12/12/2025
ਬਾਬਾ ਉੱਤਮ ਸਿੰਘ ਜੀ ਵੱਲੋਂ ਸਥਾਪਿਤ ਅਤੇ ਬਾਬਾ ਸੇਵਾ ਸਿੰਘ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਚੱਲ ਰਹੇ ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਦੇ ਪੋਸਟ ਗ੍ਰੈਜੂਏਟ ਕੰਪਿਊਟਰ ਸਾਇੰਸ ਵਿਭਾਗ ਅਤੇ ਸਾਈਬਰ ਆਵੇਰਨੈੱਸ ਸੈੱਲ ਦੇ ਸਾਂਝੇ ਸਹਿਯੋਗ ਦੁਆਰਾ "ਸਾਈਬਰ ਕ੍ਰਾਈਮ ਦੀ ਸੁਰੱਖਿਆ" ਸਬੰਧੀ ਇੱਕ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਉਚੇਚੇ ਤੌਰ ਤੇ ਸ਼ਵੇਤਾ ਬੱਗਾ (ਐੱਨ.ਆਈ.ਆਈ.ਟੀ.) ਨੇ ਸ਼ਿਰਕਤ ਕੀਤੀ।ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸੋਸ਼ਲ ਮੀਡੀਏ ਦਾ ਜ਼ਮਾਨਾ ਹੈ। ਅਜੋਕੇ ਸਮੇਂ ਅੰਦਰ ਹਰੇਕ ਮਨੁੱਖ ਮੋਬਾਈਲ ਦੀ ਵਰਤੋਂ ਵਧਾ ਰਿਹਾ ਹੈ, ਪਰ ਇਸ ਦੇ ਮਾਰੂ ਅਸਰਾਂ ਦੀ ਭਰਮਾਰ ਵੀ ਦਿਨ-ਬ-ਦਿਨ ਵੱਧ ਰਹੀ ਹੈ। ਅੱਜ ਮਨੁੱਖ ਨੂੰ ਕੋਈ ਅਣਜਾਣੇ ਵਿਅਕਤੀਆਂ ਦੇ ਫੋਨ ਆਉਣ ਕਾਰਨ ਉਹ ਓ.ਟੀ.ਪੀ. ਦੇ ਜਰੀਏ ਤੁਹਾਡੇ ਬੈਂਕ ਖਾਤਿਆਂ ਵਿੱਚੋਂ ਪੈਸੇ ਕੱਢ ਸਕਦੇ ਹਨ। ਇਸ ਲਈ ਹਰੇਕ ਪੱਖ ਤੋਂ ਸਾਵਧਾਨੀ ਦੀ ਵਰਤੋਂ ਵਧੇਰੇ ਜਰੂਰੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਸਮਕਾਲੀ ਦੌਰ ਅੰਦਰ ਇੰਸਟਾਗ੍ਰਾਮ,ਫੇਸਬੁੱਕ, ਵਟਸਅੱਪ ਦੁਆਰਾ ਤੁਹਾਡੀ ਆਈ.ਡੀ ਨੂੰ ਹੈਕ ਕਰ ਲਿਆ ਜਾਂਦਾ ਅਤੇ ਇਸ ਤੋਂ ਬਾਅਦ ਤੁਹਾਡੇ ਬੈਂਕ ਖਾਤਿਆਂ ਵਿੱਚੋਂ ਪੈਸੇ ਕੱਢ ਲਏ ਜਾਂਦੇ ਹਨ ਅਤੇ ਵੀਡੀਓਗ੍ਰਾਫ਼ੀ ਦੁਆਰਾ ਤੁਹਾਨੂੰ ਪਰੇਸ਼ਾਨ ਕੀਤਾ ਜਾਂਦਾ ਹੈ। ਇਸ ਲਈ ਸਾਨੂੰ ਕੰਪਿਊਟਰ ਯੁੱਗ ਦੇ ਤਕਨੀਕੀ ਪੱਖਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਈਬਰ ਕ੍ਰਾਈਮ ਨਾਲ ਜੁੜੇ ਹਰ ਨਕਰਾਤਮਕ ਪੱਖਾਂ ਤੋਂ ਵਧੇਰੇ ਸੁਚੇਤ ਹੋਣ ਦੀ ਲੋੜ ਹੈ।
ਕਾਲਜ ਪ੍ਰਿੰਸੀਪਲ ਡਾ.ਬਲਵੰਤ ਸਿੰਘ ਸੰਧੂ ਨੇ ਆਏ ਹੋਏ ਬੁਲਾਰਿਆਂ ਨੂੰ ਜੀ ਆਇਆ ਆਖਿਆ ਅਤੇ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਪ੍ਰੋ.ਰੋਹਿਤ ਸ਼ਰਮਾ ਅਤੇ ਸਾਈਬਰ ਆਵੇਰਨੈੱਸ ਸੈੱਲ ਦੇ ਕੋਆਰਡੀਨੇਟਰ ਪ੍ਰੋ.ਰਮਨਦੀਪ ਕੌਰ ਦਾ ਸ਼ਲਾਘਾਯੋਗ ਕਾਰਜ ਨੂੰ ਆਯੋਜਨ ਕਰਨ ਤੇ ਵਧਾਈ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਆਖਿਆ ਕਿ ਸਾਨੂੰ ਭਵਿੱਖ ਵਿੱਚ ਵੀ ਸਮਾਜ ਸੁਰੱਖਿਆ ਨਾਲ ਸਬੰਧਿਤ ਲਾਭਕਾਰੀ ਪ੍ਰੋਗਰਾਮ ਕਰਵਾਉਂਦੇ ਰਹਿਣਾ ਚਾਹੀਦਾ ਹੈ।
ਅੰਤਿਮ ਰੂਪ ਵਿੱਚ ਪ੍ਰਿੰਸੀਪਲ ਡਾ. ਬਲਵੰਤ ਸਿੰਘ ਸੰਧੂ ਵੱਲੋਂ ਆਏ ਹੋਏ ਮੁੱਖ ਵਕਤਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਪ੍ਰੋਗਰਾਮ ਨੂੰ ਵਿਧੀਵਤ ਢੰਗ ਨਾਲ ਚਲਾਉਣ ਲਈ ਮੰਚ ਸੰਚਾਲਨ ਕਰਨ ਦੀ ਭੂਮਿਕਾ ਪ੍ਰੋ.ਰੂਥਪਾਲ ਕੌਰ ਦੁਆਰਾ ਨਿਭਾਈ ਗਈ। ਇਸ ਸਮੇਂ ਪ੍ਰੋ. ਰਵਨੀਤ ਕੌਰ, ਪ੍ਰੋ. ਨਵਪ੍ਰੀਤ ਕੌਰ, ਪ੍ਰੋ. ਸ਼ੁੱਭਪ੍ਰੀਤ ਕੌਰ ਅਤੇ ਵਿਦਿਆਰਥੀ ਹਾਜ਼ਰ ਸਨ।