕੇ ਰਹਿ ਗਈਆਂ ਨੇ ।
ਕਈ ਯਾਰਾਂ ਦੀਆਂ ਢਾਣਿਆਂ ਦਾ ਕਾਲਜ ਚ’ ਹੁੰਦਾ ਸੀ ਜ਼ਿਕਰ ਬੜਾ,
ਹੁਣ ਗੁਜ਼ਰੇ ਪਾਣੀ ਵਾਂਗ,ਉਹ ਵੀ ਵਹਿ ਗਈਆਂ ਨੇ।
ਜਦ ਬਾਹਲਾ ਦਿਲ ਕਰਦਾ ਯਾਦਾਂ ਤਾਜ਼ੀਆਂ ਕਰਨ ਲਈ ,
ਤਾਂ ਕੁਝ ਪੁਰਾਣੇ ਮਿੱਤਰਾਂ ਨੂੰ ਫ਼ੋਨ ☎️ ਮਿਲਾ ਲਈਦਾ ।
ਕਰ-ਕਰ ਯਾਦ ਕਹਾਣੀਆਂ ਕਾਲਜ ਦੀਆਂ ... ... ... ... ... ... ... ,
ਦੇਖ ਕੇ ਕੁਝ ਪੁਰਾਣੀਆਂ ਤਸਵੀਰਾਂ ... ... ... ... ... ... ... ।

ਉਹੀ ਹੋਸਟਲ ਦਾ ਖੱਪ-ਖਾਨਾ,
ਜਦ ਖ਼ਿਆਲਾ ਦੇ ਵਿੱਚ ਆਉਦਾ ਏ ।
ਅੱਧੀ-ਅੱਧੀ ਰਾਤ ਤੱਕ ਢਾਬਿਆਂ ਤੇ ਲੱਗਦੀਆਂ ਮਹਿਫ਼ਲਾਂ ਦਾ ,
ਜ਼ਿਕਰ ਵੀ ਦਿਲ ਵਿੱਚ ਹੌਲ ਜਿਹੇ ਪਾਉਦਾ ਏ ।
ਛੱਡ ਮਨਾ ਇਹ ਤੇ ਸਾਡਾ ਗੁਜ਼ਰਿਆ ਕੱਲ ਸੀ,
ਕਹਿ ਕੇ ਹੁਣ ਆਪਣੇ-ਆਪ ਨੂੰ ਸਮਝਾ ਲਈਦਾ ।
ਕਰ-ਕਰ ਯਾਦ ਕਹਾਣੀਆਂ ਕਾਲਜ ਦੀਆਂ ... ... ... ... ... ... ... ,
ਦੇਖ ਕੇ ਕੁਝ ਪੁਰਾਣੀਆਂ ਤਸਵੀਰਾਂ ... ... ... ... ... ... ... ।

ਅੱਜ ਉਹ ਹੀ ਨੇ ਮਿੱਤਰ ਸਾਡੇ,
ਜ਼ਿਹਨਾਂ ਨਾਲ ਖਾਂਦੇ ਸੀ ਅਸੀ ਖਾਰ ਕਦੇ ।
ਕੁਝ ਉਹ ਵੀ ਸੀ, ਜੋ ਦੂਰ ਅੱਜ ਹੋ ਗਏ ਨੇ,
ਜ਼ਿਹਨਾਂ ਉੱਤੇ ਸੀ ਰੱਬ ਜਿੱਡਾ ਇਤਬਾਰ ਕਦੇ ।
ਕਾਲਜ ਚ’ ਗ੍ਰੁੱਪ ਬਣਾ-ਬਣਾ ਕਰੀਆ ਲੜਾਈਆਂ ਨੂੰ ,
ਆਪਣੀ ਨਾਂ-ਸਮਝੀ ਸਮਝ ਕੇ ਹੁਣ ਝੂਠਲਾ ਲਈਦਾ ।
ਕਰ-ਕਰ ਯਾਦ ਕਹਾਣੀਆਂ ਕਾਲਜ਼ ਦੀਆਂ ... ... ... ... ... ... ... ,
ਦੇਖ ਕੇ ਕੁਝ ਪੁਰਾਣੀਆਂ ਤਸਵੀਰਾਂ ... ... ... ... ... ... ... ।

ਗੱਲ ਕੁੜੀਆਂ ਦੀ ਕੀਤੇ ਬਿਨਾ ਵੀ,
ਛਾਪਿਆਂ-ਵਾਲੀ ਕਾਲਜ ਦੀ ਕਹਾਣੀ ਅਧੂਰੀ ਏ ।
ਉਹਨਾ ਵੱਲੋਂ ਕਾਲਜ ਚ’ ਲਾਈਆਂ ਰੌਣਕਾਂ ਦਾ,
ਜ਼ਿਕਰ ਹੋਣਾ ਵੀ ਬਹੁਤ ਜ਼ਰੂਰੀ ਏ ।
ਜਿਉਦੀਆਂ-ਵੱਸਦੀਆ ਰਹੋ ਸਾਰੀਆਂ ,
ਬਸ ਇਹਨਾ ਕਹਿ ਕੇ ਹੁਣ ਆਪਣਾ ਫਰਜ਼ ਨਿਭਾ ਲਈਦਾ ।
ਕਰ-ਕਰ ਯਾਦ ਕਹਾਣੀਆਂ ਕਾਲਜ ਦੀਆਂ... ... ... ... ... ... ... ,
ਦੇਖ ਕੇ ਕੁਝ ਪੁਰਾਣੀਆਂ ਤਸਵੀਰਾਂ ... ... ... ... ... ... ... ।

ਕਿੱਸੇ ਤਾਂ ਹੋਰ ਵੀ ਬਥੇਰੇ ਨੇ ਕਾਲਜ ਦੇ,
ਕਦੇ ਵਿਹਲੇ ਬੈਠ ਫਿਰ ਸੁਣਾਵਾਂਗਾ ।
ਜੁੜੂਗੀ ਜ਼ਰੂਰ ਕਦੇ ਮਹਿਫ਼ਲ ਪੁਰਾਣੇ ਮਿੱਤਰਾਂ ਦੀ,
ਕਦੀ ਤੇ ਮੁੜ ਗਲਾਸੀ ਨਾਲ ਗਲਾਸੀ ਖੜਕਾਵਾਂਗਾ ।
ਇਸੇ ਉਮੀਦ ਤੇ ਲਿਖਦੇ-ਲਿਖਦੇ, ਹੁਣ ਕਲਮ ਨੂੰ ਅੱਗੇ ਵਧਾ ਲਈਦਾ,
ਕਰ-ਕਰ ਯਾਦ ਕਹਾਣੀਆਂ ਛਾਪਿਆਂ ਵਾਲੀ ਕਾਲਜ ਦੀਆਂ, ਹੁਣ ਆਪਣਾ ਮਨ ਪਰਚਾ ਲਈਦਾ,
ਦੇਖ ਕੇ ਕੁਝ ਪੁਰਾਣੀਆਂ ਤਸਵੀਰਾਂ, ਅੰਦਰੋਂ-ਅੰਦਰੀ ਹੀ ਮੁਸਕਰਾ ਲਈਦਾ ।

ਕਰ-ਕਰ ਯਾਦ ਕਹਾਣੀਆਂ ਕਾਲਜ ਦੀਆਂ, ਬਸ ਹੁਣ ਆਪਣਾ ਮਨ ਪਰਚਾ ਲਈਦਾ,
ਦੇਖ ਕੇ ਕੁਝ ਪੁਰਾਣੀਆਂ ਤਸਵੀਰਾਂ, ਅੰਦਰੋਂ-ਅੰਦਰੀ ਹੀ ਮੁਸਕਰਾ ਲਈਦਾ ।

ਧੰਨਵਾਦ ਜੀ।

If you have any precious moments to share of your Chhapian Wali college life, please send us through message or email: [email protected] with full description.

ਇਤਿਹਾਸ ਦੇ ਝਰੋਖੇ ਤੋਂ, ਦਾਸਤਾਨ ਛਾਪਿਆਂ ਵਾਲੀ ਕਾਲਜ ਦੀ..(Since 1989)...      #ਛਾਪਿਆ_ਵਾਲੀ_ਕਾਲਜ  #ਮਲੋਟ ਯਾਦਾ ਦਾ ਕਾਫ਼ਲਾ :✍🏻        ...
13/09/2026

ਇਤਿਹਾਸ ਦੇ ਝਰੋਖੇ ਤੋਂ, ਦਾਸਤਾਨ ਛਾਪਿਆਂ ਵਾਲੀ ਕਾਲਜ ਦੀ..(Since 1989)...



#ਛਾਪਿਆ_ਵਾਲੀ_ਕਾਲਜ
#ਮਲੋਟ

ਯਾਦਾ ਦਾ ਕਾਫ਼ਲਾ :✍🏻
ਦਿਨ ਮਹੀਨਿਆਂ ਚ, ਮਹੀਨੇ ਸਾਲਾਂ ਚ ਅਤੇ ਸਾਲ ਦਹਾਕਿਆਂ ਚ ਬਾਦਲ ਗਏ। ਪਰ ਛਾਪਿਆਂ ਵਾਲੀ ਕਾਲਜ ਦੇ ਸੁਨਹਿਰੀ ਦੌਰ ਦੀਆ ਯਾਦਾ ਅੱਜ ਵੀ ਤਰੋ ਤਾਜੀਆਂ ਹਨ ।। 👇👇

ਕਾਲਜ ਦੇ ਵਿਦਿਆਰਥੀ ਵੱਲੋਂ, ਲੱਗਭਗ 26+ਸਾਲ ਪਹਿਲਾ, "ਡਿਪਲੋਮਾ ਕਾਲਜ " ਦੀਆਂ ਭੇਜੀਆਂ ਕੁਝ ਯਾਦਗਾਰੀ ਤਸਵੀਰਾਂ।

ਧੰਨਵਾਦ 🙏

ਇਤਿਹਾਸ ਦੇ ਝਰੋਖੇ ਤੋਂ, ਦਾਸਤਾਨ ਛਾਪਿਆਂ ਵਾਲੀ ਕਾਲਜ ਦੀ..(Since 1989)...      #ਛਾਪਿਆ_ਵਾਲੀ  #ਮਲੋਟ ਯਾਦਾ ਦਾ ਕਾਫ਼ਲਾ :✍🏻             ...
23/08/2026

ਇਤਿਹਾਸ ਦੇ ਝਰੋਖੇ ਤੋਂ, ਦਾਸਤਾਨ ਛਾਪਿਆਂ ਵਾਲੀ ਕਾਲਜ ਦੀ..(Since 1989)...



#ਛਾਪਿਆ_ਵਾਲੀ
#ਮਲੋਟ

ਯਾਦਾ ਦਾ ਕਾਫ਼ਲਾ :✍🏻
ਛਾਪਿਆਂ ਵਾਲੀ ਕਾਲਜ ਦੇ ਸੁਨਹਿਰੀ ਦੌਰ ਨੂੰ ਬਿਆਨ ਕਰਦੀਆਂ ਯਾਦਾ ।। 👇👇

ਲੱਗਭਗ 12 ਸਾਲ ਪਹਿਲਾ ਦੀ, "ਅਲਵਿਦਾ 2014 ਡਿਗਰੀ ਕਾਲਜ ਪ੍ਰੋਗਰਾਮ " ਦੀ ਯਾਦਗਾਰੀ ਤਸਵੀਰ।

ਧੰਨਵਾਦ 🙏

ਇਤਿਹਾਸ ਦੇ ਝਰੋਖੇ ਤੋਂ, ਦਾਸਤਾਨ  #ਛਾਪਿਆ_ਵਾਲੀ ਕਾਲਜ ਦੀ..(Since 1989)...ਕੁਝ ਯਾਦਾਂ ਇਤਿਹਾਸ ਬਣਾਉਦੀਆਂ ਨੇ,,,ਤੇ ਕੁਝ ਖ਼ੁਦ ਇਤਿਹਾਸ ਬਣ ਜਾ...
26/07/2026

ਇਤਿਹਾਸ ਦੇ ਝਰੋਖੇ ਤੋਂ, ਦਾਸਤਾਨ #ਛਾਪਿਆ_ਵਾਲੀ ਕਾਲਜ ਦੀ..(Since 1989)...

ਕੁਝ ਯਾਦਾਂ ਇਤਿਹਾਸ ਬਣਾਉਦੀਆਂ ਨੇ,,,
ਤੇ ਕੁਝ ਖ਼ੁਦ ਇਤਿਹਾਸ ਬਣ ਜਾਂਦੀਆਂ ਨੇ...




#ਉਹੀ_ਪੁਰਾਣੇ_ਛਾਪਿਆਂ_ਵਾਲੀ_ਵਾਲੇ_ਯਾਰ_ਬੇਲੀ

(ਕਹਾਣੀਆਂ ਛਾਪਿਆਂ ਵਾਲੀ ਕਾਲਜ ਚ’ ਆਪੋ ਆਪਣੀਆਂ, ਕੁਝ ਮਸ਼ਹੂਰ ਹੋਈਆਂ , ਕੁਝ ਬਦਨਾਮ ਹੋਈਆਂ, ਕੁਝ ਹਮੇਸਾਂ ਲਈ ਅਮਰ ਹੋਈਆਂ ਤੇ ਕੁਝ ਸਮੇਂ ਦੇ ਚੱਕਰ ਨਾਲ ਅਲੋਪ ਹੋਈਆਂ...)

#ਛਾਪਿਆਂ_ਵਾਲੀ ਡਿਗਰੀ ਕਾਲਜ ਦੀ ਇੱਕ ਪੁਰਾਣੀ ਯਾਦਗਾਰੀ ਤਸਵੀਰ । ।

ਧੰਨਵਾਦ ।।🙏🏻

10/05/2026





ਇਸ ਗੱਲ ਚ’ ਕੋਈ ਸ਼ੱਕ ਨਹੀਂ, ਕਿ #ਛਾਪਿਆਂ_ਵਾਲੀ ਪਿੰਡ ਦੀ ਪਹਿਚਾਣ ਹੀ ਪਿੰਡ ਚ’ ਬਣੇ ਕਾਲਜ ਕਰਕੇ ਹੈ ਅਤੇ ਪਿੰਡ ਚ’ ਬਣੀ ਨਵੀਂ ਪੰਚਾਇਤ ਨੇ ਇਹਨਾਂ ਦੋਵੇਂ ਕਾਲਜਾ ਨੂੰ ਦੁਬਾਰਾ ਚਲਾਉਣ ਦਾ ਵਾਅਦਾ ਕੀਤਾ ਸੀ ।
#ਛਾਪਿਆਂ_ਵਾਲੀ ਪਿੰਡ ਦੇ ਸਰਪੰਚ ਸਾਹਿਬ ਨੇ ਵਾਅਦਾ ਕੀਤਾ ਸੀ ਕਿ ਸੰਨ 2020-21 ਤੋਂ ਬੰਦ ਪਏ ਦੋਵੇਂ ਕਾਲਜਾ ਚ’ ਦੁਬਾਰਾ ਰੌਣਕਾ ਪਰਤਨਗੀਆਂ ਅਤੇ ਪਿੰਡ ਦੇ ਲੋਕਾਂ ਲਈ ਰੋਜ਼ਗਾਰ ਦੇ ਮੌਕੇ ਦੁਬਾਰਾ ਪੈਦਾ ਹੋਣਗੇ ।
ਪਰ ਅਜੇ ਤੱਕ ਕੋਈ ਵੀ ਸਾਰਥਿਕ ਹੱਲ ਨਹੀਂ ਨਿਕਲਿਆ ।

ਧੰਨਵਾਦ ।

ਇਤਿਹਾਸ ਦੇ ਝਰੋਖੇ ਤੋਂ, ਦਾਸਤਾਨ  #ਛਾਪਿਆ_ਵਾਲੀ ਕਾਲਜ ਦੀ..(Since 1989)...ਕੁਝ ਯਾਦਾਂ ਇਤਿਹਾਸ ਬਣਾਉਦੀਆਂ ਨੇ,,,ਤੇ ਕੁਝ ਖ਼ੁਦ ਇਤਿਹਾਸ ਬਣ ਜਾ...
11/04/2026

ਇਤਿਹਾਸ ਦੇ ਝਰੋਖੇ ਤੋਂ, ਦਾਸਤਾਨ #ਛਾਪਿਆ_ਵਾਲੀ ਕਾਲਜ ਦੀ..(Since 1989)...

ਕੁਝ ਯਾਦਾਂ ਇਤਿਹਾਸ ਬਣਾਉਦੀਆਂ ਨੇ,,,
ਤੇ ਕੁਝ ਖ਼ੁਦ ਇਤਿਹਾਸ ਬਣ ਜਾਂਦੀਆਂ ਨੇ...




#ਉਹੀ_ਪੁਰਾਣੇ_ਛਾਪਿਆਂ_ਵਾਲੀ_ਵਾਲੇ_ਯਾਰ_ਬੇਲੀ

(ਕਹਾਣੀਆਂ ਛਾਪਿਆਂ ਵਾਲੀ ਕਾਲਜ ਚ’ ਆਪੋ ਆਪਣੀਆਂ, ਕੁਝ ਮਸ਼ਹੂਰ ਹੋਈਆਂ , ਕੁਝ ਬਦਨਾਮ ਹੋਈਆਂ, ਕੁਝ ਹਮੇਸਾਂ ਲਈ ਅਮਰ ਹੋਈਆਂ ਤੇ ਕੁਝ ਸਮੇਂ ਦੇ ਚੱਕਰ ਨਾਲ ਅਲੋਪ ਹੋਈਆਂ...)

ਛਾਪਿਆ ਵਾਲੀ ਡਿਪਲੋਮਾ ਕਾਲਜ ਦੇ 90 (ਸੰਨ 1998-99) ਦੇ ਦਹਾਕੇ ਦੀ ਇੱਕ ਪੁਰਾਣੀ ਯਾਦਗਾਰੀ ਤਸਵੀਰ । ।

ਧੰਨਵਾਦ ।।🙏🏻

“ਦਿਨ ਤੀਆਂ ਵਰਗੇ  #ਛਾਪਿਆਂ_ਵਾਲੀ ਕਾਲਜ ਦੇ,ਹੁਣ ਯਾਦਾ ਬਣ ਕੇ ਰਹਿ ਚੱਲੇ ।।”                             #ਛਾਪਿਆਂ_ਵਾਲੀ ਡਿਪਲੋਮਾ ਅਤੇ ਡਿ...
08/03/2026

“ਦਿਨ ਤੀਆਂ ਵਰਗੇ #ਛਾਪਿਆਂ_ਵਾਲੀ ਕਾਲਜ ਦੇ,
ਹੁਣ ਯਾਦਾ ਬਣ ਕੇ ਰਹਿ ਚੱਲੇ ।।”





#ਛਾਪਿਆਂ_ਵਾਲੀ ਡਿਪਲੋਮਾ ਅਤੇ ਡਿਗਰੀ ਕਾਲਜ ਦੇ ਵਿੱਚ ਵਿਦਿਆਰਥੀਆਂ ਦਾ ਦਾਖਲਾ (ਸੰਨ 2020-21) ਨਾ-ਮਾਤਰ ਹੋਣਾ, ਕਰੋਨਾ ਦਾ ਪ੍ਰਭਾਵ , ਕਾਲਜ ਦੀ ਪ੍ਰਬੰਧਕੀ ਕਮੇਟੀ ਅਤੇ ਪਿੰਡ ਦੀ ਪੰਚਾਇਤ ਵਿਚਕਾਰ ਆਪਸੀ ਤਣਾਵ ਅਤੇ ਕਾਲਜ ਦੇ ਮਾਮਲਿਆਂ ਚ’ ਰਾਜਨੀਤਿਕ ਲੋਕਾਂ ਦਾ ਦਖਲ ਹੀ ਕਾਲਜ ਦੇ ਪਤਨ ਦਾ ਕਾਰਨ ਬਣਿਆ।
ਅੱਜ 5-6 ਸਾਲ ਬਾਅਦ ਵੀ ਦੋਵੇਂ ਕਾਲਜ ਬੰਦ ਪਏ ਹਨ ਅਤੇ ਇਮਾਰਤਾਂ ਖੰਡਰ ਬਣ ਰਹੀਆਂ ਹਨ। 2-3 ਸਾਲ ਪਹਿਲਾ, ਪਿੰਡ ਦੀ ਪੰਚਾਇਤ ਵੱਲੋ ਕਾਲਜ ਨੂੰ ਦੁਬਾਰਾ ਚਲਾਉਣ ਵਾਲੇ ਦਿੱਤੇ ਬਿਆਨ ਤੋਂ ਇਲਾਵਾ ,ਹੋਰ ਕੁਝ ਵੀ ਸਾਰਥਿਕ ਨਹੀਂ ਵਾਪਰਿਆ ,ਜਿਸ ਤੋਂ ਕਾਲਜ ਦੇ ਦੁਬਾਰਾ ਸ਼ੁਰੂ ਹੋਣ ਦੀ ਉਮੀਦ ਕੀਤੀ ਜਾ ਸਕਦੀ।

ਤਸਵੀਰ: ਸੰਨ 2019-20 ਦੇ ਦਾਖਲੇ ਲਈ, ਕਾਲਜ ਦੇ ਮੇਨ ਗੇਟ ਕੋਲ ਲਗਾਇਆ ਇਸ਼ਤਿਹਾਰ ।

“ਦਿਨ ਤੀਆਂ ਵਰਗੇ  #ਛਾਪਿਆਂ_ਵਾਲੀ ਕਾਲਜ ਦੇ,ਹੁਣ ਯਾਦਾ ਬਣ ਕੇ ਰਹਿ ਚੱਲੇ ।।”    #ਛਾਪਿਆਂ_ਵਾਲੀ ਡਿਪਲੋਮਾ ਕਾਲਜ ਦੇ ਚੜਦੀ-ਕਲਾ ਵਾਲੇ ਦਿਨਾ (Ann...
08/02/2026

“ਦਿਨ ਤੀਆਂ ਵਰਗੇ #ਛਾਪਿਆਂ_ਵਾਲੀ ਕਾਲਜ ਦੇ,
ਹੁਣ ਯਾਦਾ ਬਣ ਕੇ ਰਹਿ ਚੱਲੇ ।।”





#ਛਾਪਿਆਂ_ਵਾਲੀ ਡਿਪਲੋਮਾ ਕਾਲਜ ਦੇ ਚੜਦੀ-ਕਲਾ ਵਾਲੇ ਦਿਨਾ (Annual function GTB Khalsa Polytechnic College) ਦੀ, 90 ਦੇ ਦਹਾਕੇ ਇੱਕ ਸੁਨਹਿਰੀ ਯਾਦ ।।

Sad News:            “ਯਾਰ ਗੁਆਚੇ ਨਹੀਂ ਲੱਭਣੇ, ਮਿੱਟੀ ਨਾ ਫਰੋਲ ਜੋਗੀਆਂ ।।”            ਛਾਪਿਆਂ ਵਾਲੀ ਕਾਲਜ ਨਾਲ ਸੰਬੰਧਤ ਵੀਰਾਂ-ਭੈਣਾਂ ...
03/01/2026

Sad News:

“ਯਾਰ ਗੁਆਚੇ ਨਹੀਂ ਲੱਭਣੇ, ਮਿੱਟੀ ਨਾ ਫਰੋਲ ਜੋਗੀਆਂ ।।”

ਛਾਪਿਆਂ ਵਾਲੀ ਕਾਲਜ ਨਾਲ ਸੰਬੰਧਤ ਵੀਰਾਂ-ਭੈਣਾਂ ਲਈ ਦੁਖਦਾਈ ਖ਼ਬਰ ਹੈ, #ਛਾਪਿਆ_ਵਾਲੀ ਕਾਲਜ ਦੇ 1995, ਬੈਂਚ ਦਾ ਵਿਦਿਆਰਥੀ ਪਰਮਿੰਦਰਪ੍ਵੀਤ ਸਿੰਘ (ਉਰਫ ਪੰਮੀ) ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦਾ ਹੋਇਆ, ਸਾਨੂੰ ਸਦੀਵੀ ਵਿਛੋੜਾ ਦੇ ਗਿਆ ਹੈ । ਲੁਧਿਆਣੇ ਜਿਲੇ ਨਾਲ ਸੰਬੰਧਿਤ, ਪਰਮਿੰਦਰਪ੍ਵੀਤ ਸਿੰਘ,ਛਾਪਿਆਂ ਵਾਲੀ ਪੌਲੀਟੈਕਨਿਕ ਕਾਲਜ ਦਾ ਵਿਦਿਆਰਥੀ ਰਹਿ ਚੁੱਕਿਆ ਹੈ। ਪਰਮਾਤਮਾ ,ਪਰਿਵਾਰ ਅਤੇ ਦੋਸਤਾਂ ਨੂੰ ਭਾਣਾ ਮੰਨਣ ਦਾ ਬਲ ਬਕਸ਼ੇ ਅਤੇ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਜ ਬਖ਼ਸ਼ੇ ।

RIP: Parminderpreet Singh ( Pammi ),( Former student of GTB Kh Polytechnic , ChhapianWali...) (1995 Batch).

13 ਪੋਹ (1741 ਬਿਕਰਮੀ )27  ਦਸੰਬਰ (1704 AD)ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ। 🙏ਧਰਮ ...
27/12/2025

13 ਪੋਹ (1741 ਬਿਕਰਮੀ )
27 ਦਸੰਬਰ (1704 AD)
ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ। 🙏
ਧਰਮ ਅਤੇ ਸੱਚ ਦੀ ਰਾਖੀ ਲਈ ਦਿੱਤੀ ਗਈ ਇਹ ਮਹਾਨ ਕੁਰਬਾਨੀ ਸਾਨੂੰ ਹਮੇਸ਼ਾ ਬੁਰਾਈ ਵਿਰੁੱਧ ਡਟਣ ਅਤੇ ਨੇਕੀ ਦੇ ਰਾਹ ‘ਤੇ ਚੱਲਣ ਦੀ ਪ੍ਰੇਰਨਾ ਦਿੰਦੀ ਰਹੇਗੀ।






             Alumni ਗੁਰੂ ਤੇਗ ਬਹਾਦਰ ਖਾਲਸਾ Polytechnic & Engg. College ਛਾਪਿਆਂ ਵਾਲੀ, ਮਲੋਟ  ਵੱਲੋਂ  ਦੇਸ਼-ਵਿਦੇਸ਼ ਵਿੱਚ ਵਸਦੇ,(  #ਛ...
21/10/2025




Alumni ਗੁਰੂ ਤੇਗ ਬਹਾਦਰ ਖਾਲਸਾ Polytechnic & Engg. College ਛਾਪਿਆਂ ਵਾਲੀ, ਮਲੋਟ ਵੱਲੋਂ ਦੇਸ਼-ਵਿਦੇਸ਼ ਵਿੱਚ ਵਸਦੇ,( #ਛਾਪਿਆਂ_ਵਾਲੀ ਕਾਲਜ ਨਾਲ ਸੰਬੰਧਿਤ ਸਾਰੇ ਵਿਦਿਆਰਥੀਆਂ, ਸਟਾਫ ਮੈਂਬਰ ਅਤੇ ਅਧਿਆਪਕ ਸਾਹਿਬਾਨ ) ਨੂੰ "ਬੰਦੀ ਛੋੜ ਦਿਵਸ ਅਤੇ ਦਿਵਾਲੀ" ਦੀਆਂ ਲੱਖ-ਲੱਖ ਵਧਾਈਆਂ ਜੀ...
"HaPPy Bandi Chod Diwas & Diwali 🪔 ” to everyone related to ChhapianWali College…

ਸਾਲਾਨਾ ਗੁਰਮਤਿ ਸਮਾਗਮ, ਛਾਪਿਆਂ ਵਾਲੀ ਕਾਲਜ, ਦੀ ਇੱਕ ਯਾਦਗਾਰੀ ਤਸਵੀਰ । 👏🏻

Address

Chhapian-Wali
Malout
152107

Website

Alerts

Be the first to know and let us send you an email when Alumni GTB Khalsa Polytechnic & Engg. College Chhapian-Wali posts news and promotions. Your email address will not be used for any other purpose, and you can unsubscribe at any time.

Contact The University

Send a message to Alumni GTB Khalsa Polytechnic & Engg. College Chhapian-Wali:

Shortcuts

Share