12/08/2026
NSS Orientation & Registration Programme
Sri Guru Teg Bahadur Khalsa College for Girls, Aakar (Patiala), organized an NSS Orientation and Registration Programme for the newly admitted undergraduate students on 11 August 2026 under the direction of Dr. Anhad Singh Gill, NSS Coordinator.
The orientation aimed to familiarize the new students with the National Service Scheme (NSS), its governing body, logo, motto “Not Me But You,” significance and role in developing socially responsible citizens. The students were also apprised of the objectives and importance of NSS, including community service, personality development, leadership development, social awareness, skill enhancement and volunteer opportunities.
The students were guided about the NSS registration process through the My Bharat Portal and were informed about the various benefits of joining NSS, including opportunities for community engagement, leadership development, skill development, participation in social awareness activities and recognized certificates.
Dr. Gurtej Singh, Principal, addressed the students and delivered motivating words, encouraging them to join NSS with commitment and enthusiasm and to contribute meaningfully towards society and nation-building.
The programme was conducted by Assistant Professor Harleen Kaur, Programme Officer, NSS, who coordinated and facilitated the entire orientation activity. Assistant Professor Arshjot Kaur, Member NSS, managed the attendance and collected feedback from the newly enrolled volunteers.
The programme successfully motivated the new students to become active NSS volunteers and understand their role in community service, social responsibility and nation-building.
ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫਾਰ ਗਰਲਜ਼, ਆਕੜ (ਪਟਿਆਲਾ) ਵੱਲੋਂ 11 ਅਗਸਤ 2026 ਨੂੰ ਨਵੀਆਂ ਅੰਡਰਗ੍ਰੈਜੂਏਟ ਕਲਾਸਾਂ ਦੀਆਂ ਵਿਦਿਆਰਥਣਾਂ ਲਈ NSS ਓਰੀਐਂਟੇਸ਼ਨ ਅਤੇ ਰਜਿਸਟਰੇਸ਼ਨ ਪ੍ਰੋਗਰਾਮ ਦਾ ਆਯੋਜਨ ਡਾ. ਅਨਹਦ ਸਿੰਘ ਗਿੱਲ, ਐਨ. ਐਸ. ਐਸ ਕੋਆਰਡੀਨੇਟਰ ਦੀ ਦਿਸ਼ਾ-ਨਿਰਦੇਸ਼ ਹੇਠ ਕੀਤਾ ਗਿਆ।
ਇਸ ਓਰੀਐਂਟੇਸ਼ਨ ਦਾ ਉਦੇਸ਼ ਨਵੀਆਂ ਵਿਦਿਆਰਥਣਾਂ ਨੂੰ ਰਾਸ਼ਟਰੀ ਸੇਵਾ ਯੋਜਨਾ, ਇਸ ਦੀ ਗਵਰਨਿੰਗ ਬਾਡੀ, ਐਨ.ਐਸ.ਐਸਦੇ ਲੋਗੋ, ਮੋਟੋ “ ਮੈਂ ਨਹੀਂ, ਤੁਸੀਂ”, ਦੀ ਮਹੱਤਤਾ ਅਤੇ ਸਮਾਜ ਪ੍ਰਤੀ ਇਸ ਦੀ ਭੂਮਿਕਾ ਬਾਰੇ ਜਾਣੂ ਕਰਵਾਉਣਾ ਸੀ। ਵਿਦਿਆਰਥਣਾਂ ਨੂੰ ਐਨ.ਐਸ.ਐਸ ਦੇ ਉਦੇਸ਼ਾਂ ਅਤੇ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ ਗਈ, ਜਿਸ ਵਿੱਚ ਸਮਾਜ ਸੇਵਾ, ਸ਼ਖ਼ਸੀਅਤ ਵਿਕਾਸ, ਲੀਡਰਸ਼ਿਪ ਦੇ ਗੁਣਾਂ ਦਾ ਵਿਕਾਸ, ਸਮਾਜਿਕ ਜਾਗਰੂਕਤਾ, ਹੁਨਰ ਵਿਕਾਸ ਦੇ ਮੌਕੇ ਸ਼ਾਮਲ ਹਨ।
ਵਿਦਿਆਰਥਣਾਂ ਨੂੰ ਮਾਈ ਭਾਰਤ ਪੋਰਟਲ ਰਾਹੀਂ ਐਨ.ਐਸ.ਐਸ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਐਨ.ਐਸ.ਐਸ ਨਾਲ ਜੁੜਨ ਦੇ ਲਾਭਾਂ, ਜਿਵੇਂ ਕਿ ਸਮਾਜ ਸੇਵਾ ਵਿੱਚ ਭਾਗੀਦਾਰੀ, ਲੀਡਰਸ਼ਿਪ ਵਿਕਾਸ, ਹੁਨਰ ਵਿਕਾਸ, ਸਮਾਜਿਕ ਜਾਗਰੂਕਤਾ ਗਤੀਵਿਧੀਆਂ ਵਿੱਚ ਹਿੱਸਾ ਲੈਣ ਅਤੇ ਮਾਨਤਾ ਪ੍ਰਾਪਤ ਸਰਟੀਫਿਕੇਟ ਹਾਸਲ ਕਰਨ ਦੇ ਮੌਕਿਆਂ ਬਾਰੇ ਵੀ ਦੱਸਿਆ ਗਿਆ।
ਪ੍ਰਿੰਸੀਪਲ ਡਾ. ਗੁਰਤੇਜ ਸਿੰਘ ਜੀ ਨੇ ਵਿਦਿਆਰਥਣਾਂ ਨੂੰ ਪ੍ਰੇਰਣਾਦਾਇਕ ਸ਼ਬਦਾਂ ਰਾਹੀਂ ਐਨ.ਐਸ.ਐਸ ਨਾਲ ਉਤਸ਼ਾਹ ਅਤੇ ਸਮਰਪਣ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਅਤੇ ਸਮਾਜ ਅਤੇ ਰਾਸ਼ਟਰ ਨਿਰਮਾਣ ਵਿੱਚ ਆਪਣਾ ਅਰਥਪੂਰਨ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ।
ਪੂਰੀ ਗਤੀਵਿਧੀ ਦਾ ਸੰਚਾਲਨ ਅਸਿਸਟੈਂਟ ਪ੍ਰੋਫੈਸਰ ਹਰਲੀਨ ਕੌਰ, ਪ੍ਰੋਗਰਾਮ ਅਫ਼ਸਰ ਐਨ.ਐਸ.ਐਸ ਵੱਲੋਂ ਕੀਤਾ ਗਿਆ। ਅਸਿਸਟੈਂਟ ਪ੍ਰੋਫੈਸਰ ਅਰਸ਼ਜੋਤ ਕੌਰ, ਮੈਂਬਰ ਐਨ.ਐਸ.ਐਸ, ਵੱਲੋਂ ਨਵੇਂ ਵਲੰਟੀਅਰਾਂ ਦੀ ਹਾਜ਼ਰੀ ਦਰਜ ਕੀਤੀ ਗਈ ਅਤੇ ਉਨ੍ਹਾਂ ਤੋਂ ਫੀਡਬੈਕ ਵੀ ਇਕੱਠਾ ਕੀਤਾ ਗਿਆ।
ਇਸ ਓਰੀਐਂਟੇਸ਼ਨ ਪ੍ਰੋਗਰਾਮ ਨੇ ਨਵੀਆਂ ਵਿਦਿਆਰਥਣਾਂ ਨੂੰ ਐਨ.ਐਸ.ਐਸ ਨਾਲ ਜੁੜਨ ਅਤੇ ਸਮਾਜ ਸੇਵਾ, ਸਮਾਜਿਕ ਜ਼ਿੰਮੇਵਾਰੀ ਅਤੇ ਰਾਸ਼ਟਰ ਨਿਰਮਾਣ ਵਿੱਚ ਆਪਣੀ ਭੂਮਿਕਾ ਨਿਭਾਉਣ ਲਈ ਸਫਲਤਾਪੂਰਵਕ ਪ੍ਰੇਰਿਤ ਕੀਤਾ।