Punjabi University Patiala, Punjab

Punjabi University Patiala, Punjab This page is maintained by Alumni Relations Office, Punjabi University Patiala P.U.P has two regional campuses as well.
(8063)

This university is the second university (after Hebrew University,Jerusalem) to be named after a language - Punjabi in this case. The Primary Mission of this university is for the promotion of Punjab , Punjabi and Punjabiyat - Meaning o tpromote the state of Punjab , its language (Punjabi ) and its culture ( Punjabiyat). This unversity is the only university in the Punjab's malwa region( region so

uth of Sutlej upto Jhajhar river). Since its inception the university has diversified itself into 50+ departments teaching languages, dances, social science, astronomy, science, management, sports, gurmat sangeet, theatre, law and engineering. PS : Page for the university is maintained by Alumni and Student Body. This page is not endorsed by the university or its officials.

ਯੂਨੀਵਰਸਿਟੀ ਦੇ ਬਾਬਾ ਬੰਦਾ ਸਿੰਘ ਬਹਾਦਰ ਹੋਸਟਲ (ਲੜਕੇ) ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਗੌਲਣਯੋਗ ਪ੍ਰਾਪਤੀਆਂ ਕਰਨ ਵਾਲ਼ੇ ਸਾਬਕਾ ਵਿਦਿਆਰਥੀਆਂ ਦ...
04/12/2025

ਯੂਨੀਵਰਸਿਟੀ ਦੇ ਬਾਬਾ ਬੰਦਾ ਸਿੰਘ ਬਹਾਦਰ ਹੋਸਟਲ (ਲੜਕੇ) ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਗੌਲਣਯੋਗ ਪ੍ਰਾਪਤੀਆਂ ਕਰਨ ਵਾਲ਼ੇ ਸਾਬਕਾ ਵਿਦਿਆਰਥੀਆਂ ਦੀਆਂ ਤਸਵੀਰਾਂ ਇੱਕ ਵਿਸ਼ੇਸ਼ ਦੀਵਾਰ ਉੱਤੇ ਸਜਾਈਆਂ ਗਈਆਂ ਹਨ। ਵਾਰਡਨ ਇੰਜ. ਬਿਕਰਮਜੀਤ ਸਿੰਘ ਅਤੇ ਡਾ. ਲਾਲ ਚੰਦ ਨੇ ਦੱਸਿਆ ਕਿ 'ਅਲੂਮਨੀ ਵਾੱਲ ਆਫ਼ ਫ਼ੇਮ' ਨਾਮਕ ਇਸ ਦੀਵਾਰ ਦਾ ਉਦਘਾਟਨ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਡੀਨ ਵਿਦਿਆਰਥੀ ਭਲਾਈ ਡਾ. ਮਮਤਾ ਸ਼ਰਮਾ, ਪ੍ਰੋਵੋਸਟ ਡਾ. ਸੁਖਵਿੰਦਰ ਸਿੰਘ ਸਰਾਂ, ਪ੍ਰੋਵੋਸਟ ਡਾ. ਜਗਪ੍ਰੀਤ ਕੌਰ ਅਤੇ ਵੱਖ-ਵੱਖ ਹੋਸਟਲਾਂ ਦੇ ਵਾਰਡਨ ਹਾਜ਼ਰ ਰਹੇ।

ਯੂਨੀਵਰਸਿਟੀ ਦੇ ਬਾਬਾ ਬੰਦਾ ਸਿੰਘ ਬਹਾਦਰ ਹੋਸਟਲ ਵੱਲੋਂ 'ਹੋਸਟਲ ਨਾਈਟ' ਪ੍ਰੋਗਰਾਮ ਕਰਵਾਇਆ ਗਿਆ। ਹੋਸਟਲ ਵਾਰਡਨ ਇੰਜੀ. ਬਿਕਰਮਜੀਤ ਸਿੰਘ ਅਤੇ ਡਾ....
02/12/2025

ਯੂਨੀਵਰਸਿਟੀ ਦੇ ਬਾਬਾ ਬੰਦਾ ਸਿੰਘ ਬਹਾਦਰ ਹੋਸਟਲ ਵੱਲੋਂ 'ਹੋਸਟਲ ਨਾਈਟ' ਪ੍ਰੋਗਰਾਮ ਕਰਵਾਇਆ ਗਿਆ। ਹੋਸਟਲ ਵਾਰਡਨ ਇੰਜੀ. ਬਿਕਰਮਜੀਤ ਸਿੰਘ ਅਤੇ ਡਾ. ਲਾਲ ਚੰਦ ਨੇ ਦੱਸਿਆ ਕਿ 'ਯਾਰਾਂ ਨਾਲ਼ ਬਹਾਰਾਂ 2025 ਹੋਸਟਲ ਨਾਈਟ' ਸਿਰਲੇਖ ਤਹਿਤ ਕਰਵਾਏ ਇਸ ਸਮਾਰੋਹ ਵਿੱਚ ਲਗਭਗ 800 ਵਿਦਿਆਰਥੀਆਂ ਨੇ ਭਾਗ ਲਿਆ। ਇਨੋਵੇਟ ਅਤੇ ਸਟੈਮ ਬਜ਼ਾਰ ਸੰਸਥਾ ਦੇ ਸੀ.ਈ.ਓ ਇੰਜੀ. ਦੀਪਕ ਗਰਗ, ਜੋ ਪੰਜਾਬੀ ਯੂਨੀਵਰਸਿਟੀ ਦੇ ਹੀ ਸਾਬਕਾ ਵਿਦਿਆਰਥੀ ਹਨ, ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡੀਨ ਵਿਦਿਆਰਥੀ ਭਲਾਈ ਡਾ. ਮਮਤਾ ਸ਼ਰਮਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸੰਬੋਧਨ ਕੀਤਾ।
The Baba Banda Singh Bahadur Hostel of Punjabi University organized its annual ‘Hostel Night’ programme. Hostel Warden Eng Bikramjeet Singh and Dr. Lal Chand told that around 800 students participated in the grand event titled ‘Yaaran Naal Baharan 2025 – Hostel Night’. Chief Guest for the occasion was Engineer Deepak Garg, CEO of Innovate and Stem Bazzar Organization and an alumnus of Punjabi University.Dean Students’ Welfare Dr. Mamta Sharma graced the event as the Special Guest and addressed the gathering.

ਪੰਜਾਬੀ ਯੂਨੀਵਰਸਿਟੀ ਵਿਖੇ ਲੋਕ ਪ੍ਰਸ਼ਾਸਨ ਵਿਭਾਗ ਦੇ ਪ੍ਰੋਫ਼ੈਸਰ ਡਾ. ਰਾਜਬੰਸ ਸਿੰਘ ਗਿੱਲ ਨੇ ਡੀਨ, ਅਲੂਮਨੀ ਰਿਲੇਸ਼ਨਜ਼ ਦਾ ਅਹੁਦਾ ਸੰਭਾਲ਼ ਲਿਆ...
26/08/2025

ਪੰਜਾਬੀ ਯੂਨੀਵਰਸਿਟੀ ਵਿਖੇ ਲੋਕ ਪ੍ਰਸ਼ਾਸਨ ਵਿਭਾਗ ਦੇ ਪ੍ਰੋਫ਼ੈਸਰ ਡਾ. ਰਾਜਬੰਸ ਸਿੰਘ ਗਿੱਲ ਨੇ ਡੀਨ, ਅਲੂਮਨੀ ਰਿਲੇਸ਼ਨਜ਼ ਦਾ ਅਹੁਦਾ ਸੰਭਾਲ਼ ਲਿਆ ਹੈ। ਉਨ੍ਹਾਂ ਵੱਲੋਂ ਅਹੁਦਾ ਸੰਭਾਲ਼ੇ ਜਾਣ ਮੌਕੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਅਤੇ ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਵਿੰਦਰ ਸਿੰਘ ਬਰਾੜ ਤੋਂ ਇਲਾਵਾ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਡਾ. ਰਾਜਬੰਸ ਸਿੰਘ ਗਿੱਲ ਯੂਨੀਵਰਸਿਟੀ ਵਿਖੇ ਬਤੌਰ ਡਾਇਰੈਕਟਰ, ਸੈਂਟਰ ਫ਼ਾਰ ਪਬਲਿਕ ਪਾਲਿਸੀ ਐਂਡ ਗਵਰਨੈਂਸ ਵੀ ਕਾਰਜਸ਼ੀਲ ਹਨ।
Dr. Rajbans Singh Gill, Professor, Department of Public Administration, Punjabi University, has taken over the charge of Dean Alumni Relations. Vice Chancellor Dr. Jagdeep Singh, Dean Academic Prof. Jaswinder Singh Brar and other dignitaries were present on the occasion. Dr. Rajbans Singh Gill, is also the Director of the Centre for Public Policy and Governance at the University.

02/06/2025

Campus vibes these days 🌿✨

ਉੱਘੇ ਖੋਜੀ ਅਤੇ ਵਿਦਵਾਨ ਡਾ. ਰਤਨ ਸਿੰਘ ਜੱਗੀ ਅੱਜ ਅਕਾਲ ਚਲਾਣਾ ਕਰ ਗਏ ਹਨ। ਪੰਜਾਬੀ ਯੂਨੀਵਰਸਿਟੀ ਵੱਲੋਂ ਉਨ੍ਹਾਂ ਦੇ ਵਿਛੋੜੇ ਉੱਤੇ ਡੂੰਘੇ ਦੁੱਖ...
23/05/2025

ਉੱਘੇ ਖੋਜੀ ਅਤੇ ਵਿਦਵਾਨ ਡਾ. ਰਤਨ ਸਿੰਘ ਜੱਗੀ ਅੱਜ ਅਕਾਲ ਚਲਾਣਾ ਕਰ ਗਏ ਹਨ। ਪੰਜਾਬੀ ਯੂਨੀਵਰਸਿਟੀ ਵੱਲੋਂ ਉਨ੍ਹਾਂ ਦੇ ਵਿਛੋੜੇ ਉੱਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।
ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕਰਦਿਆਂ ਪਰਿਵਾਰ ਅਤੇ ਉਨ੍ਹਾਂ ਦੇ ਸਮੂਹ ਪਾਠਕਾਂ ਦੇ ਦੁੱਖ ਵਿੱਚ ਸ਼ਰੀਕ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਅਕਾਦਮਿਕ ਜਗਤ ਵਿੱਚ ਡਾ. ਜੱਗੀ ਵੱਲੋਂ ਪਾਏ ਗਏ ਯੋਗਦਾਨ ਨੂੰ ਸਦੀਆਂ ਤੱਕ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਡਾ. ਜੱਗੀ ਜਿਹੀਆਂ ਸ਼ਖ਼ਸੀਅਤਾਂ ਦਾ ਪੰਜਾਬੀ ਯੂਨੀਵਰਸਿਟੀ ਨਾਲ਼ ਜੁੜੇ ਹੋਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਪੰਜਾਬੀ ਯੂਨੀਵਰਸਿਟੀ ਦੀ ਵਿਰਾਸਤ ਕਿੰਨੀ ਅਮੀਰ ਰਹੀ ਹੈ।
Eminent researcher and scholar Dr. Rattan Singh Jaggi passed away today. Punjabi University has expressed deep sorrow over his demise.
Vice Chancellor Dr. Jagdeep Singh said that Punjabi University, while paying warm tribute to him, shares the grief of the family and all his readers. He said that the contribution made by Dr. Jaggi in the Punjabi academic world will be remembered for centuries. He said that the association of personalities like Dr. Jaggi with Punjabi University is a testament to how rich the heritage of Punjabi University has been.

ਸਿੱਖਿਆ ਦੇ ਖੇਤਰ ਦੀ ਨਾਮਵਰ ਸ਼ਖ਼ਸੀਅਤ ਡਾ. ਜਗਦੀਪ ਸਿੰਘ ਹੋਰਾਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਉਪ-ਕੁਲਪਤੀ ਵਜੋਂ ਅਹੁਦਾ ਸੰਭਾਲ ਲਿਆ ਹੈ। ਉ...
22/05/2025

ਸਿੱਖਿਆ ਦੇ ਖੇਤਰ ਦੀ ਨਾਮਵਰ ਸ਼ਖ਼ਸੀਅਤ ਡਾ. ਜਗਦੀਪ ਸਿੰਘ ਹੋਰਾਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਉਪ-ਕੁਲਪਤੀ ਵਜੋਂ ਅਹੁਦਾ ਸੰਭਾਲ ਲਿਆ ਹੈ। ਉਹ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਵੀ ਹਨ, ਉਨ੍ਹਾਂ ਦੀ ਇਸ ਪ੍ਰਾਪਤੀ ’ਤੇ ਯੂਨੀਵਰਸਿਟੀ ਦੇ ਸਾਰੇ ਸਾਬਕਾ ਵਿਦਿਆਰਥੀਆਂ ਦੇ ਮਾਣ ਵਿਚ ਵਾਧਾ ਹੋਇਆ ਹੈ। ਡੀਨ, ਅਲੂਮਨੀ ਰਿਲੇਸ਼ਨਜ਼ ਅਤੇ ਸਮੂਹ ਸਾਬਕਾ ਵਿਦਿਆਰਥੀਆਂ ਦੀ ਤਰਫ਼ੋਂ ਉਨ੍ਹਾਂ ਨੂੰ ਨਿੱਘੀ ਜੀ ਆਇਆਂ ਨੂੰ ਅਤੇ ਭਵਿੱਖੀ ਗਤੀਵਿਧੀਆਂ ਲਈ ਸ਼ੁੱਭ-ਕਾਮਨਾਵਾਂ।

ਪਿਛਲੇ ਵਰ੍ਹੇ ਹੋਈ ਅਲੂਮਨੀ ਮੀਟ ਵਿਚ ਡਾ. ਜਗਦੀਪ ਸਿੰਘ ਹੋਰਾਂ ਨੂੰ, ਉਨ੍ਹਾਂ ਦੀ ਮਿਸਾਲੀ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ ਸੀ। ਉਸ ਮੌਕੇ ਦੀ ਇਕ ਯਾਦ, ਤਸਵੀਰ ਦੇ ਰੂਪ ਵਿਚ, ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਉਮੀਦ ਕਰਦੇ ਹਾਂ ਕਿ ਡਾ. ਜਗਦੀਪ ਸਿੰਘ ਦੀ ਅਗਵਾਈ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਉਚੇਰੇ ਮਿਆਰ ਅਤੇ ਵੱਕਾਰ ਨੂੰ ਹਾਸਿਲ ਕਰੇਗੀ।

Heartfelt Congratulations! �Punjabi University Alumni Association proudly welcomes and congratulates Dr. Jagdeep Singh on joining as the Vice-Chancellor of Punjabi University, Patiala.

An esteemed alumnus, Dr. Singh has long been recognized for his wisdom, experience, and distinguished service. It’s a moment of immense pride for us to see one of our own rise to such a prestigious position.
Just last year, we had the honor of felicitating him during our Alumni Meet for his outstanding contributions. Today, we’re thrilled to see him take on this leadership role!

Sharing a cherished memory from that event with you all.
Wishing Dr. Singh continued success and all the best for his visionary journey ahead!

ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਵੱਲੋਂ ਅਹੁਦਾ ਸੰਭਾਲ਼ੇ ਜਾਣ ਸਮੇਂ ਦੀਆਂ ਕੁੱਝ ਝਲਕਾਂ:Some glimpses from the moment Punjabi University ...
22/05/2025

ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਵੱਲੋਂ ਅਹੁਦਾ ਸੰਭਾਲ਼ੇ ਜਾਣ ਸਮੇਂ ਦੀਆਂ ਕੁੱਝ ਝਲਕਾਂ:
Some glimpses from the moment Punjabi University Vice Chancellor Dr. Jagdeep Singh took over the charge:

22/05/2025

ਪੰਜਾਬੀ ਯੂਨੀਵਰਸਿਟੀ ਦੇ ਨਵ-ਨਿਯੁਕਤ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਆਪਣਾ ਅਹੁਦਾ ਸੰਭਾਲ਼ ਲਿਆ ਹੈ। ਯੂਨੀਵਰਸਿਟੀ ਦੇ ਵੱਖ-ਵੱਖ ਅਧਿਕਾਰੀਆਂ, ਅਧਿਆਪਨ ਅਤੇ ਗ਼ੈਰ-ਅਧਿਆਪਨ ਕਰਮਚਾਰੀ ਯੂਨੀਅਨਾਂ ਅਤੇ ਹੋਰ ਸਭ ਵਰਗਾਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਪੰਜਾਬੀ ਯੂਨੀਵਰਸਿਟੀ ਸਬੰਧੀ ਆਪਣੀਆਂ ਤਰਜੀਹਾਂ ਦੇ ਹਵਾਲੇ ਨਾਲ਼ ਅਹਿਮ ਗੱਲਾਂ ਕੀਤੀਆਂ:
The newly appointed Vice Chancellor of Punjabi University, Dr. Jagdeep Singh, has assumed his office. He was warmly welcomed by a broad spectrum of the university community, including senior officials, faculty and staff unions—both teaching and non-teaching—as well as representatives from various departments and administrative bodies. Dr. Singh, On this occasion, shared valuable insights of his vision and priorities for the university:

ਪੰਜਾਬੀ ਯੂਨੀਵਰਸਿਟੀ ਵਿਖੇ ਸੈਸ਼ਨ 2025-26 ਲਈ ਵੱਖ-ਵੱਖ ਕੋਰਸਾਂ ਦੇ ਦਾਖ਼ਲੇ ਸ਼ੁਰੂ ਹੋ ਚੁੱਕੇ ਹਨ। ਇਸ ਸਬੰਧੀ ਵੇਰਵੇ: ਆਨਲਾਈਨ ਬਿਨੈ-ਪੱਤਰ (ਦਾਖ਼...
18/05/2025

ਪੰਜਾਬੀ ਯੂਨੀਵਰਸਿਟੀ ਵਿਖੇ ਸੈਸ਼ਨ 2025-26 ਲਈ ਵੱਖ-ਵੱਖ ਕੋਰਸਾਂ ਦੇ ਦਾਖ਼ਲੇ ਸ਼ੁਰੂ ਹੋ ਚੁੱਕੇ ਹਨ। ਇਸ ਸਬੰਧੀ ਵੇਰਵੇ:

ਆਨਲਾਈਨ ਬਿਨੈ-ਪੱਤਰ (ਦਾਖ਼ਲਾ ਫਾਰਮ) ਭਰਨ ਲਈ ਲਿੰਕ - https://pupadmissions.ac.in/

ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਦੀ ਲਿਟਰੇਰੀ ਸੋਸਾਇਟੀ ਅਤੇ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਵੱਲੋਂ ਲੇਖਕ ਹਰਲੀਨ ਸਿੰਘ ਦੀ ਪੁਸਤਕ 'ਦੀ ਲੌਸਟ ਹੀਰ...
08/05/2025

ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਦੀ ਲਿਟਰੇਰੀ ਸੋਸਾਇਟੀ ਅਤੇ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਵੱਲੋਂ ਲੇਖਕ ਹਰਲੀਨ ਸਿੰਘ ਦੀ ਪੁਸਤਕ 'ਦੀ ਲੌਸਟ ਹੀਰ ਵਿਮਨ ਇਨ ਕੋਲੋਨੀਅਲ ਪੰਜਾਬ' ਬਾਰੇ ਗੋਸ਼ਟੀ ਕਰਵਾਈ ਗਈ। ਸਮਾਗਮ ਦੀਆਂ ਕੁੱਝ ਤਸਵੀਰਾਂ:

ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਦੀ ਲਿਟਰੇਰੀ ਸੋਸਾਇਟੀ ਅਤੇ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਵੱਲੋਂ ਕਰਵਾਏ ਜਾ ਰਹੇ ਪ੍ਰੋਗਰਾਮ ਸਬੰਧੀ ਵੇਰਵੇ:  ...
05/05/2025

ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਦੀ ਲਿਟਰੇਰੀ ਸੋਸਾਇਟੀ ਅਤੇ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਵੱਲੋਂ ਕਰਵਾਏ ਜਾ ਰਹੇ ਪ੍ਰੋਗਰਾਮ ਸਬੰਧੀ ਵੇਰਵੇ:

ਪੰਜਾਬੀ ਯੂਨੀਵਰਸਿਟੀ ਵਿਖੇ ਅੱਜ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀ 134ਵੀਂ ਜਯੰਤੀ ਸਬੰਧੀ ਰਾਜ-ਪੱਧਰੀ ਸਮਾਗਮ ਵਿੱਚ ਸ਼ਿਰਕਤ ਕਰਨ ਪੁੱਜੇ ਮੁੱਖ...
15/04/2025

ਪੰਜਾਬੀ ਯੂਨੀਵਰਸਿਟੀ ਵਿਖੇ ਅੱਜ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀ 134ਵੀਂ ਜਯੰਤੀ ਸਬੰਧੀ ਰਾਜ-ਪੱਧਰੀ ਸਮਾਗਮ ਵਿੱਚ ਸ਼ਿਰਕਤ ਕਰਨ ਪੁੱਜੇ ਮੁੱਖ ਮੰਤਰੀ, ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਨੇ ਯੂਨੀਵਰਸਿਟੀ ਨਾਲ਼ ਆਪਣੀਆਂ ਭਾਵੁਕ ਸਾਂਝਾਂ ਦਾ ਵਿਸ਼ੇਸ਼ ਜ਼ਿਕਰ ਕੀਤਾ। ਉਨ੍ਹਾਂ ਆਪਣੇ ਵਿਦਿਆਰਥੀ ਸਮੇਂ ਦੀਆਂ ਯਾਦਾਂ ਤਾਜ਼ਾ ਕਰਨ ਦੇ ਮਕਸਦ ਨਾਲ਼ ਯੂਨੀਵਰਸਿਟੀ ਦੇ ਸ਼ਹੀਦ ਭਗਤ ਸਿੰਘ ਹੋਸਟਲ ਦਾ ਵਿਸ਼ੇਸ਼ ਤੌਰ ਉੱਤੇ ਦੌਰਾ ਕੀਤਾ ਅਤੇ ਹੋਸਟਲ ਦੇ ਉਹ ਕਮਰੇ ਵੇਖੇ ਜਿਨ੍ਹਾਂ ਵਿੱਚ ਉਹ ਠਹਿਰਿਆ ਕਰਦੇ ਸਨ। ਕੁੱਝ ਤਸਵੀਰਾਂ:
Bhagwant Mann

Address

Punjabi University
Patiala
147002

Alerts

Be the first to know and let us send you an email when Punjabi University Patiala, Punjab posts news and promotions. Your email address will not be used for any other purpose, and you can unsubscribe at any time.

Contact The University

Send a message to Punjabi University Patiala, Punjab:

Share