23/04/2026
ਸੁਕ੍ਰਿਤੀ ਭਾਰਦਵਾਜ ਨੇ ਵਧਾਇਆ ਸ਼ਿਵਾਲਿਕ ਕਾਲਜ ਆਫ ਫਾਰਮੇਸੀ ਨੰਗਲ ਦਾ ਮਾਣ
ਸ਼ਿਵਾਲਿਕ ਕਾਲਜ ਆਫ ਫਾਰਮੇਸੀ ਨੰਗਲ ਤੋਂ 2025 ਦੀ ਪਾਸ ਹੋਈ ਬੀ ਫਾਰਮੇਸੀ ਦੀ ਵਿਦਿਆਰਥਣ ਨੇ OPRA ਟੈਸਟ ਪਾਸ ਕਰਕੇ ਆਪਣੇ ਕਾਲਜ ਅਤੇ ਮਾਂ ਬਾਪ ਦਾ ਨਾਂ ਰੌਸ਼ਨ ਕੀਤਾ
ਕਾਲਜ ਦੇ ਪ੍ਰਿੰਸੀਪਲ ਡਾਕਟਰ ਜਗਦੀਪ ਸਿੰਘ ਦੁਆ ਅਤੇ ਸਮੂਹ ਸਟਾਫ਼ ਨੇ ਸੁਕ੍ਰਿਤੀ ਭਾਰਦਵਾਜ ਅਤੇ ਉਸ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ ਅਤੇ ਕਾਲਜ ਬੁਲਾ ਕੇ ਸਨਮਾਨਿਤ ਵੀ ਕੀਤਾ
ਕਾਲਜ ਦੇ ਪ੍ਰਿੰਸੀਪਲ ਡਾਕਟਰ ਜਗਦੀਪ ਸਿੰਘ ਦੁਆ ਨੇ ਦਸਿਆ ਕਿ ਸੁਕ੍ਰਿਤੀ ਭਾਰਦਵਾਜ ਬਹੁਤ ਹੀ ਹੋਣਹਾਰ ਅਤੇ ਮਿਹਨਤੀ ਵਿਦਿਆਰਥੀ ਸੀ । ਓਹਨਾ ਇਹ ਵੀ ਕਿਹਾ ਕਿ ਕਾਲਜ ਦੇ ਬਾਕੀ ਬੱਚਿਆਂ ਨੂੰ ਵੀ ਮੇਹਨਤ ਕਰਕੇ ਕਾਲਜ ਅਤੇ ਆਪਣੇ ਮਾ ਬਾਪ ਦਾ ਨਾਂ ਰੌਸ਼ਨ ਕਰਨਾ ਚਾਹੀਦਾ ਹੈ । ਕਾਲਜ ਦੇ ਪ੍ਰੋਫੈਸਰ ਜੋਤੀ ਪ੍ਰਕਾਸ਼ ਅਤੇ ਪ੍ਰੋਫੈਸਰ ਮੁਹੰਮਦ ਸ਼ਹਿਨਾਜ਼ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਹ ਟੈਸਟ ਕਾਫ਼ੀ ਮੁਸ਼ਕਿਲ ਹੁੰਦਾ ਹੈ ਅਤੇ ਇਸ ਟੈਸਟ ਨਾਲ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਵਿਦੇਸ਼ੀ ਤੌਰ ਤੇ ਫਾਰਮਾਸਿਸਟ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਦੁਆਰਾ ਨਿਰਧਾਰਿਤ ਮਿਆਰਾਂ ਤੇ ਖਰੇ ਉਤਰਦੇ ਹਨ ਤਾਂ ਜੋ ਉਹ ਇਹਨਾਂ ਦੇਸ਼ਾਂ ਦੇ ਸਿਹਤ ਪ੍ਰਣਾਲੀ ਵਿੱਚ ਪ੍ਰੈਕਟਿਸ ਕਰਨ ਲਈ ਉਹ ਫਾਰਮਾਸਿਸਟ ਤਿਆਰ ਹੋਣ। ਇਸ ਮੌਕੇ ਸੁਕ੍ਰਿਤੀ ਦੇ ਪਿਤਾ ਸੰਜੀਵ ਭਾਰਦਵਾਜ, ਮਾਤਾ ਅੰਜਨਾ ਕੁਮਾਰੀ, ਭੂਆ ਪੂਨਮ ਸ਼ਰਮਾ ਵੀ ਮੌਜੂਦ ਸਨ । ਇਸ ਮੌਕੇ ਪ੍ਰੋਫੈਸਰ ਰਾਜੇਸ਼ ਦਿਵੇਦੀ ਵੀ ਮੌਜੂਦ ਸਨ