20/05/2026
ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ-ਗਰੈਜੂਏਟ (ਯੂ.ਜੀ.) ਅਤੇ ਪੋਸਟ-ਗਰੈਜੂਏਟ (ਪੀ.ਜੀ) ਕੋਰਸਾਂ ਦੇ ਦਾਖ਼ਲੇ ਦੀ ਅੰਤਿਮ ਮਿਤੀ ਵਿੱਚ ਵਾਧਾ ਕੀਤਾ ਗਿਆ ਹੈ।ਅਕਾਦਮਿਕ ਸੈਸ਼ਨ 2026–27 ਲਈ ਵੱਖ-ਵੱਖ ਅੰਡਰ-ਗਰੈਜੂਏਟ ਕੋਰਸਾਂ (ਬਿਨਾਂ ਪ੍ਰਵੇਸ਼ ਪ੍ਰੀਖਿਆ) ਲਈ ਆਨਲਾਈਨ ਅਰਜ਼ੀਆਂ ਦੇਣ ਦੀ ਬਿਨਾਂ ਲੇਟ ਫੀਸ ਤੋਂ ਆਖਰੀ ਮਿਤੀ ਹੁਣ 22 ਮਈ 2026 (ਸ਼ਾਮ 5:00 ਵਜੇ) ਤੱਕ ਹੈ। ਇਹ ਫ਼ੈਸਲਾ ਪੰਜਾਬ ਵਿੱਚ ਹੋ ਰਹੀਆਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ-2026 ਚੋਣਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਸਾਰੇ ਅੰਡਰ-ਗਰੈਜੂਏਟ ਕੋਰਸਾਂ ਲਈ ਕੌਂਸਲਿੰਗ ਮਿਤੀ 1 ਅਤੇ 2 ਜੂਨ, 2026 ਨੂੰ ਸਬੰਧਤ ਵਿਭਾਗਾਂ ਵਿਖੇ ਕਰਵਾਈ ਜਾਵੇਗੀ। ਇਸ ਕੌਂਸਲਿੰਗ ਵਿੱਚ ਪ੍ਰਵੇਸ਼ ਪ੍ਰੀਖਿਆ ਵਾਲ਼ੇ ਅਤੇ ਬਿਨਾਂ ਪ੍ਰਵੇਸ਼ ਪ੍ਰੀਖਿਆ ਵਾਲ਼ੇ ਸਾਰੇ ਕੋਰਸ ਸ਼ਾਮਿਲ ਹੋਣਗੇ। ਹੋਰ ਵਧੇਰੇ ਜਾਣਕਾਰੀ ਯੂਨੀਵਰਸਿਟੀ ਦੇ ਅਧਿਕਾਰਿਤ ਦਾਖ਼ਲਾ ਪੋਰਟਲ ਡਬਲਿਊ ਡਬਲਿਊ ਡਬਲਿਊ ਡਾਟ ਪੀਯੂਪੀ ਅਡਮਿਸ਼ਨਜ਼ ਡਾਟ ਏਸੀ ਡਾਟ ਇਨ 'ਤੇ ਉਪਲਬਧ ਹੈ।
Punjabi University has extended the final date for admission to various undergraduate (UG) and postgraduate (PG) courses. The last date to fill out online applications without a late fee for various undergraduate courses (without entrance test) for the academic session 2026–27 has now been extended to May 22, 2026 (until 5:00 PM). This decision regarding the extension was taken keeping in view the ongoing Municipal Corporation, Municipal Council, and Nagar Panchayat Elections-2026 in Punjab. The counseling for all undergraduate courses will now be conducted on June 01 and 02, 2026, at the respective departments. This counseling will include all courses, both with and without entrance examinations. For further information candidates can visit the university's official admission portal www.pupadmissions.ac.in
Punajbi University, Patiala, Higher Education Institute, NAAC A Grade, Punjab