02/05/2022
*ਪੰਜਾਬ, ਪੰਜਾਬ ਸੀ, ਪੰਜਾਬ ਹੈ ਤੇ ਪੰਜਾਬ ਹੀ ਰਹੇਗਾ I ਇਹ ਨਾ ਕਦੇ ਹਿੰਦੂ ਰਾਸ਼ਟਰ ਬਣੇਗਾ ਤੇ ਨਾ ਕਦੇ ਖਾਲਿਸਤਾਨ I ਪੰਜਾਬ ਸ਼ਬਦ ਸਾਡੇ ਦਸਾਂ ਗੁਰੂਆਂ ਦੇ ਮੂੰਹ ਦੇ ਬੋਲਾਂ ਵਰਗਾ ਹੈ I
ਪੰਜਾਬ ਉਹ ਹੈ ਜਿੱਥੇ ਸਿੱਖੀ ਦੇ ਪ੍ਰਚਾਰ ਲਈ ਮੁਸਲਮਾਨ ਬਾਬੇ ਮਰਦਾਨੇ ਦੀਆਂ ਧੁੰਨਾ ਨੇ ਬਾਣੀ ਚ ਰਸ ਭਰਿਆ I
ਪੰਜਾਬ ਉਹ ਹੈ ਜਿੱਥੇ ਹਿੰਦੂ ਦੀਵਾਨ ਟੋਡਰ ਮੱਲ ਨੇ ਸਾਹਿਬਜਾਦਿਆਂ ਦੇ ਸੰਸਕਾਰ ਲਈ ਸਬ ਤੋਂ ਮਹਿੰਗੀ ਜਗ੍ਹਾ ਖਰੀਦੀ I
ਇਹ ਉਹ ਥਾਂ ਹੈ ਜਿੱਥੇ ਹਿੰਦੂ ਆਪਣੇ ਵੱਡੇ ਪੁੱਤਰ ਨੂੰ ਸਿੱਖ ਬਣਾਉਂਦੇ ਸੀ I ਇਹ ਉਹ ਥਾਂ ਹੈ ਜਿੱਥੇ ਹਿੰਦੂ ਕੁੱਖਾਂ ਚੋਂ ਜੰਮੇ ਪੁੱਤ ਸਿੱਖ ਬਣੇ I ਇਹ ਧਰਤੀ ਨੇ ਉਹ ਸਿੱਖ ਪੈਦਾ ਕੀਤੇ ਜੋ ਹਿੰਦੂਆਂ ਦੀਆਂ ਬੱਚੀਆਂ ਲਈ ਆਪਾ ਵਾਰ ਗਏ I
* *ਚੰਦ ਲੋਕਾਂ ਪਿੱਛੇ ਲੱਗ ਕਿ ਆਪਣਾ ਭਾਈਚਾਰਾ ਖਰਾਬ ਨਾ ਕਰੋ I ਜੇ ਕੋਈ ਹਿੰਦੂ ਬੰਦਾ ਸਿੱਖ ਖਿਲਾਫ ਬੋਲਦਾ ਤਾਂ ਹਿੰਦੂ ਉਸ ਨੂੰ ਪਾਸੇ ਕਰਨ ਤੇ ਜੇ ਕੋਈ ਸਿੱਖ ਹਿੰਦੂ ਖਿਲਾਫ ਬੋਲਦਾ ਤਾਂ ਸਿੱਖ ਇਹੋ ਜਹੇ ਬੰਦੇ ਨੂੰ ਬਾਹਰ ਦਾ ਰਸਤਾ ਦਿਖਾਉਣ I*
*ਸਾਡੇ ਰਿਸ਼ਤੇ ਸਾਂਝੇ*
*ਸਾਡੀ ਬੋਲੀ ਸਾਂਝੀ*
*ਸਾਡਾ ਸੱਭਿਆਚਾਰ ਸਾਂਝਾਂ*
*ਸਾਡੇ ਕਈ ਰੀਤੀ ਰਿਵਾਜ਼ ਸਾਂਝੇ*
*ਸਾਡੀਆਂ ਖੇਡਾਂ ਸਾਂਝੀਆਂ*
*ਸਾਡੇ ਧਾਰਮਿਕ ਸੰਤ ਸਾਂਝੇ*
*ਤਾਂ ਫਿਰ ਹਿੰਦੂ ਸਿੱਖ ਦੋ ਕਿੱਦਾਂ ਹੋ* *ਸਕਦੇ ਹਨ ।
ਬੱਸ ਲੋੜ ਹੈ ਸਿਰਫ਼* *ਅੱਜ ਦੇ ਸਿਆਸਤ ਦਾਨਾ ਦੀਆਂ *ਚਾਲਾਂ ਤੋਂ ਬਚਣ ਦੀ ………*
ਪ੍ਰੋਫੈਸਰ ਅਜੇ ਸਰ🙏🙏🙏🙏